ਚੰਡੀਗੜ੍ਹ 'ਚ CCTV ਤੋਂ ਸ਼ੁਰੂ ਹੋਇਆ ਚਲਾਨ, ਪਹਿਲੇ ਦਿਨ ਟ੍ਰੈਫਿਕ ਨਿਯਮ ਤੋੜਨ ਵਾਲੇ 215 ਲੋਕਾਂ ਦਾ ਹੋਇਆ ਈ-ਚਲਾਨ

By  Pardeep Singh March 29th 2022 01:31 PM

ਚੰਡੀਗੜ੍ਹ: ਖੂਬਸੂਰਤ ਸ਼ਹਿਰ ਚੰਡੀਗੜ੍ਹ ਆਉਣ ਵਾਲੇ ਸਾਵਧਾਨ ਹੋ ਜਾਉ। ਪਹਿਲਾ ਪੁਲਿਸ ਨਾਕਿਆ ਉੱਤੇ ਹੀ ਚੈਕਿੰਗ ਹੁੰਦੀ ਸੀ ਪਰ ਤੁਹਾਡੇ ਉੱਤੇ ਟ੍ਰੈਫਿਕ ਲਾਈਟਾਂ ਉੱਤੇ ਲੱਗੇ ਕੈਮਰੇ ਤੁਹਾਡੀ ਨਿਗਰਾਨੀ ਕਰਨਗੇ। ਹੁਣ ਜੇਕਰ ਤੁਸੀਂ ਸੜਕ ਨਿਯਮ ਤੋੜਦੇ ਹੋ ਤਾਂ ਈ ਚਲਾਨ ਕੱਟ ਕੇ ਤੁਹਾਡੇ ਘਰ ਪਹੁੰਚ ਜਾਵੇਗਾ। ਐਤਵਾਰ ਨੂੰ ਅਮਿਤ ਸ਼ਾਹ ਨੇ ਸੈਕਟਰ 17 ਸਥਿਤ ਇੰਟੀਗ੍ਰੇਟੇਡ ਕਮਾਂਡ ਕੰਟਰੋਲ ਸੈਂਟਰ ਦਾ ਵੀ ਉਦਘਾਟਨ ਕੀਤਾ ਹੈ।ਉਸ ਤੋ ਬਾਅਦ ਸੋਮਵਾਰ ਤੋਂ ਈ ਚਲਾਨ ਹੋਣੇ ਸ਼ੁਰੂ ਹੋ ਗਏ ਹਨ। ਪਹਿਲੇ ਦਿਨ 215 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਇਹਨਾਂ ਚਲਾਨਾਂ ਵਿਚੋਂ 200 ਚਲਾਨ ਓਵਰਸਪੀਡ ਕਾਰਨ ਹੋਏ ਹਨ ਅਤੇ 15 ਚਲਾਨ ਲਾਲ ਲਾਈਟ ਦੀ ਉਲੰਘਣਾ ਕਰਨ ਨਾਲ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਈ ਚਲਾਨ ਸਰਵਸ ਸ਼ੁਰੂ ਹੋ ਗਈ ਹੈ ਅਤੇ ਤੁਹਾਨੂੰ ਯਾਦ ਕਰਵਾਉਂਦੇ ਹਾਂ ਚੰਡੀਗੜ੍ਹ ਆਉੇਗੇ ਤਾਂ ਸੜਕ ਨਿਯਮਾਂ ਨੂੰ ਨਾ ਭੁੱਲੋ।ਸ਼ਹਿਰ ਦੇ ਕੈਮਰਿਆਂ ਉੱਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਚੰਡੀਗੜ੍ਹ ਦੇ ਸਾਰੇ ਐਂਟਰੀ ਪੁਆਇੰਟ ਉੱਤੇ ਕੈਮਰਿਆਂ ਤੋਂ ਇਲਾਵਾਂ ਸ਼ਹਿਰ ਦੇ ਹਰ ਚੌਂਕ ਵਿੱਚ ਕੈਮਰੇ ਲਗਾਏ ਹਨ। ਇਹ ਵੀ ਪੜ੍ਹੋ:1 ਅਪ੍ਰੈਲ ਤੋਂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਣ ਦੀ ਸੰਭਾਵਨਾ, ਜਾਣੋ ਹੋਰ ਕੀ-ਕੀ ਹੋਇਆ ਮਹਿੰਗਾ -PTC News

Related Post