'ਸੁਖਬੀਰ @ 7' ਦੇ ਦੂਜੇ ਐਪੀਸੋਡ 'ਚ ਹੋਈ ਪੰਜਾਬ ਦੇ ਵਿਕਾਸ ਸਬੰਧੀ ਗੱਲਬਾਤ

By  Jasmeet Singh February 3rd 2022 02:57 PM -- Updated: February 9th 2022 12:55 PM

ਮੋਹਾਲੀ (ਐਪੀਸੋਡ 2): ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਆਵਾਮ ਲਈ ਲੈ ਕੇ ਹਾਜ਼ਿਰ ਹੈ 'ਸੁਖਬੀਰ @ 7' ਇਹ ਆਪਣੇ ਆਪ ਵਿੱਚ ਇੱਕ ਨਵੇਕਲਾ ਸ਼ੋਅ ਹੈ ਜਿਸ ਵਿੱਚ ਮਾਹਿਰਾਂ ਅਤੇ ਜਨਤਾ ਦੇ ਨਾਲ ਅਕਾਲੀ ਦਲ ਪ੍ਰਧਾਨ ਰੂਬਰੂ ਹੋਣਗੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਵਿਸ਼ੇ ਵਿੱਚ 'ਸੁਖਬੀਰ @ 7' ਦੇ ਦੋ ਐਪੀਸੋਡ ਪਹਿਲਾਂ ਹੀ ਟੀਵੀ ਅਤੇ ਇੰਟਰਨੈੱਟ 'ਤੇ ਜਾ ਚੁੱਕੇ ਹਨ। ALSO READ IN ENGLISH: Sukhbir @ 7pm: Opposition targetting SAD as it's only Punjab's party, says Sukhbir Singh Badal ਇਹ ਵੀ ਪੜ੍ਹੋ: ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਤਾ ਵੱਡਾ ਬਿਆਨ 'ਸੁਖਬੀਰ @ 7' ਦੇ ਪਹਿਲੇ ਭਾਗ ਵਿੱਚ ਜਿੱਥੇ ਪੰਜਾਬ ਡਿਵੈਲਪਮੈਂਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਸੀ ਉੱਥੇ ਹੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿਕਾਸ ਬਾਰੇ ਆਪਣਾ ਵਿਜ਼ਨ ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ ਸੀ। ਬੀਤੇ ਦਿਨ ਬਰੋਡਕਾਸਟ ਹੋਏ ਸ਼ੋਅ ਦੇ ਦੂਜੇ ਭਾਗ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੇ ਮਾਹਿਰਾਂ ਨੇ ਹਿੱਸਾ ਲਿਆ ਉਨ੍ਹਾਂ ਵਿੱਚ ਡਾ. ਪ੍ਰਮੋਦ ਕੁਮਾਰ, ਡਾਇਰੈਕਟਰ ਆਈਡੀਸੀ, ਬਲਜੀਤ ਬੱਲੀ ਸੰਪਾਦਕ ਬਾਬੂਸ਼ਾਹੀ.ਕੋਮ ਅਤੇ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਸ਼ਾਮਿਲ ਸਨ। ਇਸ ਦੌਰਾਨ ਬਾਬੂਸ਼ਾਹੀ.ਕੋਮ ਦੇ ਸੰਪਾਦਕ ਬਲਜੀਤ ਬੱਲੀ ਨੇ ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਸ਼ਾਸ਼ਨ ਨੂੰ ਲੈ ਕੇ ਉਨ੍ਹਾਂ ਦੇ ਵਿਜ਼ਨ ਬਾਰੇ ਸਵਾਲ ਪੁੱਛੇ ਜਿਸ 'ਤੇ ਸੁਖਬੀਰ ਸਿੰਘ ਬਾਦਲ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੰਦਿਆਂ ਦੱਸਿਆ ਕਿ ਪਿਛਲੇ ਸ਼ਾਸਨ ਦੌਰਾਨ ਇਹ ਉਨ੍ਹਾਂ ਦੀ ਹੀ ਸਰਕਾਰ ਸੀ ਜਿਹੜੀ ਦੇਸ਼ ਵਿੱਚ ਪਹਿਲੀ ਵਾਰ ਸ਼ਾਸ਼ਨ ਸੁਧਾਰ ਵਿਭਾਗ ਲੈ ਕੇ ਸਾਹਮਣੇ ਆਈ। ਇਸ ਦੌਰਾਨ ਉਨ੍ਹਾਂ ਇਸ ਗੱਲ 'ਤੇ ਚਾਨਣ ਪਾਇਆ ਕਿ ਬਰਤਾਨਵੀ ਹੁਕੂਮਤ ਦੇ ਉਲਟ ਜਿਹੜੇ ਭਾਰਤੀ ਨਾਗਰਿਕਾਂ 'ਤੇ ਭਰੋਸਾ ਨਹੀਂ ਕਰਦੇ ਸਨ ਉਹਨਾਂ ਦਾ ਵਿਜ਼ਨ ਇਸ ਨੂੰ ਲੈ ਕੇ ਉਲਟ ਸੀ ਅਤੇ ਉਹ ਆਪਣੇ ਨਾਗਰਿਕਾਂ 'ਤੇ ਪੂਰਾ ਭਰੋਸਾ ਕਰਦੇ ਹਨ। ਡਾ. ਪਰਮੋਦ ਕੁਮਾਰ ਵੱਲੋਂ ਆਪਣੇ ਦਸਤਾਵੇਜ਼ਾਂ ਬਾਰੇ ਪੁੱਛਣ ਵਾਲੇ ਲੋਕਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਉਣ ਬਾਰੇ ਪੁੱਛੇ ਜਾਣ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਲਈ ਅਸੀਂ ਸੇਵਾ ਕੇਂਦਰ ਖੋਲ੍ਹੇ ਹਨ ਤਾਂ ਜੋ ਲੋਕਾਂ ਨੂੰ ਵੱਖ-ਵੱਖ ਵਿਭਾਗ ਅਤੇ ਕੇਂਦਰਾਂ ਦੇ ਦਰਵਾਜ਼ੇ ਨਾ ਖੜਕਾਉਣੇ ਪੈਣ। ਉਨ੍ਹਾਂ ਕਿਹਾ "ਸਾਨੂੰ ਪੰਜਾਬ ਵਿੱਚ ਉਦਯੋਗ, ਆਈਟੀ ਸੈਕਟਰ ਲਿਆਉਣ ਦੀ ਲੋੜ ਹੈ। ਸਾਨੂੰ ਸੂਬੇ ਦੀ ਮੰਗ ਨੂੰ ਸਮਝਣ ਦੀ ਲੋੜ ਹੈ।" ਇਹ ਵੀ ਪੜ੍ਹੋ: ਕਾਂਗਰਸ ਪਾਰਟੀ ਲੋਕਤੰਤਰ ਦੇ ਨਾਂ 'ਤੇ ਕੀਤੇ ਧੋਖੇ ਦਾ ਲੋਕਾਂ ਨੂੰ ਜਵਾਬ ਦੇਵੇ: ਸ਼੍ਰੋਮਣੀ ਅਕਾਲੀ ਦਲ ਦੂਜੇ ਪਾਸੇ ਤਰਲੋਚਨ ਸਿੰਘ ਨੇ ਬੇਅਦਬੀ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਸਵਾਲ ਪੁੱਛੇ। ਇਸ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਇੱਕੋ ਇੱਕ ਪਾਰਟੀ ਹੋਣ ਕਰਕੇ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਿੱਖ ਸ਼ਰਧਾਲੂਆਂ ਨੂੰ ਉਲਝਾਉਣ ਲਈ ਸਾਡਾ ਘੇਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। -PTC News

Related Post