ਏਅਰਪੋਰਟ ਜਾ ਕੇ ਨਹੀਂ ਰਹੀ ਹੈਰਾਨੀ ਦੀ ਹੱਦ, ਕੋਲ ਵੀਜ਼ਾ ਵੀ ਸੀ, ਟਿਕਟਾਂ ਵੀ ਬੁੱਕ ਪਰ..! 

By  Joshi June 6th 2018 07:56 AM -- Updated: June 6th 2018 08:01 AM

ਏਅਰਪੋਰਟ ਜਾ ਕੇ ਨਹੀਂ ਰਹੀ ਹੈਰਾਨੀ ਦੀ ਹੱਦ, ਕੋਲ ਵੀਜ਼ਾ ਵੀ ਸੀ, ਟਿਕਟਾਂ ਵੀ ਬੁੱਕ ਪਰ..! ਕੁਝ ਨੌਜਵਾਨਾਂ ਦੇ ਵਿਦੇਸ਼ 'ਚ ਜਾ ਕੇ ਆਪਣਾ ਵਧੀਆ ਭਵਿੱਖ ਦੇ ਸੁਪਨੇ ਉਸ ਸਮੇਂ ਚਕਨਾਚੂਰ ਹੋ ਗਏ ਜਦੋਂ ਇੱਕ ਫਰਾਡ ਇਮੀਗ੍ਰੇਸ਼ਨ ਕੰਪਨੀ ਵੱਲੋਂ ਕੀਤੀ ਧੋਖਾਧੜੀ ਉਹਨਾਂ ਨੂੰ ਏਅਰਪੋਰਟ 'ਤੇ ਜਾ ਕੇ ਪਤਾ ਲੱਗੀ। ਪੀੜਤ ਨੌਜਵਾਨ ਦਿੱਲੀ, ਜੰਮੂ ਅਤੇ ਹਰਿਆਣਾ ਨਾਲ ਸੰਬੰਧਤ ਸਨ। immigration fraud kharar with punjabi boysਦਰਅਸਲ, ਰਾਮ ਫਲ ਕੈਥਲ, ਅਵਤਾਰ ਸਿੰਘ ਮੋਗਾ, ਮੁਹੰਮਦ ਤਨਵੀਰ ਦਿੱਲੀ, ਮੁਹੰਮਦ ਇਫਰਾਨ ਦਿੱਲੀ, ਜਸਵੀਰ ਸਿੰਘ ਕੈਥਲ, ਸੁਖਵਿੰਦਰ ਸਿੰਘ ਕੈਥਲ ਨਾਮੀ ਨੌਜਵਾਨਾਂ ਨੇ ਖਰੜ 'ਚ ਪੈਂਦੀ ਵਿੰਗਜ਼ ਐਜੂਕੇਸ਼ਨਲ ਅਬਰੋਡ ਨਾਮਕ ਇਮੀਗ੍ਰੇਸ਼ਨ ਕੰਪਨੀ ਕੋਲੋਂ ਵੀਜ਼ਾ ਲਈ ਅਰਜ਼ੀ ਲਗਵਾਈ ਸੀ। ਕੰਪਨੀ ਨੇ ਅਖਬਾਰ ਵਿਚ ਇੱਕ ਇਸ਼ਤਿਹਾਰ ਦਿੱਤਾ ਸੀ ਕਿ ਮਕਾਊ 'ਚ ਦੋ ਸਾਲਾ ਵਰਕ ਪਰਮਟ ਵੀਜ਼ਾ ਸਬੰਧੀ ਅਰਜ਼ੀਆਂ ਦੀ ਜ਼ਰੂਰਤ ਹੈ, ਜਿਸਨੂੰ ਪੜ੍ਹ ਕੇ ਉਹਨਾਂ ਨੇ ਕੰਪਨੀ ਨਾਲ ਸਮਪਰਕ ਕੀਤਾ। ਨੌਜਵਾਨਾਂ ਨੇ ਕੰਪਨੀ ਵੱਲੋਂ ਮੰਗੇ ੧ ਲੱਖ ੮੦ ਹਜ਼ਾਰ ਪ੍ਰਤੀ ਵਿਅਕਤੀ ਜਮ੍ਹਾਂ ਕਰਵਾਉਣ ਦੇ ਨਾਲ ਪਾਸਪੋਰਟ ਵੀ ਜਮ੍ਹਾਂ ਕਰਵਾ ਦਿੱਤੇ ਗਏ। ਇਸ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨੂੰ ਦੋ ਸਾਲ ਦਾ ਵਰਕ ਪਰਮਟ ਤਾਂ ਦਿੱਤੀਆਂ ਹੀ, ਬਲਕਿ ਨਾਲ ਹਵਾਈ ਟਿਕਟਾਂ ਵੀ ਬੁੱਕ ਕਰਵਾ ਕੇ ਦਿੱਤੀਆਂ। immigration fraud kharar with punjabi boysਨੌਜਵਾਨ ੧ ਜੂਨ ਨੂੰ ਦਿੱਲੀ ਏਅਰਪੋਰਟ ਤੇ ਵਰਕ ਪਰਮਟ ਸਮੇਤ ਪੁੱਜੇ ਤਾਂ ਉਹਨਾਂ ਦੇ ਹੋਸ਼ ਉੱਡ ਗਏ ਜਦੋਂ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਕਾਗਜ਼ ਨਕਲੀ ਹਨ। ਕੰਪਨੀ ਵਾਲਿਆਂ ਦੇ ਫੋਨ ਉਸ ਸਮੇਂ ਤੋਂ ਹੀ ਬੰਦ ਆ ਰਹੇ ਹਨ ਅਤੇ ਉਦੋਂ ਤੋਂ ਹੀ ਖਰੜ ਸਥਿਤ ਕੰਪਨੀ ਦੇ ਦਫਤਰ ਵੀ ਤਾਲਾ ਲੱਗਿਆ ਹੋਇਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਦੱਸ ਦੇਈਏ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੰਪਨੀ ਖਰੜ ਦੀ ਨਹੀਂ ਬਲਕਿ ਮੁੰਬਈ ਦੀ ਹੈ ਅਤੇ ਉਸ ਕੰਪਨੀ ਦੀ ਖਰੜ 'ਚ ਕੋਈ ਬ੍ਰਾਂਚ ਨਹੀਂ ਹੈ ਭਾਵ ਫਰਜ਼ੀ ਕੰਪਨੀ ਬਣਾਉਣ ਵਾਲਿਆਂ ਨੇ ਮਹਿ ਉਸ ਕੰਪਨੀ ਦਾ ਨਾਮ ਅਤੇ ਲਾਇਸੰਸ ਨੰਬਰ ਇਸਤੇਮਾਲ ਕੀਤਾ ਸੀ। —PTC News

Related Post