ਨਵੀਂ ਦਿੱਲੀ, 7 ਮਾਰਚ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸੋਮਵਾਰ ਨੂੰ ਹੰਗਰੀ ਤੋਂ ਲੋਕਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ 'ਆਪ੍ਰੇਸ਼ਨ ਗੰਗਾ' ਦੀ ਨਿਗਰਾਨੀ ਕਰਨ ਤੋਂ ਬਾਅਦ ਬੁਡਾਪੇਸਟ ਤੋਂ ਫਸੇ 6711 ਭਾਰਤੀ ਵਿਦਿਆਰਥੀਆਂ ਦੇ ਆਖਰੀ ਬੈਚ ਦੇ ਨਾਲ ਵਾਪਸ ਪਰਤ ਆਏ ਹਨ।
ਇਹ ਵੀ ਪੜ੍ਹੋ: ਫਲਸਤੀਨ 'ਚ ਮ੍ਰਿਤ ਪਾਏ ਗਏ ਭਾਰਤੀ ਸਫ਼ੀਰ; ਵਿਦੇਸ਼ ਮੰਤਰੀ ਨੂੰ ਲੱਗਿਆ 'ਡੂੰਘਾ ਸਦਮਾ'
ਪੁਰੀ ਸੋਮਵਾਰ ਨੂੰ ਕੱਢੇ ਗਏ ਭਾਰਤੀਆਂ ਦੇ ਆਖਰੀ ਜੱਥੇ ਦੇ ਨਾਲ ਦਿੱਲੀ ਪਹੁੰਚ ਗਏ ਹਨ। ਟਵਿੱਟਰ 'ਤੇ ਲੈ ਕੇ ਕੇਂਦਰੀ ਮੰਤਰੀ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਨੌਜਵਾਨ ਹੁਣ ਆਪਣੇ-ਆਪਣੇ ਘਰ ਪਹੁੰਚ ਸਕਦੇ ਹਨ ਅਤੇ ਆਪਣੇ ਮਾਪਿਆਂ ਅਤੇ ਪਰਿਵਾਰਾਂ ਨਾਲ ਮਿਲ ਸਕਦੇ ਹਨ।
ਹਰਦੀਪ ਸਿੰਘ ਪੁਰੀ ਨੇ ਟਵੀਟ ਕਰਦਿਆਂ ਲਿੱਖਿਆ "ਬੁਡਾਪੇਸਟ ਤੋਂ ਸਾਡੇ 6711 ਵਿਦਿਆਰਥੀਆਂ ਦੇ ਆਖਰੀ ਬੈਚ ਦੇ ਨਾਲ ਦਿੱਲੀ ਪਹੁੰਚ ਕੇ ਬਹੁਤ ਖੁਸ਼ੀ ਹੋਈ। ਨੌਜਵਾਨਾਂ ਦੇ ਘਰ ਪਹੁੰਚਣ 'ਤੇ ਖੁਸ਼ੀ, ਉਤਸ਼ਾਹ ਅਤੇ ਰਾਹਤ ਹੈ ਅਤੇ ਉਹ ਜਲਦੀ ਹੀ ਆਪਣੇ ਮਾਤਾ-ਪਿਤਾ ਅਤੇ ਪਰਿਵਾਰਾਂ ਨਾਲ ਹੋਣਗੇ। ਮਦਦ ਕਰਨ ਦਾ ਬਹੁਤ ਮਾਣ ਮਹਿਸੂਸ ਹੋਇਆ ਹੈ।"
ਪਿਛਲੇ ਹਫ਼ਤੇ 'ਅਪ੍ਰੇਸ਼ਨ ਗੰਗਾ' ਤਹਿਤ 16,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢਿਆ ਗਿਆ ਹੈ। ਖਾਰਕਿਵ ਅਤੇ ਸੁਮੀ ਨੂੰ ਛੱਡ ਕੇ ਯੂਕਰੇਨ ਦੇ ਬਾਕੀ ਖੇਤਰਾਂ ਤੋਂ ਲਗਭਗ ਸਾਰੇ ਭਾਰਤੀਆਂ ਨੂੰ ਕੱਢ ਲਿਆ ਗਿਆ ਹੈ।
ਯੂਕਰੇਨ ਵਿੱਚ ਭਾਰਤੀ ਸਫ਼ਾਰਤਖ਼ਾਨੇ ਦਾ ਕਹਿਣਾ ਹੈ ਕਿ "ਗੋਲੇਬਾਜੀ, ਰੁਕਾਵਟਾਂ, ਮੋੜਵਾਂ ਅਤੇ ਹੋਰ ਵੱਡੀਆਂ ਮੁਸ਼ਕਲਾਂ ਦੇ ਬਾਵਜੂਦ ਜੋ ਵੀ ਮਾਤਰਾ ਅਤੇ ਸਾਧਨ ਉਪਲਬਧ ਹਨ ਉਨ੍ਹਾਂ ਨਾਲ ਪਿਸੋਚਿਨ ਨੂੰ ਭੋਜਨ ਅਤੇ ਪਾਣੀ ਦੀ ਸਪਲਾਈ ਜਾਰੀ ਰੱਖੀ ਗਈ।"
ਇਹ ਵੀ ਪੜ੍ਹੋ: ਰਾਜਪਾਲ ਸੱਤਿਆ ਪਾਲ ਮਲਿਕ ਮੁੜ ਤੋਂ ਸੁਰਖੀਆਂ 'ਚ: ਆਪਣੀ ਹੀ ਪਾਰਟੀ 'ਤੇ ਸਾਧਿਆ ਨਿਸ਼ਾਨਾ
ਮਾਸਕੋ ਦੁਆਰਾ ਯੂਕਰੇਨ ਦੇ ਵੱਖ ਹੋਏ ਖੇਤਰਾਂ - ਡੋਨੇਟਸਕ ਅਤੇ ਲੁਹਾਨਸਕ ਨੂੰ ਸੁਤੰਤਰ ਸੰਸਥਾਵਾਂ ਵੱਜੋਂ ਮਾਨਤਾ ਦੇਣ ਤੋਂ ਤਿੰਨ ਦਿਨ ਬਾਅਦ ਰੂਸੀ ਬਲਾਂ ਨੇ 24 ਫਰਵਰੀ ਨੂੰ ਯੂਕਰੇਨ ਵਿੱਚ ਫੌਜੀ ਕਾਰਵਾਈ ਸ਼ੁਰੂ ਕੀਤੀ ਹੈ।
-PTC News