ਮੁੰਬਈ, 7 ਮਈ (ਏਐਨਆਈ): ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਨੀਤੀਗਤ ਰੈਪੋ ਦਰਾਂ ਵਿੱਚ ਵਾਧੇ ਦੇ ਸਿਰਫ਼ ਤਿੰਨ ਦਿਨ ਬਾਅਦ, ਦੇਸ਼ ਦੇ ਸਭ ਤੋਂ ਵੱਡੇ ਗਿਰਵੀ ਕਰਜ਼ਾ ਦੇਣ ਵਾਲੇ ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (ਐਚਡੀਐਫਸੀ) ਨੇ ਸ਼ਨੀਵਾਰ ਨੂੰ ਹੋਮ ਲੋਨ ਵਿਚ 0.30% ਵਾਧੇ ਦੀ ਘੋਸ਼ਣਾ ਕੀਤੀ। ਇਹ ਵੀ ਪੜ੍ਹੋ: India Post Jobs 2022: 10ਵੀਂ ਪਾਸ ਇੱਥੇ ਨੌਕਰੀ ਕਰਨ ਦਾ ਪਾਓ ਸੁਨਹਿਰੀ ਮੌਕਾ HDFC ਨੇ ਇੱਕ ਬਿਆਨ ਵਿੱਚ ਕਿਹਾ, "HDFC ਨੇ ਹਾਊਸਿੰਗ ਕਰਜ਼ਿਆਂ 'ਤੇ ਆਪਣੀ ਰਿਟੇਲ ਪ੍ਰਾਈਮ ਲੈਂਡਿੰਗ ਰੇਟ (RPLR) ਨੂੰ ਵਧਾਇਆ ਹੈ, ਜਿਸ 'ਤੇ ਇਸਦੇ ਐਡਜਸਟੇਬਲ ਰੇਟ ਹੋਮ ਲੋਨ (ARHL) ਨੂੰ ਬੈਂਚਮਾਰਕ ਕੀਤਾ ਗਿਆ ਹੈ, 9 ਮਈ 2022 ਤੋਂ ਪ੍ਰਭਾਵੀ ਹੋ ਕੇ 30 ਆਧਾਰ ਅੰਕਾਂ ਨਾਲ ਲਾਗੂ।" ਰਿਜ਼ਰਵ ਬੈਂਕ ਵੱਲੋਂ 4 ਮਈ ਨੂੰ ਐਲਾਨੀ ਨੀਤੀਗਤ ਦਰਾਂ ਵਿੱਚ ਵਾਧੇ ਤੋਂ ਪਹਿਲਾਂ ਹੀ ਵਿੱਤੀ ਸੰਸਥਾਵਾਂ ਨੇ ਉਧਾਰ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। HDFC ਨੇ ਲੋਨ ਦੀ ਰਕਮ ਦੀ ਪਰਵਾਹ ਕੀਤੇ ਬਿਨਾਂ 2 ਮਈ ਨੂੰ ਰਿਟੇਲ ਪ੍ਰਾਈਮ ਲੈਂਡਿੰਗ ਦਰ ਵਿੱਚ 0.05% ਦਾ ਵਾਧਾ ਕੀਤਾ ਸੀ। ਸਟੇਟ ਬੈਂਕ ਆਫ ਇੰਡੀਆ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ ਅਤੇ ਬੈਂਕ ਆਫ ਬੜੌਦਾ ਵਰਗੇ ਹੋਰ ਰਿਣਦਾਤਾਵਾਂ ਨੇ ਵੀ ਆਪਣੀਆਂ ਉਧਾਰ ਦਰਾਂ ਵਧਾ ਦਿੱਤੀਆਂ ਹਨ। 4 ਮਈ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਇੱਕ ਅਨਸੂਚਿਤ ਮੀਟਿੰਗ ਵਿੱਚ ਨੀਤੀਗਤ ਰੈਪੋ ਦਰ ਨੂੰ 40 ਆਧਾਰ ਅੰਕ ਵਧਾ ਕੇ 4.40 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਹ ਵੀ ਪੜ੍ਹੋ: ਜੇਕਰ ਤੁਹਾਡਾ 'WhatsApp Web QR ਕੋਡ' ਹੋ ਗਿਆ ਹੈਕ ਤਾਂ ਇੰਝ ਕਰੋ ਚੈੱਕ ਮਈ 2020 ਤੋਂ ਬਾਅਦ ਨੀਤੀਗਤ ਰੈਪੋ ਦਰ ਵਿੱਚ ਇਹ ਪਹਿਲਾ ਵਾਧਾ ਹੈ ਜੋ RBI ਦੇ ਮੁਦਰਾ ਨੀਤੀ ਦੇ ਰੁਖ ਨੂੰ ਉਲਟਾਉਣ ਦੀ ਨਿਸ਼ਾਨਦੇਹੀ ਕਰਦਾ ਹੈ। -PTC News