ਚਲਾਨ ਨੂੰ ਲੈ ਕੇ ਅਧਿਆਪਕ ਤੇ ਪੁਲਿਸ ਕਰਮੀ 'ਚ ਹਾਈ ਵੋਲਟੇਜ ਡਰਾਮਾ, ਵੀਡੀਓ ਹੋਈ ਵਾਇਰਲ
ਬਠਿੰਡਾ, 30 ਜੂਨ: ਬਠਿੰਡਾ 'ਚ ਗਲਤ ਸਾਈਡ ਤੋਂ ਆਉਣ 'ਤੇ ਹੰਗਾਮਾ ਇਸ ਕਦਰ ਵੱਧ ਗਿਆ ਕਿ ਪੁਲਿਸ ਮੁਲਾਜ਼ਮ ਤੇ ਸਰਕਾਰੀ ਅਧਿਆਪਕ ਵਿਚਾਲੇ ਝੜਪ ਹੋ ਗਈ। ਜਿਸਤੋਂ ਬਾਅਦ ਗਾਲੀ-ਗਲੋਚ ਕਰਨ 'ਤੇ ਪੁਲਿਸ ਮੁਲਾਜ਼ਮ ਨੇ ਅਧਿਆਪਕ ਦੇ ਥੱਪੜ ਜੜ ਦਿੱਤਾ ਅਤੇ ਹੁਣ ਇਸ ਪੂਰੇ ਕਾਂਡ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਪ੍ਰਿਆ ਪਵਾਰ ਦੀ ਇਟਲੀ 'ਚ ਭੇਦਭਰੀ ਹਾਲਾਤ 'ਚ ਹੋਈ ਮੌਤ
ਜਾਣਕਾਰੀ ਦਿੰਦਿਆਂ ਸਰਕਾਰੀ ਅਧਿਆਪਕ ਨਾਲ ਉਲਝਣ ਵਾਲੇ ਏਐਸਆਈ ਨੇ ਦੱਸਿਆ ਕਿ ਉਹ ਬਠਿੰਡਾ ਫੌਜੀ ਚੌਂਕ ਵਿਖੇ ਆਪਣੀ ਡਿਊਟੀ ਦੇ ਰਿਹਾ ਸੀ। ਜਗਸੀਰ ਸਿੰਘ ਨਾਂ ਦਾ ਇਹ ਵਿਅਕਤੀ ਆਪਣੀ ਸਕੂਟੀ ’ਤੇ ਗਲਤ ਸਾਈਡ ਤੋਂ ਜਾ ਰਿਹਾ ਸੀ, ਜੋ ਕਿ ਪੇਸ਼ੇ ਤੋਂ ਸਰਕਾਰੀ ਅਧਿਆਪਕ ਹੈ।
ਰੋਕਣ ਤੋਂ ਬਾਅਦ ਜਗਸੀਰ ਸਿੰਘ ਆਪਣਾ ਲਾਈਸੈਂਸ ਪੁਲਿਸ ਮੁਲਾਜ਼ਮ ਜਗਰੂਪ ਸਿੰਘ ਨੂੰ ਫੜਾ ਕੇ ਉੱਥੋਂ ਚਲਾ ਗਿਆ। ਪਰ 5 ਮਿੰਟ ਬਾਅਦ ਵਾਪਸ ਆਇਆ ਤਾਂ ਉਸ ਨੇ ਚਲਾਨ ਵਾਲਾ ਕਾਗਜ਼ ਪਾੜ ਦਿੱਤਾ ਅਤੇ ਜਗਰੂਪ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ: 'ਅਗਨੀਪਥ ਸਕੀਮ' ਵਿਰੁੱਧ ਮਤਾ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ