ਹਾਈਕੋਰਟ ਨੇ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ 'ਤੇ 20 ਅਪ੍ਰੈਲ ਤੱਕ ਲਗਾਈ ਰੋਕ

By  Pardeep Singh March 3rd 2022 05:58 PM -- Updated: March 3rd 2022 06:02 PM

ਚੰਡੀਗੜ੍ਹ: ਹਾਈਕੋਰਟ ਨੇ ਪਿਛਲੇ ਸਾਲ ਸਤੰਬਰ ਮਹੀਨੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਕਿਸੇ ਵੀ ਮਾਮਲੇ 'ਚ ਵਿਧਾਨ ਸਭਾ ਦੀ ਚੋਣ ਸਹੀ ਹੋਣ ਤੱਕ ਗਿਰਤਾਰ ਕਰਨ 'ਤੇ ਜੋ ਰੋਕ ਲਗਾ ਦਿੱਤੀ ਸੀ, ਉਸ ਨੂੰ ਹਾਈਕੋਰਟ ਨੇ ਹੁਣ 20 ਅਪ੍ਰੈਲ ਤੱਕ ਵਧਾ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬ ਸਰਕਾਰ ਨੇ ਕਿਸੇ ਸੂਰਤ ਵਿੱਚ ਗ੍ਰਿਫ਼ਤਾਰ ਕਰਨਾ ਚਾਹਿਆ ਸੀ ਪਰ ਹਾਈਕੋਰਟ ਨੇ ਪਿਛਲੇ ਸਾਲ 10 ਸਤੰਬਰ ਨੂੰ ਹੁਕਮ ਦਿੱਤੇ ਕਿ ਵਿਧਾਨ ਸਭਾ ਚੋਣਾਂ ਤੱਕ ਸੈਣੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਅੱਜ ਸੁਣਵਾਈ ਵਿੱਚ ਪੰਜਾਬ ਸਰਕਾਰ ਨੇ ਸੁਣਾਈ ਮੁਲਤਵੀ ਕਰਨ ਦੀ ਮੰਗ ਕੀਤੀ। ਸਰਕਾਰ ਦੀ ਮੰਗ 'ਤੇ ਹੀ ਹਾਈਕੋਰਟ ਨੇ ਸੁਣਾਈ 20 ਅਪ੍ਰੈਲ ਤੱਕ ਮੁਲਤਵੀ ਕਰਨ ਵਾਲੇ ਸੈਣੀ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ   20 ਅਪ੍ਰੈਲ ਤੱਕ ਜਾਰੀ ਰੱਖਣ ਦੇ ਆਦੇਸ਼ ਦਿੱਤੇ। ਇਹ ਵੀ ਪੜ੍ਹੋ:Russia-Ukraine war: ਭਾਰਤੀ ਬਾਜ਼ਾਰਾਂ 'ਤੇ ਅਸਰ, ਨਰਮੇ ਦੇ ਭਾਅ 'ਚ ਆਈ ਗਿਰਾਵਟ

Related Post