ਤਰਨਤਾਰਨ ਨਾਲ ਜੁੜੇ ਗੁਜਰਾਤ ਤੇ ਮਹਾਰਾਸ਼ਟਰ 'ਚ ਫੜੀ ਗਈ ਹੈਰੋਇਨ ਦੇ ਤਾਰ, ਅੰਤਰਰਾਜੀ ਸਮੱਗਲਰ ਗ੍ਰਿਫ਼ਤਾਰ

By  Ravinder Singh July 28th 2022 06:19 PM

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਪੁਲਿਸ ਦੀ ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਅੱਜ ਵੱਡੀ ਸਫਲਤਾ ਹਾਸਿਲ ਹੋਈ। ਪੰਜਾਬ ਪੁਲਿਸ ਨੇ ਅੰਤਰਰਾਜੀ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਣ ਦੇ ਸੰਪਰਕ ਵਿੱਚ ਪੰਜਾਬ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਏਟੀਐਸ ਗੁਜਰਾਤ ਲਈ 126 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਲੋੜੀਂਦਾ ਸੀ। ਮੁਲਜ਼ਮ ਦੀ ਪਛਾਣ ਰਾਜਬੀਰ ਸਿੰਘ, ਵਾਸੀ ਸ਼ਹੀਦ ਊਧਮ ਸਿੰਘ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦਾ ਧੰਦਾ ਕਰ ਰਿਹਾ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਛੇਹਰਟਾ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਤਰਨਤਾਰਨ ਨਾਲ ਜੁੜੇ ਗੁਜਰਾਤ ਤੇ ਮਹਾਰਾਸ਼ਟਰ 'ਚ ਫੜੀ ਗਈ ਹੈਰੋਇਨ ਦੇ ਤਾਰ, ਅੰਤਰਰਾਜੀ ਸਮੱਗਲਰ ਗ੍ਰਿਫ਼ਤਾਰਖ਼ੁਲਾਸਾ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਪਤਾ ਸੂਚਨਾ ਦੇ ਆਧਾਰ ਉਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਦੀ ਪੁਲਿਸ ਟੀਮ ਨੇ ਰਾਜਬੀਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਟੀਮਾਂ ਨੇ ਉਸ ਦੀ ਕਾਰ 'ਚੋਂ 128 ਗ੍ਰਾਮ ਹੈਰੋਇਨ ਅਤੇ 9,60,000 ਰੁਪਏ ਦੀ ਨਸ਼ੀਲੇ ਪਦਾਰਥ ਸਮੇਤ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ ਬਰਾਮਦ ਕੀਤੀ ਹੈ। ਤਰਨਤਾਰਨ ਨਾਲ ਜੁੜੇ ਗੁਜਰਾਤ ਤੇ ਮਹਾਰਾਸ਼ਟਰ 'ਚ ਫੜੀ ਗਈ ਹੈਰੋਇਨ ਦੇ ਤਾਰ, ਅੰਤਰਰਾਜੀ ਸਮੱਗਲਰ ਗ੍ਰਿਫ਼ਤਾਰਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਅੰਤਰਰਾਜੀ ਨਸ਼ਾ ਤਸਕਰ ਰਾਜਬੀਰ ਆਪਣੇ ਸਾਥੀ ਪ੍ਰਭਜੀਤ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਹੈਰੋਇਨ ਲਿਆ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਦੋਵੇਂ ਵੱਖ-ਵੱਖ ਦੋ ਵਾਰ ਜਾਮਨਗਰ ਗੁਜਰਾਤ ਵੀ ਗਏ ਸਨ। ਰਾਜਬੀਰ ਪੁਲਿਸ ਤੋਂ ਬਚਣ ਲਈ ਆਪਣੀ ਸੱਸ ਰਾਜਵੰਤ ਕੌਰ ਨੂੰ ਵੀ ਨਾਲ ਲੈ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਏਟੀਐਸ ਅਹਿਮਦਾਬਾਦ ਵੱਲੋਂ ਰਾਜਬੀਰ, ਪ੍ਰਭਜੀਤ ਤੇ ਰਾਜਵੰਤ ਖ਼ਿਲਾਫ਼ ਮਾਮਲਾ ਪਹਿਲਾਂ ਹੀ ਦਰਜ ਕੀਤਾ ਹੋਇਆ ਸੀ। ਕਾਬਿਲੇਗੌਰ ਹੈ ਕਿ 2 ਮਾਰਚ 2022 ਨੂੰ ਸਮੁੰਦਰੀ ਰਸਤੇ ਰਾਹੀਂ ਸਪਲਾਈ ਕੀਤੀ ਗਈ 126 ਕਿਲੋਗ੍ਰਾਮ ਹੈਰੋਇਨ ਦੀ ਖੇਪ ਸਬੰਧੀ ਦਵਾਰਕਾ ਗੁਜਰਾਤ ਦੇ ਅਮੀਨ ਨਾਮ ਦੇ ਮਛੇਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਰਨਤਾਰਨ ਨਾਲ ਜੁੜੇ ਗੁਜਰਾਤ ਤੇ ਮਹਾਰਾਸ਼ਟਰ 'ਚ ਫੜੀ ਗਈ ਹੈਰੋਇਨ ਦੇ ਤਾਰ, ਅੰਤਰਰਾਜੀ ਸਮੱਗਲਰ ਗ੍ਰਿਫ਼ਤਾਰਗੁਜਰਾਤ ਪੁਲਿਸ ਨੇ ਪਹਿਲਾਂ ਹੀ ਅੰਮ੍ਰਿਤਸਰ ਦੀ ਗੁਰੂ ਨਾਨਕ ਕਲੋਨੀ ਦੀ ਰਹਿਣ ਵਾਲੀ ਰਾਜਵੰਤ ਕੌਰ (ਰਾਜਬੀਰ ਦੀ ਸੱਸ) ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਅਮੀਨ ਜਿਸ ਕੋਲ ਮੱਛੀ ਫੜਨ ਵਾਲੀ ਕਿਸ਼ਤੀ ਸੀ ਤੇ ਇਕ ਪਾਕਿ ਸਮੱਗਲਰ ਦੇ ਸੰਪਰਕ ਵਿੱਚ ਸੀ। ਇਸ ਦੌਰਾਨ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21, 25, 27-ਏ ਅਤੇ 29 ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਇਸ ਸਬੰਧੀ ਪੁਲਿਸ ਡੂੰਘਿਆਈ ਨਾਲ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ : ਸਾਬਕਾ ਚੇਅਰਮੈਨ ਤੇ 5 ਹੋਰਾਂ ਖ਼ਿਲਾਫ਼ ਪਲਾਟਾਂ ਦੀ ਗ਼ੈਰ-ਕਾਨੂੰਨੀ ਵਿਕਰੀ ਕਰਨ 'ਤੇ ਮਾਮਲਾ ਦਰਜ

Related Post