ਹਰਿਆਣਾ ਰਾਜ ਸਭਾ ਚੋਣ 2022: BJP ਦੇ ਪੰਵਾਰ ਤੇ ਆਜ਼ਾਦ ਉਮੀਦਵਾਰ ਕਾਰਤਿਕੇਆ ਜਿੱਤੇ, ਮਾਕਨ ਹਾਰੇ

By  Riya Bawa June 11th 2022 06:37 AM

ਚੰਡੀਗੜ੍ਹ: ਹਰਿਆਣਾ ਰਾਜ ਸਭਾ ਚੋਣਾਂ 2022 ਵਿੱਚ ਕਾਂਗਰਸ ਨੂੰ ਝਟਕਾ ਦਿੰਦਿਆਂ ਭਾਜਪਾ ਅਤੇ ਇਸ ਦੇ ਸਮਰਥਕ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਹਰਿਆਣਾ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਜਿੱਤੀਆਂ ਹਨ। ਸ਼ਰਮਾ ਨੂੰ ਭਾਜਪਾ ਅਤੇ ਜੇਜੇਪੀ ਦਾ ਸਮਰਥਨ ਹਾਸਲ ਸੀ। ਸ਼ੁੱਕਰਵਾਰ ਸਵੇਰੇ ਦੋ ਰਾਜ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ ਹੋਣ ਕਾਰਨ ਦਿਨ ਭਰ ਭਾਰੀ ਡਰਾਮਾ ਦੇਖਣ ਨੂੰ ਮਿਲਿਆ। ਹਾਲਾਂਕਿ ਵੋਟਾਂ ਦੀ ਗਿਣਤੀ ਮਿਥੀ ਸਮੇਂ ਤੋਂ 7.5 ਘੰਟੇ ਬਾਅਦ ਅੱਧੀ ਰਾਤ ਤੋਂ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ ਕਰੀਬ 2.30 ਵਜੇ ਨਤੀਜੇ ਐਲਾਨੇ ਗਏ। ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ 'ਤੇ ਭਾਜਪਾ ਉਮੀਦਵਾਰ ਕ੍ਰਿਸ਼ਨ ਲਾਲ ਪੰਵਾਰ ਅਤੇ ਜੇਜੇਪੀ ਅਤੇ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਕਾਰਤਿਕੇਯ ਸ਼ਰਮਾ ਨੂੰ ਦੇਰ ਰਾਤ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਪੰਵਾਰ ਨੇ ਭਾਜਪਾ ਨੂੰ ਮਿਲੀਆਂ 3600 ਵੋਟਾਂ ਦੇ ਮੁੱਲ ਨਾਲ ਇੱਕ ਸੀਟ ਜਿੱਤੀ, ਜਦਕਿ ਸ਼ਰਮਾ ਨੇ 2966 ਵੋਟਾਂ ਦੇ ਮੁੱਲ ਨਾਲ ਦੂਜੀ ਸੀਟ ਜਿੱਤੀ। ਕਾਂਗਰਸ ਦੀਆਂ ਵੋਟਾਂ ਦੀ ਕੀਮਤ 2900 ਦੱਸੀ ਗਈ ਸੀ। ਕਾਂਗਰਸ ਦੀ ਇਕ ਵੋਟ ਨੂੰ ਅਯੋਗ ਕਰਾਰ ਦਿੱਤਾ ਗਿਆ, ਜਦਕਿ ਕਾਂਗਰਸ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਸ਼ਰਮਾ ਨੂੰ ਕਰਾਸ ਵੋਟ ਦਿੱਤੀ। Election of 5 Rajya Sabha seats of Punjab announced ਇਹ ਵੀ ਪੜ੍ਹੋ: ਰਾਂਚੀ 'ਚ ਨਮਾਜ਼ ਤੋਂ ਬਾਅਦ ਹਿੰਸਾ 'ਚ 2 ਦੀ ਮੌਤ, ਮੰਦਿਰ 'ਤੇ ਪਥਰਾਅ ਤੋਂ ਬਾਅਦ ਪੁਲਿਸ ਨੇ ਚਲਾਈ ਗੋਲੀ ਇਹ ਹੈ ਜਿੱਤ ਦਾ ਹਿਸਾਬ 100 ਦੇ ਬਰਾਬਰ ਇੱਕ ਵੋਟ ਕਾਂਗਰਸ ਦੀ ਇੱਕ ਵੋਟ ਹੋਈ ਰੱਦ ਹੁਣ 88 ਵੋਟਾਂ ਹਨ ਬਾਕੀ 8800/3=2934 ਉਮੀਦਵਾਰ ਨੂੰ ਜਿੱਤਣ ਲਈ ਇਹੀ ਚਾਹੀਦਾ ਹੈ ਕ੍ਰਿਸ਼ਨਲਾਲ ਪੰਵਾਰ ਨੇ 66 ਵੋਟਾਂ ਛੱਡੀਆਂ, ਜੋ ਕਾਰਤੀਕੇਯ ਸ਼ਰਮਾ ਨੂੰ ਟਰਾਂਸਫਰ ਕਰ ਦਿੱਤੀਆਂ ਗਈਆਂ ਕਾਰਤੀਕੇਯ ਸ਼ਰਮਾ ਨੂੰ 66 2900=2966 ਵੋਟਾਂ ਮਿਲੀਆਂ ਕਾਂਗਰਸ ਨੂੰ 2900 ਵੋਟਾਂ ਮਿਲੀਆਂ ਇਸ ਆਧਾਰ 'ਤੇ ਕਾਰਤੀਕੇਯ ਸ਼ਰਮਾ ਜਿੱਤ ਗਏ ਦੇਸ਼ ਦੇ 4 ਸੂਬਿਆਂ 'ਚ ਰਾਜ ਸਭਾ ਦੀਆਂ 16 ਸੀਟਾਂ ਲਈ ਸ਼ੁੱਕਰਵਾਰ ਨੂੰ ਹੋਈਆਂ ਚੋਣਾਂ 'ਚ ਵੋਟਾਂ ਪਈਆਂ। ਰਾਜਸਥਾਨ ਅਤੇ ਕਰਨਾਟਕ ਤੋਂ ਬਾਅਦ ਹੁਣ ਹਰਿਆਣਾ ਦੇ ਵੀ ਨਤੀਜੇ ਆ ਗਏ ਹਨ। ਸ਼ੁੱਕਰਵਾਰ ਦੇਰ ਰਾਤ ਨੂੰ ਆਏ ਨਤੀਜਿਆਂ 'ਚ ਹਰਿਆਣਾ ਦੀਆਂ ਦੋ ਸੀਟਾਂ 'ਚੋਂ ਇਕ 'ਤੇ ਭਾਜਪਾ ਅਤੇ ਦੂਜੇ 'ਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਜਿੱਤ ਦਰਜ ਕੀਤੀ ਹੈ। BJP ਜਾਣਕਾਰੀ ਮੁਤਾਬਕ ਹਰਿਆਣਾ 'ਚ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਰਾਜ ਸਭਾ ਲਈ ਚੁਣੇ ਗਏ ਹਨ। ਫਿਲਹਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਅਜੇ ਮਾਕਨ ਹਾਰ ਗਏ ਹਨ। ਹਰਿਆਣਾ ਵਿੱਚ ਕਾਂਗਰਸ ਦੇ ਵਿਧਾਇਕ ਭਾਰਤ ਭੂਸ਼ਣ ਬੱਤਰਾ ਮੁਤਾਬਕ ਅਜੇ ਮਾਕਨ ਬਹੁਤ ਘੱਟ ਫਰਕ ਨਾਲ ਹਾਰ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜ ਸਭਾ 'ਚ ਭਾਜਪਾ ਦੀ ਜਿੱਤ 'ਤੇ ਕ੍ਰਿਸ਼ਨ ਲਾਲ ਪੰਵਾਰ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, 'ਹਰਿਆਣਾ ਦੇ ਨਵੇਂ ਚੁਣੇ ਗਏ ਰਾਜ ਸਭਾ ਸੰਸਦ ਮੈਂਬਰਾਂ ਨੂੰ ਮੇਰੀਆਂ ਦਿਲੋਂ ਵਧਾਈਆਂ। ਕ੍ਰਿਸ਼ਨ ਲਾਲ ਪੰਵਾਰ ਅਤੇ ਕਾਰਤੀਕੇਯ ਦੀ ਸਫਲਤਾ ਲੋਕਤੰਤਰ ਦੀ ਜਿੱਤ ਹੈ। ਸਾਡੇ ਮਹਾਨ ਰਾਸ਼ਟਰ ਦੇ ਵਿਕਾਸ ਵਿੱਚ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਲਈ ਮੇਰੀਆਂ ਸ਼ੁਭਕਾਮਨਾਵਾਂ। -PTC News

Related Post