ਅਰਸ਼ਦੀਪ ਦੇ ਦੇਸ਼ ਨੂੰ ਖਾਲਿਸਤਾਨ ਦੱਸਣ 'ਤੇ ਭੜਕੀ ਸਰਕਾਰ

By  Jasmeet Singh September 5th 2022 07:57 PM -- Updated: September 5th 2022 08:00 PM

ਖੇਡ ਸੰਸਾਰ: ਕ੍ਰਿਕਟਰ ਅਰਸ਼ਦੀਪ ਸਿੰਘ ਦੇ ਵਿਕੀਪੀਡੀਆ ਪੇਜ 'ਤੇ ਉਸਦੇ ਦੇਸ਼ ਨੂੰ ਬਦਲ ਕੇ ਖਾਲਿਸਤਾਨ ਲਿਖਣ ਨੂੰ ਲੈ ਕੇ ਸਰਕਾਰ ਸਖਤ ਹੋ ਗਈ ਹੈ। ਆਈਟੀ ਮੰਤਰਾਲੇ ਵੱਲੋਂ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਆਨਲਾਈਨ ਪਲੇਟਫਾਰਮ ਨੂੰ ਆਨਲਾਈਨ ਐਨਸਾਈਕਲੋਪੀਡੀਆ ਵਜੋਂ ਜਾਣਿਆ ਜਾਂਦਾ ਹੈ, ਜਿਸ ਵਿੱਚ ਦੁਨੀਆ ਭਰ ਦੇ ਲੋਕ ਯੋਗਦਾਨ ਪਾਉਂਦੇ ਹਨ ਅਤੇ ਉਹਨਾਂ ਕੋਲ ਮੌਜੂਦ ਜਾਣਕਾਰੀ ਨੂੰ ਜੋੜਦੇ ਰਹਿੰਦੇ ਹਨ। ਮੰਤਰਾਲੇ ਵੱਲੋਂ ਭਾਰਤ ਵਿੱਚ ਤਾਇਨਾਤ ਵਿਕੀਪੀਡੀਆ ਦੇ ਅਧਿਕਾਰੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਅਜਿਹਾ ਕਿਵੇਂ ਹੋਇਆ। ਅਧਿਕਾਰੀ ਨੇ ਕਿਹਾ ਕਿ ਵਿਕੀਪੀਡੀਆ ਤੋਂ ਪੁੱਛਿਆ ਗਿਆ ਹੈ ਕਿ ਅਜਿਹਾ ਕਿਵੇਂ ਹੋਇਆ ਅਤੇ ਭਵਿੱਖ ਵਿੱਚ ਇਸ ਨੂੰ ਰੋਕਣ ਲਈ ਉਸ ਦੀਆਂ ਕੀ ਯੋਜਨਾਵਾਂ ਹਨ। ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਵਿਕੀਪੀਡੀਆ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਸਕਦਾ ਹੈ। ਫਿਲਹਾਲ ਵਿਕੀਪੀਡੀਆ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ ਅਮਰੀਕੀ ਗੈਰ-ਲਾਭਕਾਰੀ ਸੰਸਥਾ ਵਿਕੀਮੀਡੀਆ ਦੀ ਇੱਕ ਸ਼ਾਖਾ ਹੈ, ਜੋ ਕਿ ਦੁਨੀਆ ਭਰ ਦੇ ਸਾਰੇ ਵਿਸ਼ਿਆਂ 'ਤੇ ਜਾਣਕਾਰੀ ਦੇਣ ਲਈ ਮਸ਼ਹੂਰ ਹੈ। ਵਿਕੀਪੀਡੀਆ ਜਾਣਕਾਰੀ ਦਾ ਅਜਿਹਾ ਖੁੱਲ੍ਹਾ ਸਰੋਤ ਹੈ ਕਿ ਕੋਈ ਵੀ ਵਿਅਕਤੀ ਜਾਣਕਾਰੀ ਸਾਂਝੀ ਕਰ ਸਕਦਾ ਹੈ ਅਤੇ ਸਬੰਧਤ ਪੰਨੇ ਨੂੰ ਸਮੇਂ-ਸਮੇਂ 'ਤੇ ਅੱਪਡੇਟ ਵੀ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਅਰਸ਼ਦੀਪ ਸਿੰਘ ਦਾ ਵਿਕੀਪੀਡੀਆ ਪੇਜ ਪਾਕਿਸਤਾਨ ਤੋਂ ਬਦਲਿਆ ਗਿਆ ਸੀ। ਇਸ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁਰੀ ਸ਼ਹਿਰ ਦੇ ਕਿਸੇ ਵਿਅਕਤੀ ਨੇ ਬਦਲਿਆ ਸੀ। ਦੱਸ ਦਈਏ ਕਿ ਅਰਸ਼ਦੀਪ ਸਿੰਘ ਦੇ ਵਿਕੀਪੀਡੀਆ 'ਚ ਬਦਲਾਅ ਕਰਦੇ ਸਮੇਂ ਉਨ੍ਹਾਂ ਦਾ ਦੇਸ਼ ਭਾਰਤ ਦੀ ਬਜਾਏ ਖਾਲਿਸਤਾਨ ਪੰਜਾਬ ਲਿਖਿਆ ਗਿਆ ਸੀ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਉਸ ਦੀ ਜਾਣ-ਪਛਾਣ ਦੇ ਨਾਲ ਭਾਰਤ ਦੀ ਬਜਾਏ ਖਾਲਿਸਤਾਨ ਲਿਖਿਆ ਗਿਆ। ਇਸ ਨੂੰ ਲੈ ਕੇ ਹੰਗਾਮਾ ਹੋ ਗਿਆ ਅਤੇ ਲੋਕ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਸਨ। ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਦੀ ਹਾਲਤ ਸਥਿਰ, ਸਿਹਤ 'ਚ ਹੋ ਰਿਹਾ ਸੁਧਾਰ: PGIMER -PTC News

Related Post