IAF ਨੂੰ ਅਗਨੀਪਥ ਸਕੀਮ ਤਹਿਤ 1.83 ਲੱਖ ਤੋਂ ਵੱਧ ਮਿਲੀਆ ਅਰਜ਼ੀਆਂ
ਨਵੀਂ ਦਿੱਲੀ: ਭਾਰਤ ਸਰਕਾਰ ਨੇ ਅਗਨੀਪੱਥ ਯੋਜਨਾ ਸ਼ੁਰੂ ਕੀਤੀ ਹੈ ਜਿਸ ਅਧੀਨ ਭਰਤੀ ਕੀਤੀ ਜਾ ਰਹੀ ਹੈ।ਭਾਰਤੀ ਹਵਾਈ ਸੈਨਾ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਛੇ ਦਿਨਾਂ ਦੇ ਅੰਦਰ ਅਗਨੀਪਥ ਭਰਤੀ ਯੋਜਨਾ ਦੇ ਤਹਿਤ 1.83 ਲੱਖ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਤੁਹਾਨੂੰ ਦੱਸ ਦੇਈਏ ਕਿ 24 ਜੂਨ ਤੋਂ ਸ਼ੁਰੂ ਹੋਈ ਅਰਜ਼ੀ ਪ੍ਰਕਿਰਿਆ ਵਿੱਚ ਸੋਮਵਾਰ ਤੱਕ 94,281 ਅਤੇ ਐਤਵਾਰ ਤੱਕ 56,960 ਅਰਜ਼ੀਆਂ ਪ੍ਰਾਪਤ ਹੋਈਆਂ। ਦੱਸ ਦੇਈਏ ਕਿ ਇਸ ਸਾਲ ਅਗਨੀਵੀਰਾਂ ਦੀ ਉਮਰ ਸੀਮਾ 23 ਸਾਲ ਹੈ।ਵਾਈ ਸੈਨਾ ਨੇ ਅਧਿਕਾਰਤ ਸੰਚਾਰ ਵਿਚ ਇਸ ਦੀ ਪੁਸ਼ਟੀ ਕੀਤੀ ਹੈ।
IAF ਨੇ ਟਵਿੱਟਰ 'ਤੇ ਕਿਹਾ ਹੈ ਕਿ ਹੁਣ ਤੱਕ 1,83,634 ਭਵਿੱਖ ਦੇ ਅਗਨੀਵੀਰਾਂ ਨੇ ਰਜਿਸਟ੍ਰੇਸ਼ਨ ਵੈੱਬਸਾਈਟ 'ਤੇ ਅਪਲਾਈ ਕੀਤਾ ਹੈ। ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 5 ਜੁਲਾਈ ਹੈ। ਅਗਨੀਪਥ ਯੋਜਨਾ ਦੇ ਤਹਿਤ ਸਰਕਾਰ ਨੇ ਕਿਹਾ ਸੀ ਕਿ 17 ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਚਾਰ ਸਾਲ ਦੇ ਕਾਰਜਕਾਲ ਲਈ ਫੌਜ 'ਚ ਭਰਤੀ। 75 ਫੀਸਦੀ ਅਗਨੀਵੀਰ ਚਾਰ ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਹੋਣਗੇ। ਬਾਕੀ 25 ਫੀਸਦੀ ਨੂੰ ਰੈਗੂਲਰ ਸੇਵਾ ਲਈ ਚੁਣਿਆ ਜਾਵੇਗਾ।