Good Friday 2022: ਅੱਜ ਹੀ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਗੁੱਡ ਫਰਾਈਡੇ, ਜਾਣੋ ਵਜ੍ਹਾ
Good Friday 2022: ਗੁੱਡ ਫਰਾਈਡੇ 2022 (Good Friday) ਈਸਾਈਆਂ ਦਾ ਮਹੱਤਵਪੂਰਨ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਉਹਾਰ ਯਿਸੂ ਮਸੀਹ ਦੇ ਬਲੀਦਾਨ ਅਤੇ ਦੁੱਖ ਦਾ ਪ੍ਰਤੀਕ ਹੈ। ਇਸਾਈ ਪਰੰਪਰਾਵਾਂ ਵਿੱਚ, ਗੁੱਡ ਫਰਾਈਡੇ ਨੂੰ ਯਿਸੂ ਮਸੀਹ ਦੇ ਸਲੀਬ ਉੱਤੇ ਚੜ੍ਹਾਉਣ ਦੇ ਸਮਾਰੋਹ ਵਜੋਂ ਮਨਾਇਆ ਜਾਂਦਾ ਹੈ। ਇਹ ਅਕਸਰ ਵਰਤ ਰੱਖਣ ਤੇ ਚਰਚ ਦੀਆਂ ਸੇਵਾਵਾਂ ਵਿੱਚ ਸ਼ਾਮਲ ਹੋਣ ਦਾ ਦਿਨ ਮੰਨਿਆ ਜਾਂਦਾ ਹੈ। ਬਹੁਤ ਸਾਰੇ ਵਰਗਾਂ ਵਿੱਚ, ‘ਪੈਸ਼ਨ ਪਲੇਅਜ਼’ ਜਾਂ ‘ਈਸਟਰ ਪੇਜੈਂਟ’ ਵੀ ਕਰਵਾਏ ਜਾਂਦੇ ਹਨ ਯਾਨੀ ਯਿਸੂ ਮਸੀਹ ਦੀ ਅਜ਼ਮਾਇਸ਼ ਤੇ ਮੌਤ ਦਾ ਨਾਟਕੀ ਢੰਗ ਦਿਖਾਉਣਾ। ਗੁੱਡ ਫਰਾਈਡੇ ਦੀ ਤਾਰੀਖ ਹਰ ਸਾਲ ਬਦਲਦੀ ਰਹਿੰਦੀ ਹੈ। ਇਸ ਸਾਲ ਗੁੱਡ ਫਰਾਈਡੇ (Good Friday) 15 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਮਾਨਤਾਵਾਂ ਦੇ ਮੁਤਾਬਕ ਹਜ਼ਾਰਾਂ ਸਾਲ ਪਹਿਲਾਂ ਗੁੱਡ ਫਰਾਇਡੇ ਦੇ ਦਿਨ ਪ੍ਰਭੂ ਈਸਾ ਮਸੀਹ ਨੂੰ ਯਰੁਸ਼ਲਮ 'ਚ ਸਲੀਬ 'ਤੇ ਲਟਕਾਇਆ ਗਿਆ ਸੀ ਪਰ ਤੀਜੇ ਦਿਨ ਅਜਿਹਾ ਚਮਤਕਾਰ ਹੋਇਆ ਕਿ ਪ੍ਰਭੂ ਈਸਾ ਮਸੀਹ ਜਿਉਂਦੇ ਹੋ ਗਏ। ਆਪਣੇ ਪਿਆਰੇ ਸ਼ਰਧਾਲੂਆਂ ਨੂੰ ਉਪਦੇਸ਼ ਦੇਣ ਤੋਂ ਬਾਅਦ ਉਹ ਵਾਪਸ ਪਰਤ ਗਏ। ਈਸਟਰ ਤਿਉਹਾਰ (Easter)40 ਦਿਨਾਂ ਤਕ ਮਨਾਇਆ ਜਾਂਦਾ ਹੈ ਪਰ ਅਧਿਕਾਰਤ ਤੌਰ 'ਤੇ ਇਸ ਨੂੰ 50 ਦਿਨ ਤਕ ਮਨਾਏ ਜਾਣ ਦੀ ਪਰੰਪਰਾ ਹੈ। ਈਸਟਰ ਤਿਉਹਾਰ ਤੋਂ ਪਹਿਲੇ ਹਫਤੇ ਨੂੰ ਈਸਟਰ ਹਫਤੇ ਦੇ ਤੌਰ 'ਤੇ ਮਨਾਉਂਦੇ ਹਨ। ਇਸ ਦਿਨ ਈਸਾਈ ਧਰਮ ਦੇ ਲੋਕ ਪ੍ਰਾਰਥਣਾ ਕਰਦੇ ਹਨ ਤੇ ਬਾਇਬਲ ਦਾ ਪਾਠ ਕਰਦੇ ਹਨ। ਕੀ ਹੈ ਗੁੱਡ ਫਰਾਈਡੇ ਸ਼ਬਦ ਦਾ ਭਾਵ-- ਗੁੱਡ ਫ੍ਰਾਈਡੇ ਵਿੱਚ ‘ਗੁੱਡ’ ਇੱਕ ਬਹੁਤ ਬਹਿਸ ਵਾਲਾ ਸ਼ਬਦ ਹੈ। ਕਈ ਲੋਕ ਇਸ ਬਾਰੇ ਸੋਚਦੇ ਹਨ ਕਿ ਯਿਸੂ ਮਸੀਹ ਦੀ ਅਜ਼ਮਾਇਸ਼ ਅਤੇ ਮੌਤ ਨੂੰ ਚੰਗਾ ਕਿਉਂ ਕਿਹਾ ਜਾਂਦਾ ਹੈ। ਬਹੁਤੇ ਈਸਾਈ ‘ਗੁੱਡ’ ਦੀ ਵਰਤੋਂ ਪਵਿੱਤਰ ਜਾਂ ਕੇਵਲ ‘ਰੱਬ ਦੇ ਸ਼ੁੱਕਰਵਾਰ’ ਦੇ ਨੂੰ ਦਰਸਾਉਣ ਲਈ ਕਰਦੇ ਹਨ। ਇਸ ਦਿਨ ਨੂੰ ਇਸ ਲਈ ਵੀ ‘ਚੰਗਾ’ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਯਿਸੂ ਮਸੀਹ ਨੇ ਮਨੁੱਖਤਾ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਇਹ ਵੀ ਪੜ੍ਹੋ: ਇਸ ਸੂਬੇ 'ਚ 1 ਰੁਪਏ ਲੀਟਰ ਵੇਚਿਆ ਗਿਆ ਪੈਟਰੋਲ, ਜਾਣੋ ਕਿਉਂ ਗੁੱਡ ਫਰਾਈਡੇ ਸ਼ਬਦ ਬਾਈਬਲ ਵਿੱਚ ਉਪਲਬਧ ਨਹੀਂ ਹੈ। ‘ਗੁੱਡ ਫਰਾਈਡੇ’ ਦੀ ਸਭ ਤੋਂ ਪੁਰਾਣੀ ਵਰਤੋਂ 1290 ਈਸਵੀ, ਦੇ ਸਾਊਥ ਇੰਗਲਿਸ਼ ਲੈਜੈਂਡਰੀ ਦੇ ਇੱਕ ਪਾਠ ਵਿੱਚ ਮਿਲਦੀ ਹੈ ਜਿਥੇ ਇਸ ਨੂੰ ‘guode Friday’ ਲਿਖਿਆ ਗਿਆ ਹੈ।
ਈਸਟਰ ਕਿਉਂ ਮਨਾਇਆ ਜਾਂਦਾ ਹੈ ਈਸਟਰ ਨੂੰ ਗੁੱਡ ਫ੍ਰਾਇਡੇ ਦੇ ਤੀਜੇ ਦਿਨ ਬਾਅਦ ਮਨਾਇਆ ਜਾਂਦਾ ਹੈ। ਭਟਕੇ ਹੋਏ ਲੋਕਾਂ ਨੂੰ ਰਾਹ ਦਿਖਾਉਣ ਲਈ ਜਿਸ ਦਿਨ ਪ੍ਰਭੂ ਈਸਾ ਮਸੀਹ ਵਾਪਸ ਪਰਤੇ ਸਨ। ਉਸ ਦਿਨ ਨੂੰ ਈਸਟਰ ਦੇ ਤੌਰ 'ਤੇ ਮਨਾਇਆ ਜਾਂਦਾ ਹੈ। -PTC News