ਰਾਜਪਾਲ ਸੱਤਿਆ ਪਾਲ ਮਲਿਕ ਮੁੜ ਤੋਂ ਸੁਰਖੀਆਂ 'ਚ: ਆਪਣੀ ਹੀ ਪਾਰਟੀ 'ਤੇ ਸਾਧਿਆ ਨਿਸ਼ਾਨਾ

By  Jasmeet Singh March 7th 2022 12:16 PM

ਜੀਂਦ: ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਇੱਕ ਵਾਰ ਫਿਰ ਤੋਂ ਆਪਣੇ ਹੀ ਬਿਆਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਭਾਜਪਾ ਵੱਲੋਂ ਰਾਜਪਾਲ ਨਿਯੁਕਤ ਸੱਤਿਆਪਾਲ ਮਲਿਕ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ। ਕਿਸਾਨੀ ਸੰਘਰਸ਼ ਦੌਰਾਨ ਵੀ ਉਹ ਜਨਤਕ ਤੌਰ 'ਤੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੰਦੇ ਆਏ ਨੇ, ਜਿਸਨੂੰ ਲੈ ਕੇ ਦਿੱਲੀ 'ਚ ਉਨ੍ਹਾਂ ਦੇ ਹਮਰੁਤਬਾ ਅਤੇ ਪਾਰਟੀ ਦੇ ਆਲਾ ਅਧਿਕਾਰੀ ਮਲਿਕ ਤੋਂ ਖ਼ਫ਼ਾ ਸਨ ਪਰ ਫਿਰ ਵੀ ਮਲਿਕ ਨੇ ਪੈਰ ਪਿਛਾਂਹ ਨਹੀਂ ਪੁੱਟੇ। ਜਿਸਤੋਂ ਬਾਅਦ ਦੇਸ਼ ਭਰ ਦੇ ਕਿਸਾਨਾਂ ਦੇ ਦਿਲਾਂ ਵਿੱਚ ਉਨ੍ਹਾਂ ਪ੍ਰਤੀ ਸਨਮਾਨ ਦੀ ਭਾਵਨਾ ਹੈ। ਇਹ ਵੀ ਪੜ੍ਹੋ: Ceasefire in Ukraine : ਰੂਸ ਨੇ ਯੂਕਰੇਨ ਦੇ ਚਾਰ ਸ਼ਹਿਰਾਂ 'ਚ ਸੀਜ਼ਫਾਇਰ ਦਾ ਕੀਤਾ ਐਲਾਨ ਸੱਤਿਆਪਾਲ ਮਲਿਕ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਮੁਖ ਰਖਦਿਆਂ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਲੜਾਈ ਤੋਂ ਪਹਿਲਾਂ ਕਿਸਾਨਾਂ ਨੂੰ ਸਵਾਲਾਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਉਹ ਸ਼ਾਸਨ ਬਦਲਣ ਫਿਰ ਇਕਜੁੱਟ ਹੋ ਕੇ ਆਪਣੀ ਸਰਕਾਰ ਬਣਾਉਣ। ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਜੋ ਐਤਵਾਰ ਨੂੰ ਹਰਿਆਣਾ ਦੇ ਜੀਂਦ ਦੇ ਪਿੰਡ ਕੰਡੇਲਾ ਵਿੱਚ ਕੰਡੇਲਾ ਖਾਪ ਅਤੇ ਮਾਜਰਾ ਖਾਪ ਵੱਲੋਂ ਆਯੋਜਿਤ ਕਿਸਾਨ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਆਪ ਨੂੰ ਮਜ਼ਬੂਤ ​​ਬਣਾਉਣਾ ਚਾਹੀਦਾ ਹੈ ਪਰ ਇਹ ਉਦੋਂ ਹੀ ਸੰਭਵ ਹੈ ਜਦੋਂ ਉਹ ਦਿੱਲੀ ਦੇ ਲਾਲ ਕਿਲ੍ਹੇ 'ਤੇ ਆਪਣਾ ਝੰਡਾ ਲਹਿਰਾਉਣਗੇ। ਇਹ ਵੀ ਪੜ੍ਹੋ: ਸਰਹੱਦ 'ਤੇ BSF ਨੇ ਪਾਕਿਸਤਾਨ ਦਾ ਡਰੋਨ ਡੇਗਿਆ, ਮਿਲੀ 4 ਕਿੱਲੋ 400 ਗ੍ਰਾਮ ਹੈਰੋਇਨ ਮਲਿਕ ਨੂੰ ਖਾਪਾਂ ਵੱਲੋਂ ਦਸਤਾਰ ਅਤੇ ਭਾਈਚਾਰੇ ਦੀ ਮਿਸਾਲ 'ਹੁੱਕਾ' ਭੇਂਟ ਕੀਤਾ ਗਿਆ ਪਰ ਉਨ੍ਹਾਂ ਕਿਸਾਨ ਸਨਮਾਨ ਰਤਨ ਪ੍ਰਾਪਤ ਕਰਨ ਤੋਂ ਬਾਅਦ ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਨੂੰ ਵਾਪਸ ਕਰ ਦਿੱਤਾ। ਇਸ ਦਰਮਿਆਨ ਉਨ੍ਹਾਂ ਲੜਕੀਆਂ ਨੂੰ ਸਿੱਖਿਅਤ ਕਰਨ, ਸਮੂਹਿਕ ਖਾਣਾ ਬੰਦ ਕਰਨ ਅਤੇ ਦਾਜ ਪ੍ਰਥਾ ਨੂੰ ਖਤਮ ਕਰਨ ਦੀ ਵੀ ਅਪੀਲ ਕੀਤੀ। - ਏਜੇਂਸੀ ਦੇ ਸਹਿਯੋਗ ਨਾਲ -PTC News

Related Post