ਕੀਵ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਰਜੋਤ ਸਿੰਘ ਅੱਜ ਭਾਰਤ ਪਰਤਣਗੇ

By  Pardeep Singh March 7th 2022 08:57 AM -- Updated: March 7th 2022 09:03 AM

ਨਵੀ ਦਿੱਲੀ: ਯੂਕਰੇਨ ਅਤੇ ਰੂਸ ਵਿਚਕਾਰ ਯੁੱਧ ਜਾਰੀ ਹੈ। ਇਸ ਦੌਰਾਨ ਦੋ ਭਾਰਤੀਆਂ ਨੂੰ ਗੋਲੀ ਲੱਗੀ ਸੀ ਜਿਸ ਵਿੱਚ ਹਰਜੋਤ ਸਿੰਘ ਦਾ ਇਲਾਜ਼ ਚੱਲ ਰਿਹਾ ਸੀ। ਇਸ ਬਾਰੇ ਕੇਂਦਰੀ ਮੰਤਰੀ ਸੇਵਾਮੁਕਤ ਜਨਰਲ ਵੀਕੇ ਸਿੰਘ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਕੀਵ 'ਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਨਾਗਰਿਕ ਹਰਜੋਤ ਸਿੰਘ ਕੱਲ੍ਹ ਸਾਡੇ ਨਾਲ ਭਾਰਤ ਪਰਤਣਗੇ। ਸੋਮਵਾਰ ਨੂੰ ਹਰਜੋਤ ਨੇ ਆਉਣ  ਤੋਂ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ। ਜਿਸ ਵਿੱਚ ਉਹ ਭਾਰਤ ਪਰਤਣ ਦੀ ਗੱਲ ਕਰ ਰਹੇ ਹਨ। ਭਾਰਤ ਸਰਕਾਰ ਵੱਲੋ ਆਪਰੇਸ਼ਨ ਗੰਗਾ ਦੇ ਤਹਿਤ ਉੱਥੋ ਵਿਦਿਆਰਥੀਆਂ ਭਾਰਤ ਲਿਆਦਾ ਜਾ ਰਿਹਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੱਤੀ ਹੈ ਕਿ ਵਿਦਿਆਰਥੀਆਂ ਨੂੰ ਦੇਸ਼ ਵਾਪਸ ਲਿਆਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੈਂ ਦਿੱਲੀ ਦੇ ਕੰਟਰੋਲ ਰੂਮ ਨਾਲ ਗੱਲ ਕਰ ਰਿਹਾ ਹਾਂ। ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ 50-50 ਸਮਰੱਥਾ ਵਾਲੀਆਂ ਚਾਰ ਬੱਸਾਂ ਪੋਲਟਾਵਾ ਜਾ ਰਹੀਆਂ ਹਨ। ਖਾਣ-ਪੀਣ ਦੇ ਹੋਰ ਪ੍ਰਬੰਧ ਵੀ ਕੀਤੇ ਗਏ ਹਨ। ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਵਾਪਸ ਦੇਸ਼ ਲਿਆਦਾ ਜਾ ਰਿਹਾ ਹੈ। ਇਹ ਵੀ ਪੜ੍ਹੋ:WATCH: IPL 2022 ਦੇ ਨਵੇਂ ਪ੍ਰੋਮੋ 'ਚ ਐਮਐਸ ਧੋਨੀ ਦਾ ਵੱਖਰਾ ਅੰਦਾਜ਼ -PTC News

Related Post