ਸਰਕਾਰ ਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ, ਹਸਪਤਾਲ 'ਚੋਂ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ

By  Riya Bawa August 22nd 2022 01:00 PM -- Updated: August 22nd 2022 02:10 PM

ਅਜਨਾਲਾ: ਅਜਨਾਲਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਕਾਰਨ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਣ ਲਈ ਹਸਪਤਾਲ ਵਿੱਚ ਐਂਟੀ ਰੈਬੀਜ਼ ਇੰਜੈਕਸ਼ਨ ਵੀ ਖ਼ਤਮ ਹੋ ਗਏ ਹਨ। ਇਸ ਕਰਕੇ ਇੰਜੈਕਸ਼ਨ ਲਵਾਉਣ ਆਉਣ ਵਾਲੇ ਮਰੀਜ਼ ਖੱਜਲ ਖੁਆਰ ਹੋ ਰਹੇ ਹਨ। ਸਰਕਾਰ ਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ, ਹਸਪਤਾਲ ਚੋਂ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ ਕੁੱਤੇ ਦੇ ਕੱਟਣ ਤੋਂ ਬਾਅਦ ਲਗਾਏ ਜਾਣ ਵਾਲੇ ਇਹ ਐਂਟੀ ਰੈਬੀਜ਼ ਟੀਕੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਮੁਫਤ ਦਿੱਤੇ ਜਾਂਦੇ ਹਨ ਪਰ ਹਸਪਤਾਲ ਵਿੱਚ ਇਸ ਟੀਕੇ ਦੀ ਘਾਟ ਕਾਰਨ ਲੋਕਾਂ ਨੂੰ ਪ੍ਰਾਈਵੇਟ ਮੈਡੀਕਲ ਸਟੋਰ ਵਿੱਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਹਸਪਤਾਲ ਵਿੱਚ ਇਹ ਮੁਫ਼ਤ ਟੀਕਾ ਬਾਹਰਲੇ ਮੈਡੀਕਲ ਸਟੋਰ ਤੋਂ 350 ਰੁਪਏ ਵਿੱਚ ਮਿਲ ਰਿਹਾ ਹੈ। ਸਰਕਾਰ ਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ, ਹਸਪਤਾਲ ਚੋਂ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ ਇਸ ਮੌਕੇ ਅਜਨਾਲਾ ਨਿਵਾਸੀ ਵਿਨੋਦ ਕੁਮਾਰ ਆਸ਼ੂ ਜਦ ਆਪਣੇ ਬੱਚੇ ਦੇ ਕੁੱਤੇ ਦੇ ਕੱਟਣ ਤੋਂ ਬਾਅਦ ਇੰਜੈਕਸ਼ਨ ਲਾਉਣ ਆਏ ਤਾਂ ਉਨ੍ਹਾਂ ਨੂੰ ਹਸਪਤਾਲ ਅੰਦਰ ਇੰਜੈਕਸ਼ਨ ਨਾ ਹੋਣ ਕਰਕੇ ਬੇਰੰਗ ਵਾਪਸ ਪਰਤਣਾ ਪਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਕੁੱਤੇ ਨੇ ਕੱਟ ਲਿਆ ਸੀ ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਅੰਦਰ ਇੰਜੈਕਸ਼ਨ ਲਗਵਾਉਣ ਲਈ ਆਏ ਹਨ ਪਰ ਇੰਜੈਕਸ਼ਨ ਨਾ ਹੋਣ ਕਰਕੇ ਉਨ੍ਹਾਂ ਨੂੰ ਵਾਪਸ ਮੁੜਨਾ ਪੈ ਰਿਹਾ ਹੈ। ਸਰਕਾਰ ਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ, ਹਸਪਤਾਲ ਚੋਂ ਖ਼ਤਮ ਹੋਏ ਐਂਟੀ ਰੈਬੀਜ਼ ਇੰਜੈਕਸ਼ਨ ਇਹ ਵੀ ਪੜ੍ਹੋ:ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਤਰ-ਮੰਤਰ 'ਤੇ ਧਰਨਾ  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ ਪਰ ਹਸਪਤਾਲ ਅੰਦਰ ਦਵਾਈਆਂ ਅਤੇ ਇੰਜੈਕਸ਼ਨ ਨਹੀਂ ਹਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਵਾਈਆਂ ਦਾ ਪ੍ਰਬੰਧ ਨਹੀਂ ਕਰ ਸਕਦੀ ਤਾਂ ਹਸਪਤਾਲ ਨੂੰ ਤਾਲੇ ਜੜ ਦੇਵੇ। ਇਸ ਸਬੰਧੀ ਸਿਵਲ ਹਸਪਤਾਲ ਅਜਨਾਲਾ ਦੇ ਐੱਸ ਐੱਮ ਓ ਨੇ ਦੱਸਿਆ ਕਿ ਐਂਟੀ ਰੈਬੀਜ਼ ਇੰਜੈਕਸ਼ਨ ਓਨਾ ਕੁ ਖ਼ਤਮ ਹੋਏ ਹਨ ਅਤੇ ਉਹ ਸਟਾਕ ਮੰਗਵਾਉਣ ਲਈ ਉਨ੍ਹਾਂ ਵੱਲੋਂ ਆਪਣੇ ਇਸ ਪੈਸੇ ਦੇ ਚੀਫ਼ ਨੂੰ ਭੇਜਿਆ ਹੋਇਆ ਹੈ। (ਪੰਕਜ ਮੱਲ੍ਹੀ ਦੀ ਰਿਪੋਰਟ ) -PTC News

Related Post