256 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਦੇ ਭਾਅ 'ਚ ਵੀ ਆਈ ਕਮੀ

By  Ravinder Singh September 7th 2022 02:39 PM -- Updated: September 7th 2022 02:40 PM

ਨਵੀਂ ਦਿੱਲੀ : ਗਲੋਬਲ ਬਾਜ਼ਾਰ 'ਚ ਆਈ ਤੇਜ਼ੀ ਦੇ ਕਾਰਨ ਪਿਛਲੇ ਦੋ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਨੂੰ ਬੁੱਧਵਾਰ ਨੂੰ ਬ੍ਰੇਕ ਲੱਗ ਗਈ। ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ 1.22 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪਿਆ ਹੈ। ਮਲਟੀਕਮੋਡਿਟੀ ਐਕਸਚੇਂਜ 'ਤੇ ਅੱਜ ਕਾਰੋਬਾਰ ਦੀ ਸ਼ੁਰੂਆਤ 'ਚ ਸੋਨੇ ਦੀ ਕੀਮਤ 0.51 ਫ਼ੀਸਦੀ ਡਿੱਗ ਗਈ ਹੈ। ਚਾਂਦੀ 'ਚ ਵੀ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਚਾਂਦੀ ਦੀ ਕੀਮਤ 'ਚ 0.74 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। Gold has become cheaper by Rs 256, the price of silver has also come downਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ 1.22 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪਿਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਕਾਰੋਬਾਰ ਦੀ ਸ਼ੁਰੂਆਤ 'ਚ ਸੋਨੇ ਦੀ ਕੀਮਤ 0.51 ਫ਼ੀਸਦੀ ਘੱਟ ਗਈ ਹੈ। ਚਾਂਦੀ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਚਾਂਦੀ ਦੀ ਕੀਮਤ (Silver Price) 'ਚ 0.74 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। Gold has become cheaper by Rs 256, the price of silver has also come downਐਮਸੀਐਕਸ ਉਤੇ ਸਵੇਰੇ 9:10 ਵਜੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 256 ਰੁਪਏ ਦੀ ਗਿਰਾਵਟ ਨਾਲ 50025 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਿਆ ਹੈ। ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ ਪਰ ਕੁਝ ਸਮੇਂ ਮਗਰੋਂ ਮੰਗ ਘੱਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ ਪਰ ਬਾਅਦ 'ਚ ਇਸ ਵਿਚ ਥੋੜ੍ਹਾ ਸੁਧਾਰ ਹੋਇਆ ਤੇ ਕੀਮਤ 50025 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਮਲਟੀਕਮੋਡਿਟੀ ਐਕਸਚੇਂਜ 'ਤੇ ਅੱਜ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਦੀ ਕੀਮਤ ਮੰਗਲਵਾਰ ਨੂੰ 392 ਰੁਪਏ ਡਿੱਗ ਕੇ 52,754 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। -PTC News ਇਹ ਵੀ ਪੜ੍ਹੋ : ਰਾਜਪਥ ਮਾਰਗ ਦਾ ਨਾਂ ਬਦਲ ਕੇ ਰੱਖਿਆ ਕਰਤਵਯ ਮਾਰਗ, NDMC ਦੀ ਮੀਟਿੰਗ 'ਚ ਮਤਾ ਪਾਸ  

Related Post