ਹਰਸਿਮਰਤ ਕੌਰ ਬਾਦਲ ਅੱਜ ਮਨਾ ਰਹੇ ਨੇ 56ਵਾਂ ਜਨਮ ਦਿਨ, ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂ

By  Ravinder Singh July 25th 2022 04:29 PM

ਬਠਿੰਡਾ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਆਪਣਾ 56ਵਾਂ ਜਨਮ ਦਿਨ ਮਨਾ ਰਹੇ ਹਨ। ਹਰਸਿਮਰਤ ਬਾਦਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਨੇ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੱਖਰੇ ਅੰਦਾਜ਼ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਮੁਬਾਰਕਾਂ ਦਿੱਤੀਆਂ। ਹਰਸਿਮਰਤ ਕੌਰ ਬਾਦਲ ਅੱਜ ਮਨਾ ਰਹੇ ਨੇ 56ਵਾਂ ਜਨਮ ਦਿਨ, ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉਤੇ ਪੁਰਾਣੀਆਂ ਫੋਟੋਆਂ ਸਾਂਝੀਆਂ ਕਰ ਕੇ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੁਖਬੀਰ ਬਾਦਲ ਨੇ ਲਿਖਿਆ ਹੈ ਕਿ 'ਜਨਮਦਿਨ ਦੀਆਂ ਬਹੁਤ ਮੁਬਾਰਕਾਂ ਹਰਸਿਮਰਤ! ਜੋ ਕੁਝ ਵੀ ਤੁਸੀਂ ਸਾਡੇ ਲਈ ਕਰਦੇ ਹੋ, ਉਸ ਲਈ ਧੰਨਵਾਦ। ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਹਰਸਿਮਰਤ ਕੌਰ ਬਾਦਲ ਅੱਜ ਮਨਾ ਰਹੇ ਨੇ 56ਵਾਂ ਜਨਮ ਦਿਨ, ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਡੇ ਜੀਵਨ ਵਿੱਚ ਬਰਕਤ ਹੋ। ਤੁਸੀਂ ਸਾਡੀ ਸਭ ਦੀ ਜ਼ਿੰਦਗੀ ਵਿੱਚ ਇੱਕ ਅਸੀਸ ਬਣ ਕੇ ਆਏ ਹੋ। ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਜੀ ਸਦਾ ਤੁਹਾਡੇ ਅੰਗ-ਸੰਗ ਸਹਾਈ ਹੋਣ, ਅਤੇ ਜ਼ਿੰਦਗੀ ਦੇ ਹਰ ਮੋੜ ਉਪਰ ਮਾਰਗ ਦਰਸ਼ਨ ਕਰਦੇ ਰਹਿਣ।' ਹਰਸਿਮਰਤ ਕੌਰ ਬਾਦਲ ਅੱਜ ਮਨਾ ਰਹੇ ਨੇ 56ਵਾਂ ਜਨਮ ਦਿਨ, ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂਹਰਸਿਮਰਤ ਕੌਰ ਬਾਦਲ ਦਾ ਜਨਮ 25 ਜੁਲਾਈ 1966 ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੱਤਿਆਜੀਤ ਤੇ ਸੁਖਮੰਜਸ ਮਜੀਠੀਆ ਦੇ ਘਰ ਹੋਇਆ। ਹਰਸਿਮਰਤ ਕੌਰ ਬਾਦਲ ਨੇ ਆਪਣੀ ਸਕੂਲੀ ਪੜ੍ਹਾਈ ਨਵੀਂ ਦਿੱਲੀ ਦੇ ਲੋਰੇਟੋ ਕਾਨਵੈਂਟ ਸਕੂਲ ਤੋਂ ਕੀਤੀ। ਹਰਸਿਮਰਤ ਕੌਰ ਬਾਦਲ ਇੱਕ ਸਿਆਸਤਦਾਨ ਹਨ ਅਤੇ ਭਾਰਤ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਦੀ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹੈ। ਹਰਸਿਮਰਤ ਕੌਰ ਬਾਦਲ ਨੇ ਸਿਆਸੀ ਜੀਵਨ 2009 ਦੀਆਂ ਭਾਰਤੀ ਆਮ ਚੋਣਾਂ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਰਣਇੰਦਰ ਸਿੰਘ ਨੂੰ ਵੱਡੇ ਫਰਕ ਨਾਲ ਹਰਾ ਕੇ ਬਠਿੰਡਾ ਹਲਕੇ ਤੋਂ 15ਵੀਂ ਲੋਕ ਸਭਾ ਲਈ ਚੋਣ ਜਿੱਤੀ ਸੀ। ਉਹ 21 ਨਵੰਬਰ 1991 ਨੂੰ ਸੁਖਬੀਰ ਸਿੰਘ ਬਾਦਲ ਨਾਲ ਵਿਆਹ ਦੇ ਬੰਧਨ ਵਿੱਚ ਵੱਝੇ। ਇਸ ਮੌਕੇ ਹੋਰ ਕੋਈ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਨੇ ਐਮਪੀ ਹਰਸਿਮਰਤ ਕੌਰ ਬਾਦਲ ਨੂੰ ਵਧਾਈਆਂ ਦਿੱਤੀਆਂ। ਇਹ ਵੀ ਪੜ੍ਹੋ : ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ ਹਫ਼ਤੇ ਭਰ 'ਚ 7.93 ਲੱਖ ਫਾਰਮਾ ਓਪੀਔਡਜ਼ ਤੇ ਨਸ਼ੀਲੇ ਟੀਕੇ ਕੀਤੇ ਬਰਾਮਦ

Related Post