Coronavirus Cases: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2483 ਕੇਸ ਸਾਹਮਣੇ ਆਏ ਹਨ ਉਥੇ ਹੀ 1970 ਮਰੀਜ਼ ਠੀਕ ਹੋ ਗਏ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 15636 ਹੋ ਗਈ ਹੈ। ਰੋਜ਼ਾਨਾ ਦੀ ਪੌਜ਼ੀਟਿਵੀ ਦਰ 0.55 ਫੀਸਦੀ ਹੈ। ਇਸ ਵਿਚਾਲੇ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ 'ਤੇ ਚੰਡੀਗੜ੍ਹ ਵਿੱਚ ਕੋਰੋਨਾ ਦੇ ਅੰਕੜੇ ਇੱਕ ਹਫ਼ਤੇ ਵਿੱਚ ਬਹੁਤ ਬਦਲ ਗਏ ਹਨ। ਇੱਕ ਹਫ਼ਤਾ ਪਹਿਲਾਂ 19 ਅਪ੍ਰੈਲ ਨੂੰ ਸ਼ਹਿਰ ਵਿੱਚ ਕੋਰੋਨਾ ਦਾ ਸਿਰਫ਼ 1 ਨਵਾਂ ਕੇਸ ਪਾਇਆ ਗਿਆ ਸੀ ਜੋ ਕਿ ਸਕਾਰਾਤਮਕਤਾ ਦਰ 0.10 ਸੀ। ਇਸ ਦੌਰਾਨ ਵਧਦੇ ਕੋਰੋਨਾ ਕੇਸਾਂ (increasing corona cases) ਦੇ ਮੱਦੇਨਜ਼ਰ ਹੁਣ ਬੱਚਿਆਂ ਦਾ ਟੀਕਾਕਰਨ ਵੀ ਲਾਜ਼ਮੀ ਹੈ। ਚੰਡੀਗੜ੍ਹ ਪ੍ਰਸ਼ਾਸਨ (Chandigarh administration) ਨੇ 4 ਮਈ ਤੋਂ ਵੈਕਸੀਨ ਨਾ ਲਵਾਉਣ ਵਾਲੇ 12 ਤੋਂ 18 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਉੱਪਰ ਸਰੀਰਕ ਤੌਰ 'ਤੇ ਕਲਾਸਾਂ ਵਿੱਚ ਜਾਣ 'ਤੇ ਪਾਬੰਦੀ (Ban on physically attending classes) ਲਗਾ ਦਿੱਤੀ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਬੀਐਲ ਪੁਰੋਹਿਤ ਦੇ ਸਲਾਹਕਾਰ ਧਰਮਪਾਲ ਨੇ ਸੋਮਵਾਰ ਨੂੰ ਨੋਟਿਸ ਕੀਤਾ। ਅਜਿਹੇ 'ਚ ਚੰਡੀਗੜ੍ਹ ਦੇ ਜਿਹੜੇ ਬੱਚੇ ਟੀਕਾਕਰਨ ਨਹੀਂ ਕਰਵਾ ਰਹੇ ਹਨ, ਉਨ੍ਹਾਂ ਨੂੰ ਦੁਬਾਰਾ ਆਨਲਾਈਨ ਪੜ੍ਹਾਈ ਕਰਨੀ ਪਵੇਗੀ। ਇਹ ਵੀ ਪੜ੍ਹੋ:ਨਹਿਰ 'ਚ ਕਾਰ ਡਿੱਗਣ ਨਾਲ 5 ਵਿਅਕਤੀਆਂ ਦੀ ਹੋਈ ਮੌਤ ਚੰਡੀਗੜ੍ਹ ਵਿੱਚ 3 ਜਨਵਰੀ, 2022 ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੇ ਨਾਲ ਹੀ 16 ਮਾਰਚ ਤੋਂ 12 ਤੋਂ 14 ਸਾਲ ਤੱਕ ਦੇ ਬੱਚਿਆਂ ਲਈ ਕੋਰਬੀਵੈਕਸ ਵੈਕਸੀਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਿਹਤ ਵਿਭਾਗ ਚੰਡੀਗੜ੍ਹ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਕੂਲਾਂ ਆਦਿ ਵਿੱਚ ਬੱਚਿਆਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਸ਼ਨੀਵਾਰ ਤੇ ਐਤਵਾਰ ਨੂੰ ਵੀ ਬੱਚਿਆਂ ਲਈ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਬਾਵਜੂਦ ਟੀਕਾ ਲਵਾਉਣ ਵਿੱਚ ਢਿੱਲ ਵਰਤੀ ਜਾ ਰਹੀ ਹੈ। ਹਰ ਖੇਤਰ ਤੋਂ ਕੋਰੋਨਾ ਦੇ ਨਵੇਂ ਮਾਮਲੇ ਆ ਰਹੇ ਹਨ। ਫਿਲਹਾਲ ਮਾਮਲੇ ਘੱਟ ਹਨ ਅਤੇ ਕਿਸੇ ਵੀ ਜਗ੍ਹਾ 'ਤੇ ਜ਼ਿਆਦਾ ਇਨਫੈਕਸ਼ਨ ਨਹੀਂ ਹੈ। ਸੈਕਟਰ 9 ਵਿੱਚ 2, ਸੈਕਟਰ 24 ਵਿੱਚ 2 ਅਤੇ ਸੈਕਟਰ 19, 21, 27, 63 ਅਤੇ 38 ਵੈਸਟ ਵਿੱਚ 1-1 ਕੇਸ ਪਾਇਆ ਗਿਆ ਹੈ। ਪੀਜੀਆਈ ਦੇ ਆਕਸੀਜਨ ਵਾਲੇ ਕੋਵਿਡ ਬੈੱਡਾਂ 'ਤੇ 2 ਮਰੀਜ਼ ਹਨ। ਬਾਕੀ ਮਰੀਜ਼ ਹੋਮ ਕੁਆਰੰਟੀਨ ਵਿੱਚ ਹਨ। -PTC News