Monkeypox ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ, ਸ਼ੱਕੀ ਮਰੀਜ਼ ਨੂੰ ਇਸ ਹਸਪਤਾਲ 'ਚ ਕਰਵਾਇਆ ਜਾਵੇਗਾ ਦਾਖਲ

By  Riya Bawa July 25th 2022 08:32 PM -- Updated: July 25th 2022 08:33 PM

Monkeypox in Delhi: ਦੇਸ਼ ਵਿਚ Monkeypox ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਚੌਕਸ ਹੈ। ਇਸ ਦੌਰਾਨ, ਦਿੱਲੀ ਸਰਕਾਰ ਦੇ ਡੀਜੀਐਚਐਸ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਸਾਰੀਆਂ ਸਿਹਤ ਸਹੂਲਤਾਂ ਲਈ Monkeypox ਦੇ ਕਿਸੇ ਵੀ ਸ਼ੱਕੀ ਕੇਸ ਦੀ ਸਬੰਧਤ ਜ਼ਿਲ੍ਹਾ ਨਿਗਰਾਨੀ ਯੂਨਿਟ ਨੂੰ ਰਿਪੋਰਟ ਕਰਨਾ ਲਾਜ਼ਮੀ ਹੈ। ਇਸ ਦੇ ਨਾਲ ਹੀ, ਸ਼ੱਕੀ ਵਿਅਕਤੀ ਨੂੰ ਜ਼ਿਲ੍ਹਾ ਨਿਗਰਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋਕ ਨਾਇਕ ਹਸਪਤਾਲ ਦੇ ਰਾਖਵੇਂ ਵਾਰਡ ਵਿੱਚ ਰੈਫਰ ਕੀਤਾ ਜਾਵੇ । Monkeypox in Delhi ਦਿੱਲੀ ਵਿੱਚ Monkeypox ਨਾਲ ਸੰਕਰਮਿਤ ਪਾਏ ਗਏ ਪਹਿਲੇ ਵਿਅਕਤੀ ਦੀ ਹਾਲਤ ਸਥਿਰ ਹੈ। ਪੱਛਮੀ ਦਿੱਲੀ ਦੇ ਇੱਕ 34 ਸਾਲਾ ਵਿਅਕਤੀ ਨੂੰ Monkeypoxਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਲਗਭਗ ਤਿੰਨ ਦਿਨ ਪਹਿਲਾਂ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਅਲੱਗ ਰੱਖਿਆ ਗਿਆ ਸੀ। ਸੂਤਰਾਂ ਮੁਤਾਬਕ, ''ਮਰੀਜ਼ ਦੀ ਹਾਲਤ ਸਥਿਰ ਹੈ। ਨਿਗਰਾਨੀ ਟੀਮਾਂ ਉਸ ਦੇ ਸੰਪਰਕ ਵਿੱਚ ਆਏ ਹੋਰ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮਰੀਜ਼ ਨੂੰ ਦਰਦਨਾਕ ਜ਼ਖਮ ਸਨ, ਜੋ ਕਿ Monkeypox ਦਾ ਲੱਛਣ ਹੈ। ਅਸੀਂ ਉਸ ਦੀ ਹਾਲਤ ਦਾ ਮੁਆਇਨਾ ਕੀਤਾ ਹੈ ਅਤੇ ਉਸ ਨੂੰ ਕੋਈ ਹੋਰ ਬੀਮਾਰੀ ਨਹੀਂ ਹੈ। No-Monkeypox-case-in-Punjab-2 ਇਸ ਦੇ ਨਾਲ ਹੀ, ਡੀਜੀਐਚਐਸ, ਦਿੱਲੀ ਸਰਕਾਰ ਨੇ ਕਿਹਾ ਕਿ ਸਾਰੀਆਂ ਸਿਹਤ ਸਹੂਲਤਾਂ ਲਈ Monkeypox ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਸਬੰਧਤ ਜ਼ਿਲ੍ਹਾ ਨਿਗਰਾਨੀ ਯੂਨਿਟ ਨੂੰ ਰਿਪੋਰਟ ਕਰਨਾ ਲਾਜ਼ਮੀ ਹੈ। ਜ਼ਿਲ੍ਹਾ ਨਿਗਰਾਨੀ ਅਫ਼ਸਰਾਂ ਦੇ ਤਾਲਮੇਲ ਵਿੱਚ ਲੋਕ ਨਾਇਕ ਹਸਪਤਾਲ ਦੇ ਰਾਖਵੇਂ ਵਾਰਡ ਵਿੱਚ ਰੈਫਰ ਕੀਤਾ ਜਾਣਾ ਚਾਹੀਦਾ ਹੈ । ਇਹ ਵੀ ਪੜ੍ਹੋ: ਸਪਨਾ ਚੌਧਰੀ ਦਾ ਨਵਾਂ ਗੀਤ 'Kaamini' ਰਿਲੀਜ਼, ਗਾਣੇ 'ਚ ਅਦਾਵਾਂ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ ਦਿਸ਼ਾ-ਨਿਰਦੇਸ਼ ਦੀਆਂ ਮੁੱਖ ਗੱਲਾਂ-- ਭਾਰਤ ਵਿੱਚ ਹੁਣ ਤੱਕ ਚਾਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ Monkeypox  ਦੇ ਸ਼ੱਕੀ ਕੇਸ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੈ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ monkeypox5 ਸ਼ੱਕੀ ਮਰੀਜ਼ਾਂ ਨੂੰ ਲੋਕ ਨਾਇਕ ਹਸਪਤਾਲ ਦੇ ਰਾਖਵੇਂ ਵਾਰਡ ਵਿੱਚ ਦਾਖਲ ਕਰਵਾਇਆ ਜਾਵੇਗਾ ਸਾਰੇ ਜ਼ਿਲ੍ਹਾ ਨਿਗਰਾਨੀ ਯੂਨਿਟਾਂ ਦੀ ਸਿਹਤ ਸੇਵਾ ਨੂੰ ਮਜ਼ਬੂਤ ​​ਕਰਨਾ -PTC News

Related Post