ਇਸਲਾਮਾਬਾਦ : ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੋਣ ਵਾਲੇ ਅੱਤਿਆਚਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇੱਥੇ ਸੋਮਵਾਰ ਨੂੰ ਇੱਕ 18 ਸਾਲਾ ਹਿੰਦੂ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਮਯਾਬ ਨਾ ਹੋ ਸਕਿਆ ਤਾਂ ਦੋਸ਼ੀ ਨੇ ਗੋਲੀ ਮਾਰ ਦਿੱਤੀ।
ਰਿਪੋਰਟਸ ਦੇ ਮੁਤਾਬਕ ਇਹ ਮਾਮਲਾ ਪਾਕਿਸਤਾਨ ਦੇ ਸਿੰਧ ਦੇ ਰੋਹੀ ਸੁੱਕਰ ਦਾ ਹੈ। ਇੱਥੇ ਪੂਜਾ ਓਡ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਤਾਂ ਉਸ ਨੂੰ ਸੜਕ ਦੇ ਵਿਚਕਾਰ ਗੋਲੀ ਮਾਰ ਦਿੱਤੀ ਗਈ। ਪਾਕਿਸਤਾਨ ਵਿੱਚ ਘੱਟ ਗਿਣਤੀਆਂ, ਖਾਸ ਕਰਕੇ ਸਿੰਧ ਵਿੱਚ ਹਿੰਦੂ ਔਰਤਾਂ ਨੂੰ ਅਗਵਾ ਕੀਤਾ ਜਾਂਦਾ ਹੈ, ਫਿਰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਜਾਂਦਾ ਹੈ।
ਇਹ ਟਵੀਟ ਨਾਇਲਾ ਇਨਾਇਤ ਦੇ ਟਵਿੱਟਰ ਅਕਾਊਂਟ ਤੋਂ ਲਿਆ ਗਿਆ ਹੈ
ਘੱਟ ਗਿਣਤੀ ਅਧਿਕਾਰਾਂ ਲਈ ਪੀਪਲਜ਼ ਕਮਿਸ਼ਨ ਅਤੇ ਸੈਂਟਰ ਫਾਰ ਸੋਸ਼ਲ ਜਸਟਿਸ ਦੇ ਅਨੁਸਾਰ, 2013 ਤੋਂ 2019 ਦਰਮਿਆਨ ਜ਼ਬਰਦਸਤੀ ਧਰਮ ਪਰਿਵਰਤਨ ਦੇ 156 ਮਾਮਲੇ ਦਰਜ ਕੀਤੇ ਗਏ ਹਨ। 2019 ਵਿੱਚ, ਸਿੰਧ ਸਰਕਾਰ ਨੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਦੂਜੇ ਵਿਆਹ ਦੇ ਖਿਲਾਫ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਕੱਟੜਪੰਥੀਆਂ ਨੇ ਇਸ ਦਾ ਵਿਰੋਧ ਕੀਤਾ।
ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਹਿੰਦੂਆਂ ਦੀ ਆਬਾਦੀ ਕੁੱਲ ਆਬਾਦੀ ਦਾ 1.60% ਹੈ। ਜਦਕਿ 6.51% ਹਿੰਦੂ ਇਕੱਲੇ ਸਿੰਧ ਵਿੱਚ ਰਹਿੰਦੇ ਹਨ। ਪਾਕਿਸਤਾਨ ਵਿੱਚ ਹਿੰਦੂ ਇੱਕ ਪ੍ਰਮੁੱਖ ਘੱਟ ਗਿਣਤੀ ਭਾਈਚਾਰਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇੱਥੇ 75 ਲੱਖ ਹਿੰਦੂ ਰਹਿੰਦੇ ਹਨ। ਹਾਲਾਂਕਿ ਹਿੰਦੂ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਬਾਦੀ 9 ਕਰੋੜ ਹੈ।
ਇਹ ਵੀ ਪੜ੍ਹੋ: 'Gully Boy' ਰੈਪਰ MC Tod Fod ਦਾ ਹੋਇਆ ਦੇਹਾਂਤ, ਰਣਵੀਰ ਸਿੰਘ ਨੇ ਪ੍ਰਗਟ ਕੀਤਾ ਦੁੱਖ
-PTC News