Home Remedies for winter care
ਬਿਊਰੋ : ਸਰਦੀਆਂ ਦਾ ਮੌਸਮ ਆਉਂਦੇ ਹੀ ਸਾਡੀ ਸਿਹਤ 'ਤੇ ਇਸਦਾ ਕਾਫੀ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਤਵਚਾ ਦੀ ਖੁਸ਼ਕੀ ਤੋਂ ਲੈਕੇ ਸਰਦ ਹਵਾ ਦੇ ਚੱਲਦੇ ਹੋਣ ਵਾਲਿਆਂ ਸਰੀਰਕ ਤਕਲੀਫ ਅਤੇ ਸਰਦੀ-ਜ਼ੁਕਾਮ ਆਦਿ। ਇਸਦੇ ਨਾਲ ਹੀ ਸਰੀਰ 'ਚ ਦਰਦ ਦੀ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਸਰੀਰ ਦੀਆਂ ਮਾਸਪੇਸ਼ੀਆਂ 'ਚ ਸੋਜ ਵੀ ਆ ਜਾਂਦੀ ਹੈ। ਅਸਲ 'ਚ ਸਰਦੀਆਂ ਮੌਕੇ ਲੋਕ ਕਾਫੀ ਕਾਫੀ ਸਮਾਂ ਤੱਕ ਇਕੋ ਥਾਂ ਬੈਠੇ ਰਹਿੰਦੇ ਹਨ ਅਤੇ ਗਲ਼ਤ ਤਰੀਕੇ ਨਾਲ ਲਗਾਤਾਰ ਬੈਠਣ ਦੇ ਨਾਲ ਸਰੀਰ 'ਚ ਦਰਦ ਵੀ ਵੱਧਣ ਲੱਗਦਾ ਹੈ।
ਅਜਿਹੇ 'ਚ ਬੇਹੱਦ ਲੋਕ ਇਸ ਦਰਦ ਤੋਂ ਰਾਹਤ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਣ ਲੱਗ ਜਾਂਦੇ ਹਨ | ਪਰ ਇਸ ਨਾਲ ਆਪਣੀ ਰੋਜ਼ਾਨਾ ਰੂਟੀਨ 'ਚ ਬਦਲਾਅ ਲਿਆਉਣ ਦੇ ਨਾਲ ਕੁੱਝ ਘਰੇਲੂ ਚੀਜ਼ਾਂ ਨੂੰ ਅਪਣਾ ਕੇ ਬਚਾ ਸਕਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਦੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਸਰੀਰ 'ਚ ਹੋਣ ਵਾਲੇ ਦਰਦ ਅਤੇ ਸੋਜ ਤੋਂ ਛੁਟਕਾਰਾ ਪਾ ਸਕਦੇ ਹੋ।
ਹੋਰ ਪੜ੍ਹੋ :
ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਹੋਈ ਮੌਤ,ਸਸਕਾਰ ਤੋਂ ਬਾਅਦ ਜੋ ਹੋਇਆ,ਜਾਣਕੇ ਉੱਡੇ ਸਭ ਦੇ ਹੋਸ਼
ਜੈਤੂਨ ਦਾ ਤੇਲ
ਜੇਕਰ ਤੁਹਾਡੇ ਪੈਰਾਂ 'ਚ ਦਰਦ ਹੈ ਅਤੇ ਮਾਸਪੇਸ਼ੀਆਂ ਚ ਜਕੜਨ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਆਪਣੇ ਪੈਰਾਂ ਨੂੰ ਜੈਤੂਨ ਤੇਲ ਨਾਲ ਰੋਲਿੰਗ ਪਿੰਨ ਜਾਂ ਟੈਨਿਸ ਗੇਂਦ ਨਾਲ ਵਧੀਆ ਮਾਲਸ਼ ਕਰੋ। ਬੱਸ ਤੁਹਾਨੂੰ ਕੁਝ ਮਿੰਟਾਂ ਲਈ ਆਪਣੇ ਨੰਗੇ ਪੈਰ ਨੂੰ ਗੇਂਦ / ਪਿੰਨ ਉੱਤੇ ਰੋਲਕਰਨਾ ਹੋਵੇਗਾ। ਇਸ ਨਾਲ ਤੁਸੀਂ ਰਿਲੈਕਸ ਮਹਿਸੂਸ ਕਰੋਗੇ।
lavender oil
ਇਸ 'ਚ ਮੌਜੂਦ ਐਂਟੀ ਆਕਸੀਡੇਂਟਸ ਦਰਦ ਅਤੇ ਸੋਜ ਨੂੰ ਘੱਟ ਕਰਨ 'ਚ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ ਪਾਣੀ 'ਚ ਲੈਵੇਂਡਰ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਨਹਾਓ। ਇਸ ਨਾਲ ਜੋੜਾਂ ਅਤੇ ਮੋਢਿਆਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ। ਨਾਲ ਹੀ ਥਕਾਵਟ ਘੱਟ ਹੋਵੇਗੀ ਅਤੇ ਦਿਨਭਰ ਤਾਜ਼ਗੀ ਮਹਿਸੂਸ ਹੋਵੇਗੀ।
ਦੁੱਧ ਹਲਦੀ
ਪੋਸ਼ਕ ਅਤੇ ਤੱਤਾਂ ਨਾਲ ਭਰਭੂਰ ਐਂਟੀ ਆਕਸੀਡੈਂਟਸ ਗੁਣਾਂ ਵਾਲੀ ਹਲਦੀ ਇਕ ਆਯੁਰਵੈਦਿਕ ਦਵਾਈ ਮੰਨੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਇਮੀਊਨਿਟੀ ਸਿਸਟਮ ਮਜ਼ਬੂਤ ਹੋਣ ਦੇ ਨਾਲ ਦਰਦ ਅਤੇ ਸੋਜ ਘੱਟ ਹੋਣ 'ਚ ਮਦਦ ਮਿਲਦੀ ਹੈ। 1 ਕੱਪ ਗਰਮ ਦੁੱਧ 'ਚ 1/4 ਛੋਟਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨਿਯਮਿਤ ਰੂਪ ਨਾਲ ਇਸ ਦੁੱਧ ਦਾ ਸੇਵਨ ਕਰਨ ਨਾਲ ਜਲਦ ਹੀ ਆਰਾਮ ਮਿਲਦਾ ਹੈ।
ਅਦਰਕ
ਅਦਰਕ 'ਚ ਐਂਟੀ-ਆਕਸੀਡੇਂਟ, ਐਂਟੀ ਇੰਫਲੈਮੇਟਰੀ, ਐਂਟੀ ਵਾਇਰਸ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਦਰਦ ਅਤੇ ਸੋਜ ਦੀ ਪਰੇਸ਼ਾਨੀ ਤੋਂ ਜਲਦ ਹੀ ਰਾਹਤ ਮਿਲਦੀ ਹੈ। ਇਸ ਦੇ ਲਈ 1 ਕੱਪ ਪਾਣੀ 'ਚ ਅਦਰਕ ਉਬਾਲ ਕੇ ਕਾੜਾ ਤਿਆਰ ਕਰਕੇ ਪੀ ਸਕਦੇ ਹੋ। ਨਹੀਂ ਤਾਂ ਰੋਜ਼ਾਨਾ ਦੀ ਚਾਹ 'ਚ 1 ਟੁਕੜਾ ਅਦਰਕ ਪਾ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਦਰਦ ਅਤੇ ਸੋਜ ਤੋਂ ਆਰਾਮ ਮਿਲਣ ਦੇ ਨਾਲ ਇਮਊਨਿਟੀ ਮਜ਼ਬੂਤ ਹੋਣ 'ਚ ਮਦਦ ਮਿਲੇਗੀ।
ਸੇਂਧਾ ਲੂਣ
ਸੇਂਧਾ ਲੂਣ 'ਚ ਸਾਰੇ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ। ਇਸ 'ਚ ਮੌਜੂਦ ਮੈਗਨੀਸ਼ੀਅਮ ਸਲਫੇਟ ਦੇ ਤੱਤ ਸਰੀਰ 'ਚ ਦਰਦ ਅਤੇ ਸੋਜ ਦੀ ਸਮੱਸਿਆ ਲਈ ਕਾਫ਼ੀ ਲਾਭਦਾਇਕ ਹੁੰਦੇ ਹਨ। ਅਜਿਹੇ 'ਚ ਸੋਜ ਅਤੇ ਦਰਦ ਵਾਲੀ ਜਗ੍ਹਾ 'ਤੇ ਲੂਣ ਦਾ ਸੇਕਾ ਕਰਨ ਨਾਲ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਟੱਪ 'ਚ ਗਰਮ ਪਾਣੀ ਅਤੇ 1 ਚਮਚ ਲੂਣ ਮਿਲਾ ਕੇ ਉਸ 'ਚ ਹੱਥਾਂ-ਪੈਰਾਂ ਨੂੰ ਡੁਬਾਉਣ ਨਾਲ ਵੀ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਫੁੱਲੇ ਹੋਏ ਅਤੇ ਬੇਚੈਨ ਪੈਰਾਂ ਤੋਂ ਦੁਖੀ ਹੋ, ਉਹ ਭੋਜਨ ਖਾਓ ਜੋ ਤੁਹਾਡੇ ਸਰੀਰ ਵਿਚ ਤਰਲ ਧਾਰਨ ਦੇ ਪੱਧਰ ਨੂੰ ਸੰਤੁਲਿਤ ਕਰ ਸਕਦੇ ਹਨ. ਕੇਲੇ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ ਕਿਉਂਕਿ ਉਹ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ ਜੋ ਤਰਲ ਪਦਾਰਥ ਬਚਾਅ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦੇ ਹਨ|