ਗੁਰਜਿੰਦਰ ਸਿੱਧੂ ਸ਼੍ਰੋਮਣੀ ਅਕਾਲੀ ਦਲ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਨਿਯੁਕਤ

By  Jagroop Kaur January 6th 2021 09:13 PM

ਚੰਡੀਗੜ੍ਹ, 6 ਜਨਵਰੀ : ਭਾਰਤੀ ਸਮੁੰਦਰੀ ਫੌਜ ਵਿਚ ਸਾਬਕਾ ਇਲੈਕਟ੍ਰਿਕਲ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ, ਜੋ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਲ, ਨੂੰ ਇਕ ਵਾਰ ਫਿਰ ਤੋਂ ਤੁਰੰਤ ਪ੍ਰਭਾਵ ਤੋਂ ਇਹ ਜ਼ਿੰਮੇਵਾਰ ਸੌਂਪੀ ਗਈ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੰਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਸਿੱਧੂ ਦੀ ਨਿਯੁਕਤੀ ਲਈ ਪ੍ਰਵਾਨਗੀ ਦੇ ਦੱਤੀ ਹੈ, ਤੇ ਉਹਨਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਨੁੰ ਵੇਖਦਿਆਂ ਸਾਬਕਾ ਸੈਨਿਕ ਵਿੰਗ ਨੁੰ ਹੋਰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸ੍ਰੀ ਸਿੱਧੂ ਇਸ ਤੋਂ ਪਹਿਲਾਂ 2010 ਤੋਂ 2012 ਅਤੇ 2017 ਤੋਂ 2019 ਤੱਕ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ। Posterpot Shiromani Akali Dal Logo Akali Dal (Plastic Banner Media Poster,  36X24 Inches, Rolled, Multicolor): Amazon.in: Home & Kitchen ਹੋਰ ਪੜ੍ਹੋ :ਜਾਣੋ ਕਿਓਂ ਦੁਸਾਂਝਾਂ ਵਾਲਾ ਰੱਖਣਾ ਚਾਹੁੰਦਾ ਹੈ ਕੰਗਨਾ ਰਣੌਤ ਨੂੰ ਆਪਣੀ PR ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਉਹਨਾਂ ’ਤੇ ਵਿਸ਼ਵਾਸ ਰੱਖਣ ਲਈ ਧੰਨਵਾਦ ਕਰਦਿਆਂ ਸ੍ਰੀ ਸਿੱਧੂ, ਜਿਹਨਾਂ ਨੇ ਆਈ ਐਨ ਐਸ ਰਣਜੀਤ ਦੀ ਸ਼ੁਰੂਆਤ ਵੇਲੇ ਟੀਮ ਮੈਂਬਰ ਵਜੋਂ ਸੇਵਾ ਕੀਤੀ, ਨੇ ਕਿਹਾ ਕਿ ਉਹਨਾਂ ਦੀ ਪਹਿਲੀ ਤਰਜੀਹ ਸਾਰੇ ਸਾਬਕਾ ਸੈਨਿਕਾਂ ਨੁੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਲਿਆਉਣਾ ਹੋਵੇਗਾ।Shiromani Akali Dal leader Daljit Singh Cheema said it didn't behove Captain Amarinder Singh to lie over Bharat Bhushan Ashu statement over farm laws 2020. ਪੜ੍ਹੋ ਹੋਰ ਖ਼ਬਰਾਂ : ਵਿਦਿਆਰਥੀ ਹੋ ਜਾਣ ਤਿਆਰ ! ਪੰਜਾਬ ਸਰਕਾਰ ਨੇ ਇਸ ਦਿਨ ਤੋਂਸਕੂਲ ਖੋਲ੍ਹਣ ਦਾ ਕੀਤਾ ਐਲਾਨ ਉਹਨਾਂ ਕਿਹਾ ਕਿ ਉਹ ਲਹਿਰ ਸ਼ੁਰੂ ਕਰ ਕੇ ਯਕੀਨੀ ਬਣਾਉਣਗੇ ਕਿ ਸਕਿਓਰਿਟੀ ਏਜੰਸੀਆਂ ਸਾਬਕਾ ਸੈਨਿਕਾਂ ਦੀ ਲੁੱਟ ਖਸੁੱਟ ਨਾ ਕਰਨ ਅਤੇ ਉਹਨਾਂ ਨੂੰ ਨਾਂ ਮਾਤਰ ਪੈਸੇ ਦੇ ਕੇ ਮੋਟੀਆਂ ਕਮਿਸ਼ਨਾਂ ਨਾ ਵਸੂਲਣ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਮੰਗ ਕਰਨਗੇ ਕਿ ਜੇ ਸੀ ਓਜ਼ ਨੂੰ ਵੀ ਸੈਨਿਕ ਭਲਾਈ ਬੋਰਡ ਵਿਚ ਐਡੀਸ਼ਨਲ ਡਿਪਟੀ ਡਾਇਰੈਕਟਰ ਲਗਾਇਆ ਜਾਵੇ ਅਤੇ ਉਹ ਸੂਬੇ ਵਿਚ 55000 ਸੈਨਿਕ ਵਿਧਵਾਵਾਂ ਦੀ ਭਲਾਈ ਲਈ ਕੰਮ ਕਰਨਗੇ।

Related Post