ਛੇੜਛਾੜ ਤੋਂ ਬਚਣ ਲਈ ਕੁੜੀ ਨੇ ਚੱਲਦੀ ਐਸਯੂਵੀ ਤੋਂ ਮਾਰੀ ਛਾਲ, 2 ਘੰਟਿਆਂ 'ਚ ਪੁਲਿਸ ਹੱਥੀਂ ਚੜ੍ਹੇ ਦੋਸ਼ੀ

By  Jasmeet Singh July 13th 2022 03:52 PM

ਲਖਨਊ, 13 ਜੁਲਾਈ: ਉੱਤਰ ਪ੍ਰਦੇਸ਼ ਦੇ ਲਖਨਊ ਦੇ ਜਨੇਸ਼ਵਰ ਮਿਸ਼ਰਾ ਪਾਰਕ ਨੇੜੇ ਇੱਕ 21 ਸਾਲਾ ਕੁੜੀ ਨੇ ਛੇੜਛਾੜ ਤੋਂ ਬਚਣ ਲਈ ਚੱਲਦੀ ਐਸਯੂਵੀ ਗੱਡੀ ਤੋਂ ਛਾਲ ਮਾਰ ਦਿੱਤੀ। ਕੁਝ ਸਵਾਰੀਆਂ ਨੇ ਤੁਰੰਤ ਹੀ ਆਪਣੀ ਗੱਡੀਆਂ ਦੀ ਬ੍ਰੇਕ ਮਾਰ ਦਿੱਤੀ ਜਦੋਂ ਉਨ੍ਹਾਂਕੁੜੀ ਨੂੰ ਚੱਲਦੇ ਚਾਰ ਪਹੀਆ ਵਾਹਨ ਤੋਂ ਛਾਲ ਮਾਰਨ ਮਗਰੋਂ ਜ਼ਮੀਨ 'ਤੇ ਡਿੱਗਦੇ ਦੇਖਿਆ। ਇਹ ਵੀ ਪੜ੍ਹੋ: ਖੇਡ ਕਿੱਟਾਂ 'ਚ ਹੋਏ ਘੁਟਾਲੇ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਐਕਸ਼ਨ, ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ: ਮੀਤ ਹੇਅਰ Rise-in-crime-by-Pakistani-migrants-4 ਡਿੱਗਣ ਕਾਰਨ ਉਸ ਨੂੰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਵੀ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ। ਰਾਹਗੀਰਾਂ ਵਿਚੋਂ ਹੀ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਇੱਕ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਬਾਅਦ ਵਿੱਚ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਉਸ ਕੁੜੀ ਦਾ ਵਾਕਫ਼ ਸੀ ਜੋ ਇੱਕ ਉੱਚ ਹੋਟਲ ਵਿੱਚ ਇੰਟਰਨਸ਼ਿਪ ਕਰ ਰਹੀ ਸੀ। ਹੋਸ਼ ਵਿੱਚ ਆਉਣ ਤੋਂ ਬਾਅਦ, ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਰ ਵਿੱਚ ਉਸ ਨਾਲ ਛੇੜਛਾੜ ਕੀਤੀ, ਜਿਸ ਤੋਂ ਬਾਅਦ ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਚੱਲਦੀ ਐਸਯੂਵੀ ਤੋਂ ਛਾਲ ਮਾਰ ਦਿੱਤੀ। ਗੋਮਤੀ ਨਗਰ ਦੀ ਏਸੀਪੀ ਸ਼ਵੇਤਾ ਸ੍ਰੀਵਾਸਤਵ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ "ਦੋ ਘੰਟਿਆਂ ਦੇ ਅੰਦਰ ਪੋਲੀਟੈਕਨਿਕ ਕ੍ਰਾਸਿੰਗ ਨੇੜਿਓਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਫੜਨ ਲਈ ਛੇ ਟੀਮਾਂ ਬਣਾਈਆਂ ਗਈਆਂ ਸਨ। ਪੁਲਿਸ ਨੇ ਉਹ ਐਸਯੂਵੀ ਵੀ ਜ਼ਬਤ ਕਰ ਲਈ ਜੋ ਉਹ ਚਲਾ ਰਿਹਾ ਸੀ।" ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਕੱਢੀ ਭੜਾਸ Rise-in-crime-by-Pakistani-migrants-5 ਪੁਲਿਸ ਅਧਿਕਾਰੀ ਨੇ ਦੱਸਿਆ, "ਮੁਲਜ਼ਮ ਨੇ ਹੋਟਲ ਤੋਂ ਘਰ ਜਾਂਦੇ ਸਮੇਂ ਲੜਕੀ ਨੂੰ ਲਿਫਟ ਦੀ ਪੇਸ਼ਕਸ਼ ਕੀਤੀ ਸੀ ਅਤੇ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਸੀ। ਕੁਝ ਦੂਰੀ ਤੱਕ ਗੱਡੀ ਚਲਾਉਣ ਤੋਂ ਬਾਅਦ, ਉਹ ਉਸ ਵੱਲ ਵਧਣ ਲੱਗਾ ਅਤੇ ਫਿਰ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।" -PTC News

Related Post