ਗੁਰਮੁਖੀ ਦੀ ਧੀ ਚੌਗਿਰਦੇ ਨੂੰ ਸਾਫ਼ ਰੱਖਣ ਦਾ ਦੇ ਰਹੀ ਸੁਨੇਹਾ

By  Ravinder Singh August 27th 2022 04:35 PM -- Updated: August 27th 2022 06:30 PM

ਪਟਿਆਲਾ : ਪੀਟੀਸੀ ਨਿਊਜ਼ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ ਰਿਹਾ ਹੈ। ਆਪਣੀਆਂ ਖ਼ਬਰਾਂ ਰਾਹੀਂ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਹੀ ਯਤਨ ਕਰਦਾ ਰਿਹਾ ਅਤੇ ਲੋਕਾਂ ਨਾਲ ਇਸ ਸਬੰਧੀ ਸਾਂਝ ਪਾਉਂਦਾ ਰਿਹਾ ਹੈ। ਜਿਥੇ ਪੰਜਾਬੀ ਨੌਜਵਾਨਾਂ 'ਚ ਬਾਹਰਲੇ ਦੇਸ਼ਾਂ 'ਚ ਜਾਣ ਦਾ ਰੁਝਾਨ ਕਾਫੀ ਵਧਿਆ ਹੋਇਆ ਉਥੇ ਹੀ ਗੁਰਮੁਖੀ ਦੀ ਧੀ ਅਜਿਹੇ ਲੋਕਾਂ ਲਈ ਇਕ ਮਿਸਾਲ ਬਣ ਕੇ ਉਭਰ ਰਹੀ ਹੈ। ਮਾਲਵੇ ਦੀ ਧੀ ਵੱਲੋਂ ਅਪਣਾਇਆ ਗਿਆ ਕਿੱਤਾ ਇਕ ਵਿਲੱਖਣ ਸੁਨੇਹਾ ਦੇ ਰਿਹਾ ਹੈ। ਗੁਰਮੁਖੀ ਦੀ ਧੀ ਚੌਗਿਰਦੇ ਨੂੰ ਸਾਫ਼ ਰੱਖਣ ਦਾ ਦੇ ਰਹੀ ਸੁਨੇਹਾ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ-ਨਾਲ ਪਲੀਤ ਹੋ ਰਹੇ ਚੌਗਿਰਦੇ ਨੂੰ ਬਚਾਉਣ ਦਾ ਵੀ ਸੁਨੇਹਾ ਦੇ ਰਹੀ ਹੈ। ਉਹ ਇਸ ਕਿੱਤੇ ਨਾਲ ਹੀ ਆਪਣਾ ਗੁਜ਼ਾਰਾ ਕਰ ਰਹੀ ਹੈ। ਸੰਗਰੂਰ ਜ਼ਿਲ੍ਹੇ ਦੇ ਦਿਆਲਗੜ੍ਹ ਪਿੰਡ ਦੀ ਰੁਪਿੰਦਰ ਕੌਰ ਜੋ ਕਿ ਬਸਤੇ ਯਾਨੀ ਕੇ ਝੋਲੇ ਜਾਂ ਥੈਲੇ ਵੀ ਕਹਿ ਸਕਦੇ ਹਾਂ ਉਸ ਉੱਤੇ ਪੈਂਤੀ ਅੱਖਰੀ ਦੀ ਕਢਾਈ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਪੰਜਾਬ ਵਿੱਚ ਰਹਿ ਕੇ ਆਪਣੀ ਹੱਥੀਂ ਕੰਮ ਕਰਕੇ ਰੁਪਿੰਦਰ ਕੌਰ ਮਿਸਾਲ ਬਣ ਰਹੀ ਹੈ ਕਿ ਆਈਲੈਟਸ ਕਰਕੇ ਵਿਦੇਸ਼ਾਂ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਇੱਥੇ ਹੀ ਮਿਹਨਤ ਕਰਕੇ ਰੋਟੀ ਕਮਾਈ ਜਾ ਸਕੇ। ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸਾਬਕਾ ਮੇਅਰ ਜਸਵਾਲ ਸਣੇ 20 ਭਾਜਪਾ ਨੇਤਾ 12 ਸਾਲ ਪੁਰਾਣੇ ਮਾਮਲੇ 'ਚੋਂ ਹੋਏ ਬਰੀ ਇਸ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਤੇ ਸਿੰਗਲ ਪਲਾਸਟਿਕ ਵਰਤੋਂ ਦੀ ਪਾਬੰਦੀ ਤੋਂ ਬਾਅਦ ਵਾਤਾਵਰਣ ਨੂੰ ਵੀ ਸਾਫ ਸੁਥਰਾ ਕਰਨ ਲਈ ਯੋਗਦਾਨ ਪਾ ਰਹੀ ਹੈ। ਰੁਪਿੰਦਰ ਕੌਰ ਸਿੰਗਲ ਪਲਾਸਟਿਕ ਉਤੇ ਪੰਜਾਬੀ ਮਾਂ ਬੋਲੀ ਦੀ ਕਢਾਈ ਕਰਕੇ ਪੰਜਾਬੀ ਭਾਸ਼ਾ ਨੂੰ ਪ੍ਰਫੁਲੱਤ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਪਲੀਤ ਹੋ ਰਹੇ ਚੌਗਿਰਦੇ ਦੀ ਸੰਭਾਲ ਦਾ ਸੁਨੇਹਾ ਵੀ ਦੇ ਰਹੀ ਹੈ। ਰਿਪੋਰਟ-ਗਗਨਦੀਪ ਆਹੂਜਾ -PTC News  

Related Post