ਚੰਡੀਗੜ੍ਹ 'ਚ ਮੁੜ ਸਕੂਲ ਹੋਣਗੇ ਗੁਲਜ਼ਾਰ

By  Pardeep Singh February 10th 2022 07:49 PM -- Updated: February 10th 2022 07:57 PM

ਚੰਡੀਗੜ੍ਹ: ਯੂਟੀ ਵਿੱਚ ਕੋਰੋਨਾ ਦਾ ਪ੍ਰਕੋਪ ਘੱਟ ਚੁੱਕਿਆ ਹੈ ਜਿਸ ਨੂੰ ਮੁੱਦੇਨਜ਼ਰ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਸਕੂਲ ਖੁੱਲ੍ਹਣ ਦੀ ਆਗਿਆ ਦੇ ਦਿੱਤੀ ਹੈ। ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਹੈ ਕਿ ਪੜ੍ਹਾਈ ਆਫਲਾਈਨ ਅਤੇ ਆਨਲਾਈਨ ਦੋਵੇਂ ਢੰਗਾਂ ਨਾਲ ਹੋ ਸਕਦੀ ਹੈ। ਚੰਡੀਗੜ੍ਹ ਵਿੱਚ 14 ਫਰਵਰੀ ਤੋਂ ਸਾਰੇ ਸਕੂਲ ਖੋਲ੍ਹੇ ਜਾਣਗੇ ਅਤੇ ਇਸ ਮੌਕੇ ਖਾਸ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ। 100 ਫੀਸਦੀ ਸਮਰੱਥਾ ਵਾਲੇ ਸਕੂਲ ਅਤੇ ਕੋਚਿੰਗ ਸੈਂਟਰ ਨੂੰ ਖੋਲ੍ਹਣ ਦੇ ਆਦੇਸ਼ ਦੇ ਦਿੱਤੇ ਹਨ।ਚੰਡੀਗੜ੍ਹ 'ਚ ਮੁੜ ਸਕੂਲ ਹੋਣਗੇ ਗੁਲਜ਼ਾਰ ਸਰਕਾਰ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਸੋਸ਼ਲ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੈ ਉੱਥੇ ਹੀ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕਾਂ ਦੇ ਕੋਰੋਨਾ ਦੀ ਵੈਕਸੀਨ ਲੱਗੀ ਹੋਣੀ ਚਾਹੀਦੀ ਹੈ।ਚੰਡੀਗੜ੍ਹ 'ਚ ਮੁੜ ਸਕੂਲ ਹੋਣਗੇ ਗੁਲਜ਼ਾਰ ਸਕੂਲਾਂ ਨੂੰ ਸੈਨੇਟਾਈਜ਼ਰ ਕੀਤਾ ਜਾਵੇਗਾ ਅਤੇ ਬੱਚਿਆਂ ਨੂੰ ਸੋਸ਼ਲ ਦੂਰੀ ਬਣਾਉਣ ਦੀ ਖਾਸ ਹਦਾਇਤ ਦਿੱਤੀ ਗਈ ਹੈ। ਸਕੂਲ ਵਿੱਚ ਬੱਚਿਆਂ ਦੀ ਐਂਟਰੀ ਉੱਤੇ ਸੈਨੇਟਾਈਜ਼ਰ ਕੀਤਾ ਜਾਵੇਗਾ ਅਤੇ ਮਾਸਕ ਪਹਿਣਨਾ ਵੀ ਲਾਜ਼ਮੀ ਕੀਤਾ ਗਿਆ ਹੈ।ਚੰਡੀਗੜ੍ਹ 'ਚ ਮੁੜ ਸਕੂਲ ਹੋਣਗੇ ਗੁਲਜ਼ਾਰ ਦੱਸ ਦੇਈਏ ਕਿ ਯੂ.ਟੀ. ਪ੍ਰਸ਼ਾਸਨ ਨੇ ਸ਼ਹਿਰ 'ਚ ਲਾਗੂ ਕੀਤੀਆਂ ਲਗਭਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਸ਼ਹਿਰ 'ਚ ਨਾਈਟ ਕਰਫ਼ਿਊ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 12 ਫਰਵਰੀ ਸ਼ਨੀਵਾਰ ਤੋਂ ਬੋਰਡ ਪਾਰਕ ਅਤੇ ਰਾਕ ਗਾਰਡਨ ਨੂੰ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਹੁਣ ਰਾਤ 12.30 ਤੋਂ ਲੈ ਕੇ ਸਵੇਰੇ 5 ਵਜੇ ਤੱਕ ਗੈਰ ਜ਼ਰੂਰੀ ਗਤੀਵਿਧੀਆਂ ਅਤੇ ਲੋਕਾਂ ਦੇ ਬਾਹਰ ਨਿਕਲਣ 'ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਵੇਗੀ। ਇਹ ਵੀ ਪੜ੍ਹੋ:ਸੁਖਬੀਰ @7: ਸੱਤਾ 'ਚ ਆਉਣ ਤੇ 'ਟਰਾਂਸਪੋਰਟ ਵੈਲਫੇਅਰ ਬੋਰਡ' ਬਣਾਵਾਂਗੇ: ਸੁਖਬੀਰ ਸਿੰਘ ਬਾਦਲ -PTC News

Related Post