ਖਿਚੜੀ 'ਚ ਵੱਧ ਲੂਣ ਤੋਂ ਖਿਝੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ

By  Ravinder Singh April 16th 2022 03:05 PM -- Updated: April 16th 2022 03:06 PM

ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਾਇੰਦਰ ਟਾਊਨਸ਼ਿਪ ਵਿੱਚ ਇੱਕ ਵਿਅਕਤੀ ਨੇ ਆਪਣੀ 40 ਸਾਲਾ ਪਤਨੀ ਦਾ ਕਥਿਤ ਤੌਰ ਉਤੇ ਇਸ ਲਈ ਕਤਲ (murder) ਕਰ ਦਿੱਤਾ ਕਿਉਂਕਿ ਉਸ ਨੂੰ ਦਿੱਤੀ ਖਿਚੜੀ ਵਿੱਚ ਲੂਣ ਜ਼ਿਆਦਾ ਸੀ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਭਾਇੰਦਰ ਪੂਰਬੀ ਦੇ ਫਾਟਕ ਰੋਡ ਇਲਾਕੇ ਵਿੱਚ ਵਾਪਰੀ। ਖਿਚੜੀ 'ਚ ਵੱਧ ਲੂਣ ਤੋਂ ਖਿਝੇ ਪਤੀ ਨੇ ਪਤਨੀ ਦੀ ਕੀਤੀ ਹੱਤਿਆ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 46 ਸਾਲਾ ਨੀਲੇਸ਼ ਘਾਘ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਸਵੇਰੇ 9.30 ਵਜੇ ਨਾਸ਼ਤਾ ਕਰਨ ਤੋਂ ਬਾਅਦ ਆਪਣੀ ਪਤਨੀ ਨਿਰਮਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪਤਨੀ ਵੱਲੋਂ ਪਰੋਸੀ ਗਈ ਖਿਚੜੀ 'ਚ ਜ਼ਿਆਦਾ ਲੂਣ ਮਿਲਣ ਤੋਂ ਖਿੱਝ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਨੀਲੇਸ਼ ਘਾਘ (46) ਵਜੋਂ ਹੋਈ ਹੈ ਜਿਸ ਨੇ ਪਤਨੀ ਨਿਰਮਲਾ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਖਿਚੜੀ 'ਚ ਵੱਧ ਲੂਣ ਤੋਂ ਖਿਝੇ ਪਤੀ ਨੇ ਪਤਨੀ ਦੀ ਕੀਤੀ ਹੱਤਿਆਪੁਲਿਸ ਕਮਿਸ਼ਨਰੇਟ ਦੇ ਇੱਕ ਅਧਿਕਾਰੀ ਨੇ ਕਿਹਾ ਖਿਚੜੀ ਵਿੱਚ ਲੂਣ ਜ਼ਿਆਦਾ ਹੋਣ ਤੋਂ ਮੁਲਜ਼ਮ ਭੜਕ ਗਿਆ, ਜਿਸ ਤੋਂ ਬਾਅਦ ਉਸ ਨੇ ਪਤਨੀ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਹੈ। ਉਸ ਨੇ ਕੱਪੜੇ ਦੇ ਲੰਬੇ ਟੁਕੜੇ ਦੀ ਵਰਤੋਂ ਕਰ ਕੇ ਉਸਦੀ ਹੱਤਿਆ ਕਰ ਦਿੱਤੀ। ਸੂਚਿਤ ਕੀਤੇ ਜਾਣ ਤੋਂ ਬਾਅਦ, ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਖਿਚੜੀ 'ਚ ਵੱਧ ਲੂਣ ਤੋਂ ਖਿਝੇ ਪਤੀ ਨੇ ਪਤਨੀ ਦੀ ਕੀਤੀ ਹੱਤਿਆਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਔਰਤ ਨੂੰ ਉਸਦੇ ਸਹੁਰੇ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਦੋਂ ਪੀੜਤਾ ਨੇ ਚਾਹ ਦੇ ਨਾਲ ਨਾਸ਼ਤਾ ਨਾ ਕਰਨ 'ਤੇ ਨਾਰਾਜ਼ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਰਾਬੋਡੀ ਇਲਾਕੇ ਦੀ ਰਹਿਣ ਵਾਲੀ 42 ਸਾਲਾ ਔਰਤ ਦੇ ਪੇਟ 'ਚ ਗੋਲੀ ਲੱਗੀ ਸੀ ਤੇ ਸਵੇਰੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਲਿਆ ਵੱਡਾ ਫੈਸਲਾ

Related Post