Global Hunger Index ਦਾ ਦਾਅਵਾ,ਭਾਰਤ 'ਚ ਮੁੜ ਤੋਂ ਛਾਇਆ ਭੁੱਖਮਰੀ ਦਾ ਖ਼ਤਰਾ

By  Jagroop Kaur October 19th 2020 08:47 PM -- Updated: October 19th 2020 09:00 PM

ਗਲੋਬਲ ਹੰਗਰ ਇਨਡੇਕਸ ਵੱਲੋਂ ਜਾਰੀ ਸੂਚੀ ਨੇ ਦੇਸ਼ 'ਚ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ .ਭੁੱਖ ਮਰੀ ਕਪੋਸ਼ਣ ਨੁੰ ਲੈ ਕੇ ਦੇਸ਼ ਦੇ ਹਲਾਤ ਬਦ ਤੋਂ ਬਦਤਰ ਵੱਲ ਨੂੰ ਵੱਧ ਰਹੇ ਨੇ ਭਾਰਤ ਆਪਣੇ ਗੁਆਢੀ ਮੁਲਕ ਬੰਗਲਾ ਦੇਸ਼ ਪਾਕਿਸਤਾਨ ਮੀਆਂਮਾਰ ਤੋਂ ਵੀ ਮਾੜੀ ਸਥਿਤੀ 'ਚ ਨਜ਼ਰ ਆ ਰਿਹਾ ਹੈ ਜਾਰੀ ਰਿਪੋਰਟ ਤਹਿਤ ਭਾਰਤ 107 ਦੇਸ਼ਾਂ ਦੀ ਸੂਚੀ 'ਚੋਂ 94ਵੇਂ ਪਾਏਦਾਨ ਤੇ ਜਾ ਪਹੁੰਚਿਆ ਹੈ ,ਤੇ ਇਹ ਸਥਾਨ ਬੇਹੱਦ ਗੰਭੀਰ ਸਥਿਤੀ ਨੂੰ ਦੱਸ ਰਿਹਾ ਹੈ।India ranks 94 among 107 nations in Global Hunger Index 2020; falls under 'serious' categoryਪ੍ਰਧਾਨ ਮੰਤਰੀ ਮੋਦੀ ਦਾਅਵਾ ਕਰਦੇ ਨੇ ਕਿ ਸਾਲ 2050 ਤੱਕ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਅਰਥਚਾਰੇ ਦੇ ਰੂਪ 'ਚ ਉਭਰੇਗਾ ,ਪਰ ਹਕੀਕੀ ਤਸਵੀਰ ਬਿਆਨ ਕਰਦੀ ਹੈ ਕਿ ਜੇਕਰ ਦੇਸ਼ ਦੇ ਹਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਦੇਸ਼ ਉਸ ਕਗਾਰ 'ਤੇ ਪਹੁੰਚ ਜਾਵੇਗਾ ਜਿੱਥੇ ਭੁੱਖਮਰੀ ,ਕੁਪੋਸ਼ਣ ਵਰਗੀ ਗੰਭੀਰ ਸਥਿਤੀ ਨਜ਼ਰ ਆਵੇਗੀ |India Ranks 94 Among 107 Countries in Global Hunger Index | Check Full Listਗਲੋਬਲ ਹੰਗਰ ਇਨਡੇਕਸ ਦੇ ਅੰਕੜੇ ਤਰਤੀਬ ਵਾਰ ਤੁਹਾਨੂੰ ਦੱਸਦੇ ਹਾਂ ਤਾਂ ਜੋ ਤੁਹਾਨੂੰ ਵੀ ਦੇਸ਼ ਦੇ ਅੰਦਰੂਨੀ ਹਲਾਤਾਂ ਦਾ ਸੌਕੇ ਤਰੀਕੇ ਪਤਾ ਲੱਗ ਸਕੇ |ਗਲੋਬਲ ਹੰਗਰ ਇਨਡੇਕਸ ਦੀ ਰਿਪੋਰਟ ਅਨੁਸਾਰ 107 ਦੇਸ਼ਾਂ ਦੀ ਸੂਚੀ 'ਚ ਭਾਰਤ 94ਵੇਂ ਸਥਾਨ 'ਤੇ ਖਿਸਕ ਚੁੱਕਾ ਹੈ ਸਾਲ 2019 ਦੀ ਰਿਪੋਰਟ ਅਨੁਸਾਰ ਭਾਰਤ 102 ਨੰਬਰ 'ਤੇ ਬਣਿਆ ਹੋਇਆ ਸੀ|ਜਾਰੀ ਰਿਪੋਰਟ ਤਹਿਤ ਬੰਗਲਾ ਦੇਸ਼ 75ਵੇਂ ਸਥਾਨ 'ਤੇ ਤੈਨਾਤ ਹੈ ਮੀਆਂਮਾਰ ਇਸ ਸੂਚੀ 'ਚ 78ਵੇਂ ਪਾਏਦਾਨ 'ਤੇ ਬਣਿਆ ਹੋਇਆ ਹੈ| https://youtu.be/9m5BeIh2cD4 ਜਦੋਂ ਕਿ ਪਾਕਿਸਤਾਨ 88ਵੇਂ ਸਥਾਨ 'ਤੇ ਹੈ ਜੋ ਭਾਰਤ ਤੋਂ ਕਿਤੇ ਚੰਗਾ ਦਿਖਾਈ ਦੇ ਰਿਹਾ ਹੈ|ਨੇਪਾਲ 'ਤੇ ਸ਼੍ਰੀਲੰਕਾ ਕ੍ਰਮਵਾਰ 73ਵੇਂ ਅਤੇ 64ਵੇਂ ਸਥਾਨ ਤੇ ਨੇ ਜਾਰੀ ਅੰਕਿੜਆਂ ਤੋਂ ਬਾਅਦ ਮਾਹਿਰਾਂ ਨੇ ਦੇਸ਼ ਦੇ ਤਾਜ਼ਾ ਹਲਾਤਾਂ 'ਤੇ ਚਿੰਤਾ ਪ੍ਰਗਟਾਈ ਹੈ ਕੇਂਦਰ ਸਰਕਾਰ ਵੱਲੋਂ ਬਣਾਇਆ ਜਾਦੀਆਂ ਨੀਤੀਆਂ 'ਤੇ ਅਮਲ ਨਾ ਕੀਤੇ ਜਾਣ ਨੂੰ ਇਹਨਾਂ ਹਲਾਤਾਂ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ|India ranks 94th on Global Hunger Index, below Pak, Nepal and Bangladesh - Oneindia Newsਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ ਫੂਡ ਐਕਟ 'ਚ ਜ਼ਰੂਰੀ ਤਰਮੀਮਾ ਤੋਂ ਬਾਅਦ ਦੇਸ਼ ਚੰਗੇ ਭਵਿੱਖ ਵੱਲ ਹੈ ਪਰ ਇਹ ਦਾਅਵੇ ਰਿਪੋਰਟ ਦੇ ਸਾਮਹਣੇ ਖੋਖਲੇ ਨੇ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਅੱਜ ਵੀ ਦੋ ਵਕਤ ਦੀ ਰੋਟੀ ਨੂੰ ਤਰਸ ਰਿਹਾ ਹੈ .ਛੋਟੇ ਬੱਚੇ ਕਪੋਸ਼ਟ ਦਾ ਸ਼ਿਕਾਰ ਹੋ ਚੁੱਕੇ ਨੇ ਲਿਹਾਜ਼ਾ ਜਿਹੜੀਆ ਨੀਤੀਆਂ ਬਣਦੀਆਂ ਨੇ ਉਹ ਸਿਰਫ਼ ਫਾਈਲਾਂ 'ਚ ਲੱਗੇ ਕਾਗਜ਼ਾ ਦੀ ਗਿਣਤੀ ਵਧਾਉਣ ਤੱਕ ਸੀਮਿਤ ਹੈ ਅਤੇ ਅਮਲੀ ਰੂਪ 'ਚ ਨਤੀਜਾ ਹਲੇ ਵੀ ਪਾਸ ਫੀਸਦ ਅੰਕਾਂ ਤੋਂ ਘੱਟ ਹੈ ।

Related Post