ਹਿਮਾਚਲ ਸਰਕਾਰ ਨੇ ਸਕੂਲਾਂ ਨੂੰ ਲੈਕੇ ਕੀਤਾ ਵੱਡਾ ਐਲਾਨ,ਇਸ ਦਿਨ ਤੋਂ ਮੁੜ ਖੁੱਲ੍ਹਣਗੇ ਸਿੱਖਿਅਕ ਅਦਾਰੇ

By  Jagroop Kaur January 15th 2021 11:02 PM

ਸ਼ਿਮਲਾ : ਕੋਰੋਨਾ ਵਾਇਰਸ ਤਹਿਤ ਬੰਦ ਹੋਏ ਸਕੂਲ ਕਾਲਜ ਮੁੜ ਤੋਂ ਖੁੱਲ੍ਹਣੇ ਸ਼ੁਰੂ ਹੋ ਚੁਕੇ ਹਨ , ਇਸੇ ਤਹਿਤ ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਬੈਠਕ ’ਚ ਸ਼ੁੱਕਰਵਾਰ ਨੂੰ ਇਕ ਵੱਡਾ ਫ਼ੈਸਲਾ ਲਿਆ ਗਿਆਹੈ। ਪ੍ਰਦੇਸ਼ ’ਚ ਕੋਰੋਨਾ ਵੈਕਸੀਨ ਦੇ ਪਹੁੰਚਣ ਤੋਂ ਬਾਅਦ ਹੁਣ ਸਰਕਾਰ ਨੇ ਇਕ ਫਰਵਰੀ ਨੂੰ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਹੈ। Elite Himachal school in trouble over land deal – Hill Post ਸ਼ੁੱਕਰਵਾਰ ਨੂੰ ਆਯੋਜਿਤ ਕੈਬਨਿਟ ਬੈਠਕ ’ਚ ਸਰਕਾਰ ਨੇ ਇਹ ਫ਼ੈਸਲਾ ਲਿਆਹੈ। ਕੈਬਨਿਟ ਮੀਟਿੰਗ ’ਚ ਫ਼ੈਸਲਾ ਹੋਇਆ ਹੈ ਕਿ ਪ੍ਰਦੇਸ਼ ’ਚ 5ਵੀਂ ਅਤੇ 8ਵੀਂ ਅਤੇ 12ਵੀਂ ਤੱਕ ਸਕੂਲ ਇਕ ਫਰਵਰੀ ਤੱਕ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ 9ਵੀਂ, 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀ ਵੀ ਸਕੂਲ ਜਾ ਸਕਣਗੇ।Schools in Himachal for classes IX-XII to reopen from Monday | Education  News,The Indian Express ਦੱਸਣਯੋਗ ਹੈ ਕਿ ਸਰਕਾਰ ਨੇ ਇਸ ਤੋਂ ਪਹਿਲਾਂ12 ਫ਼ਰਵਰੀ ਤੱਕ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਸੀ ਪਰ ਹੁਣ ਸਰਕਾਰ ਨੇ ਸਕੂਲ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸੂਬੇ ’ਚ ਹੁਣ 50 ਲੋਕਾਂ ਦੀ ਬੰਦਿਸ਼ ਨੂੰ ਵੀ ਖ਼ਤਮ ਕਰ ਦਿੱਤਾ ਹੈ। ਦਰਅਸਲ, ਹਿਮਾਚਲ ’ਚ ਹੁਣ ਕੋਰੋਨਾ ਮਾਮਲਿਆਂ ਦੀ ਗਿਣਤੀ ’ਚ ਕਾਫ਼ੀ ਕਮੀ ਆਈ ਹੈ। ਜਿਸ ਦੇ ਚਲਦਿਆ ਸਰਕਾਰ ਨੇ ਸਕੂਲ ਮੁੜ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਹੈ।

Related Post