Thu, May 8, 2025
Whatsapp

ਬ੍ਰਿਟਿਸ਼ ਸਰਕਾਰ ਦਾ ਅਹਿਮ ਫੈਸਲਾ, ਹਰ ਸਾਲ ਹਜ਼ਾਰਾਂ ਭਾਰਤੀਆਂ ਨੂੰ ਮਿਲੇਗਾ ਬ੍ਰਿਟੇਨ ਦਾ ਵੀਜ਼ਾ

Reported by:  PTC News Desk  Edited by:  Jasmeet Singh -- November 16th 2022 04:07 PM -- Updated: November 16th 2022 04:11 PM
ਬ੍ਰਿਟਿਸ਼ ਸਰਕਾਰ ਦਾ ਅਹਿਮ ਫੈਸਲਾ, ਹਰ ਸਾਲ ਹਜ਼ਾਰਾਂ ਭਾਰਤੀਆਂ ਨੂੰ ਮਿਲੇਗਾ ਬ੍ਰਿਟੇਨ ਦਾ ਵੀਜ਼ਾ

ਬ੍ਰਿਟਿਸ਼ ਸਰਕਾਰ ਦਾ ਅਹਿਮ ਫੈਸਲਾ, ਹਰ ਸਾਲ ਹਜ਼ਾਰਾਂ ਭਾਰਤੀਆਂ ਨੂੰ ਮਿਲੇਗਾ ਬ੍ਰਿਟੇਨ ਦਾ ਵੀਜ਼ਾ

UK-India Young Professionals Scheme: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀਆਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਦੋਵਾਂ ਮੁਲਕਾਂ ਵਿਚਾਲੇ ਦੋਸਤਾਨਾ ਸਬੰਧ ਵਧਣ ਦੀ ਸੰਭਾਵਨਾ ਹੈ। ਦਰਅਸਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਲੋਂ 3000 ਭਾਰਤੀਆਂ ਦੇ ਵੀਜ਼ੇ ਕਲੀਅਰ ਕੀਤੇ ਗਏ ਹਨ ਅਤੇ ਇਹ ਅਪੀਲ ਵੀ ਕੀਤੀ ਗਈ ਹੈ। ਇਹ ਪ੍ਰਕਿਰਿਆ ਹਰ ਸਾਲ ਦੁਹਰਾਈ ਜਾਵੇਗੀ। ਅਜਿਹੇ 'ਚ ਭਾਰਤ ਅਜਿਹੀ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। 


2 ਸਾਲ ਲਈ ਕੰਮ ਕਰਨ ਦੀ ਪੇਸ਼ਕਸ਼

ਯੂਕੇ-ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੀ ਅੱਜ ਯੂਕੇ ਦੇ ਪੀਐਮਓ ਦੁਆਰਾ ਪੁਸ਼ਟੀ ਕੀਤੀ ਗਈ, ਜਿਸ ਵਿੱਚ 18 ਤੋਂ 30 ਸਾਲ ਦੀ ਉਮਰ ਦੇ ਪੜ੍ਹੇ-ਲਿਖੇ ਭਾਰਤੀਆਂ ਨੂੰ ਦੋ ਸਾਲਾਂ ਲਈ ਯੂਕੇ ਵਿੱਚ ਆਉਣ ਅਤੇ ਕੰਮ ਕਰਨ ਲਈ 3,000 ਸਥਾਨਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਖਾਸ ਫੈਸਲੇ ਦਾ ਕਾਰਨ ਭਾਰਤੀ ਮੂਲ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ ਦੱਸਿਆ ਜਾਂਦਾ ਹੈ। ਅਜਿਹੇ 'ਚ ਜਦੋਂ ਉਨ੍ਹਾਂ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਉਦੋਂ ਤੋਂ ਹੀ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।

24 ਬਿਲੀਅਨ ਪੌਂਡ ਦਾ ਵਪਾਰਕ ਸੌਦਾ

ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁੱਝ ਦਿਨਾਂ ਤੋਂ ਵਪਾਰਕ ਸਮਝੌਤਾ ਚੱਲ ਰਿਹਾ ਹੈ। ਅਜਿਹੇ 'ਚ ਜੇਕਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਇਹ ਭਾਰਤ ਦਾ ਕਿਸੇ ਯੂਰਪੀ ਦੇਸ਼ ਨਾਲ ਪਹਿਲਾ ਵਪਾਰਕ ਸਮਝੌਤਾ ਹੋਵੇਗਾ। ਇਹ ਵਪਾਰਕ ਸੌਦਾ 24 ਅਰਬ ਪੌਂਡ ਦਾ ਦੱਸਿਆ ਜਾਂਦਾ ਹੈ। ਬ੍ਰਿਟੇਨ ਵਾਲੇ ਪਾਸੇ ਤੋਂ ਕਿਹਾ ਗਿਆ ਕਿ ਪੂਰੇ ਬ੍ਰਿਟੇਨ ਦੇ ਵਿਦਿਆਰਥੀਆਂ ਦਾ ਇਕ ਚੌਥਾਈ ਹਿੱਸਾ ਭਾਰਤ ਤੋਂ ਹੈ, ਅਜਿਹੇ 'ਚ ਯੂਕੇ ਵਾਲੇ ਪਾਸੇ ਤੋਂ ਵੀ ਲਗਭਗ 95,000 ਹਜ਼ਾਰ ਨੌਕਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK