'ਮੈਂ CM ਹਾਂ ਅੱਤਵਾਦੀ ਨਹੀਂ' ਹੈਲੀਕਾਪਟਰ ਦੀ ਉੱਡਾਣ ਰੁਕਣ 'ਤੇ ਖ਼ਫ਼ਾ ਹੋਏ ਚੰਨੀ

By  Jasmeet Singh February 15th 2022 09:38 AM

ਪਠਾਨਕੋਟ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਵਿਚ ਰੈਲੀ ਕਾਰਨ ਨੋ-ਫਲਾਈ ਜ਼ੋਨ ਐਲਾਨੇ ਜਾਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਹੁਸ਼ਿਆਰਪੁਰ ਅਤੇ ਜਲੰਧਰ ਲਈ ਉਡਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸਤੇ ਚੰਨੀ ਹੁਣ ਖ਼ਫ਼ਾ ਨੇ ਤੇ ਉਨ੍ਹਾਂ ਕਿਹਾ ਕਿ ਉਹ ਅੱਤਵਾਦੀ ਨਹੀਂ ਹਨ ਅਤੇ ਪੰਜਾਬ ਸਾਡੇ ਹੱਥਾਂ ਵਿਚ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰਨ ਨਾਲ ਕੰਮ ਨਹੀਂ ਚੱਲੇਗਾ। ਇਹ ਵੀ ਪੜ੍ਹੋ: ਕੈਨੇਡਾ ਵਿੱਚ 50 ਸਾਲਾਂ 'ਚ ਪਹਿਲੀ ਵਾਰ ਐਮਰਜੈਂਸੀ, ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਚੁੱਕੇ ਗਏ ਕਦਮ ਸਿੱਟੇ ਵਜੋਂ ਉਹ ਹੁਸ਼ਿਆਰਪੁਰ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਚੋਣ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ “ਮੈਂ ਸਵੇਰੇ 11 ਵਜੇ ਊਨਾ ਵਿੱਚ ਸੀ ਪਰ ਪੀਐਮ ਮੋਦੀ ਦੇ ਆਉਣ ਕਰਕੇ ਅਚਾਨਕ ਹੀ ਟੇਕ ਆਫ਼ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ ਗਿਆ, ਤੇ ਨੋ-ਫਲਾਈ ਜ਼ੋਨ ਐਲਾਨ ਦਿੱਤਾ ਗਿਆ ਅਤੇ ਮੈਂ ਰਾਹੁਲ ਗਾਂਧੀ ਦੀ ਹੁਸ਼ਿਆਰਪੁਰ 'ਚ ਰੈਲੀ 'ਚ ਹਾਜ਼ਰ ਨਾ ਹੋ ਸਕਿਆ। ਹਾਲਾਂਕਿ ਕੇ ਮੇਰੇ ਕੋਲ ਲੈਂਡਿੰਗ ਦੀ ਇਜਾਜ਼ਤ ਸੀ।" ਉਨ੍ਹਾਂ ਅੱਗੇ ਕਿਹਾ "ਇਹ ਸਾਡਾ ਪੰਜਾਬ ਹੈ ਅਤੇ ਇਹ ਸਾਡੇ ਹੱਥਾਂ ਵਿੱਚ ਸੁਰੱਖਿਅਤ ਹੈ। ਚਰਨਜੀਤ ਚੰਨੀ ਇੱਕ ਮੁੱਖ ਮੰਤਰੀ ਹੈ, ਉਹ ਕੋਈ ਅੱਤਵਾਦੀ ਨਹੀਂ ਹੈ ਕਿ ਤੁਸੀਂ ਉਸਨੂੰ ਹੁਸ਼ਿਆਰਪੁਰ ਜਾਣ ਤੋਂ ਰੋਕ ਰਹੇ ਹੋ। ਇਹ ਕੋਈ ਤਰੀਕਾ ਨਹੀਂ ਹੈ।" ਉਨ੍ਹਾਂ ਕਿਹਾ ਕਿ "ਚੋਣਾਂ ਆਜ਼ਾਦ ਅਤੇ ਨਿਰਪੱਖ ਹੋਣੀਆਂ ਚਾਹੀਦੀਆਂ ਹਨ ਅਤੇ ਵਿਰੋਧੀ ਧਿਰ ਵਿਰੁੱਧ ਏਜੰਸੀਆਂ (ਈਡੀ, ਸੀਬੀਆਈ) ਦੀ ਵਰਤੋਂ ਕੰਮ ਨਹੀਂ ਕਰੇਗੀ।" ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੁਸ਼ਿਆਰਪੁਰ ਦੌਰਾ ਕੇਂਦਰ ਨੇ ਰੱਦ ਕਰ ਦਿੱਤਾ ਹੈ। ਹੁਸ਼ਿਆਰਪੁਰ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਸ਼ਿਆਰਪੁਰ ਆਉਣਾ ਸੀ ਪਰ ਇਹ ਸ਼ਰਮਨਾਕ ਹੈ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਇੱਥੇ ਆਉਣ ਦੀ ਇਜਾਜ਼ਤ ਰੱਦ ਕਰ ਦਿੱਤੀ। ਜਾਖੜ ਨੇ ਕਿਹਾ "ਜੇਕਰ ਭਾਰਤੀ ਚੋਣ ਕਮਿਸ਼ਨ ਨੇ ਇਸ ਦਾ ਨੋਟਿਸ ਨਹੀਂ ਲਿਆ ਤਾਂ ਮੈਂ ਸਮਝਾਂਗਾ ਕਿ ਇਹ ਚੋਣਾਂ ਇੱਕ ਧੋਖਾ ਹੈ।" ਕਾਂਗਰਸ ਨੇਤਾ ਨੇ ਕਿਹਾ ਕਿ “ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜਦੋਂ ਉਹ ਪੰਜਾਬ ਆਏ ਸਨ ਤਾਂ ਉਨ੍ਹਾਂ ਨੂੰ ਫਿਰੋਜ਼ਪੁਰ ਨਹੀਂ ਜਾਣ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਅੱਜ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਹੁਸ਼ਿਆਰਪੁਰ ਆਉਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਮੈਂ ਬੇਨਤੀ ਕਰਦਾ ਹਾਂ। ਪ੍ਰਧਾਨ ਮੰਤਰੀ ਮੋਦੀ ਸਾਹਿਬ ਇਸ 'ਤੇ ਕੁਝ ਰੋਸ਼ਨੀ ਪਾਉਣ।" ਇਹ ਵੀ ਪੜ੍ਹੋ: ਮਾਵਾਂ ਤੇ ਭੈਣਾਂ ਵੱਲੋਂ ਦਿੱਤੇ ਪਿਆਰ ਨਾਲ ਵੱਡਾ ਬਲ ਮਿਲਿਆ, ਸੇਵਾ ਲਈ ਕਸਰ ਨਹੀਂ ਛੱਡਾਂਗਾ : ਮਜੀਠੀਆ ਦੂਜੇ ਪਾਸੇ ਭਾਜਪਾ ਅੱਜੇ ਵੀ ਸੂਬੇ ਵਿੱਚ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਲਗਾਤਾਰ ਹੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਉਲੰਘਣਾ ਦਾ ਮੁੱਦਾ ਉਠਾ ਰਹੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣਗੀਆਂ ਜਿਸਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। -PTC News

Related Post