58 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼ ! ਮੰਤਰੀ ਧਾਲੀਵਾਲ ਨੇ ਮੰਗਿਆ ਬਿਓਰਾ

By  Ravinder Singh April 20th 2022 04:32 PM

ਚੰਡੀਗੜ੍ਹ : ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਵਿੱਚ ਮੁਲਾਜ਼ਮਾਂ ਉਤੇ ਸਖ਼ਤੀ ਦੇ ਰੁਖ ਦੇ ਰੌਅ ਵਿੱਚ ਹੈ। ਬਿਜਲੀ ਡਿਫਾਲਟਰਾਂ ਤੇ ਕਰਜ਼ਾਧਾਰਕਾਂ ਉਤੇ ਕਾਰਵਾਈ ਦੇ ਹੁਕਮ ਦੇਣ ਤੋਂ ਬਾਅਦ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਮੁਲਾਜ਼ਮਾਂ ਉਤੇ ਕਾਰਵਾਈ ਦੇ ਰੌਅ ਵਿੱਚ ਸਰਕਾਰ ਵਿਖਾਈ ਦੇ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਿੱਚ 65 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਦੀਆਂ ਕਈ ਸ਼ਿਕਾਇਤਾਂ ਆਉਣ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 58 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਬਾਰੇ ਰਿਪੋਰਟ ਮੰਗੀ ਹੈ। ਵਿਭਾਗ 58 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ ਸਬੰਧੀ ਵੇਰਵਾ ਇਕੱਠਾ ਕਰ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਅਜਿਹੇ ਮੁਲਾਜ਼ਮਾਂ ਉਤੇ ਗਾਜ਼ ਡਿੱਗਣੀ ਤੈਅ ਹੈ। 58 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼ ! ਮੰਤਰੀ ਧਾਲੀਵਾਲ ਨੇ ਮੰਗਿਆ ਬਿਓਰਾਸੂਤਰਾਂ ਅਨੁਸਾਰ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਮੰਤਰੀ ਨੇ ਵਿਭਾਗ ਨੂੰ ਅਜਿਹੇ ਅਧਿਕਾਰੀਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ ਜਿਨ੍ਹਾਂ ਦੀ ਉਮਰ 58 ਸਾਲ ਤੋਂ ਪਾਰ ਹੋ ਗਈ ਹੈ। ਸਾਰੇ ਜ਼ਿਲ੍ਹਿਆਂ ਨੂੰ ਭੇਜੇ ਗਏ ਇੱਕ ਪੱਤਰ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਸੰਯੁਕਤ ਡਾਇਰੈਕਟਰ ਸਰਵਜੀਤ ਵਾਲੀਆ ਨੇ ਰਾਜ ਭਰ ਦੇ ਏਡੀਸੀਜ਼ (ਵਿਕਾਸ) ਨੂੰ 58 ਸਾਲ ਤੋਂ ਵੱਧ ਉਮਰ ਦੇ ਅਧਿਕਾਰੀਆਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ ਜੋ ਵਿਭਾਗ ਜਾਂ ਕਿਸੇ ਕੇਂਦਰੀ ਸਪਾਂਸਰਡ ਜਾਂ ਸਕੀਮਾਂ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਚਨਾ ਇਕੱਤਰ ਕਰ ਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਭੇਜੀ ਜਾਣੀ ਹੈ। 58 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼ ! ਮੰਤਰੀ ਧਾਲੀਵਾਲ ਨੇ ਮੰਗਿਆ ਬਿਓਰਾਜ਼ਿਕਰਯੋਗ ਹੈ ਕਿ ਐਸਬੀਐਸ ਨਗਰ (ਨਵਾਂਸ਼ਹਿਰ) ਸਥਿਤ ਆਰਟੀਆਈ ਕਾਰਕੁੰਨ ਭਗਵਾਨ ਦਾਸ ਨੇ ਮੰਤਰੀ ਤੇ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਜਿਸ ਵਿੱਚ ਦੋ ਅਧਿਕਾਰੀਆਂ ਜਸਪਾਲ ਸਿੰਘ ਜੱਸੀ ਏਸੀਈਓ, ਪੰਜਾਬ ਸਟੇਟ ਰੂਰਲ ਆਜੀਵਿਕਾ ਮਿਸ਼ਨ (ਪੀਐਸਆਰਐਲਐਮ) ਅਤੇ ਅਰਵਿੰਦਰ ਪਾਲ ਸਿੰਘ ਨਾਗਰਾ ਨੋਡਲ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਇਹ ਅਧਿਕਾਰੀ 65 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ। ਭਗਵਾਨ ਦਾਸ ਨੇ ਕਿਹਾ ਕਿ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 65 ਸਾਲ ਪੂਰੇ ਹੋਣ ਤੋਂ ਬਾਅਦ ਇਸ ਸਕੀਮ ਤਹਿਤ ਕਿਸੇ ਵੀ ਅਹੁਦੇ ਉਤੇ ਨਿਯੁਕਤੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਸ ਤੱਥ ਦੇ ਬਾਵਜੂਦ ਜਸਪਾਲ ਸਿੰਘ ਤੇ ਅਰਵਿੰਦਰ ਪਾਲ ਆਪਣੀਆਂ ਅਸਾਮੀਆਂ 'ਤੇ ਕੰਮ ਕਰ ਰਹੇ ਹਨ ਤੇ ਸਰਕਾਰੀ ਖਜ਼ਾਨੇ 'ਚੋਂ ਭਾਰੀ ਭੱਤੇ ਕਢਵਾ ਰਹੇ ਹਨ, ਜੋ ਕਿ ਕਾਨੂੰਨ ਦੇ ਬਿਲਕੁਲ ਉਲਟ ਹੈ। 58 ਸਾਲ ਤੋਂ ਵੱਧ ਉਮਰ ਵਾਲੇ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼ ! ਮੰਤਰੀ ਧਾਲੀਵਾਲ ਨੇ ਮੰਗਿਆ ਬਿਓਰਾਭਗਵਾਨ ਦਾਸ ਨੇ ਦੋਸ਼ ਲਗਾਏ ਕਿ ਅਜਿਹਾ ਕਰ ਕੇ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਨਾਲ ਹੀ ਅਰਵਿੰਦਰ ਪਾਲ ਵਿਧਾਇਕ ਕੁਲਜੀਤ ਨਾਗਰਾ ਦਾ ਰਿਸ਼ਤੇਦਾਰ ਹੈ। ਇਸ ਤਰ੍ਹਾਂ ਸਿਆਸੀ ਤਾਕਤ ਦੀ ਦੁਰਵਰਤੋਂ ਕਰ ਕੇ ਉਹ ਜਨਤਕ ਫੰਡਾਂ ਦਾ ਆਨੰਦ ਮਾਣ ਰਿਹਾ ਹੈ। ਸਰਵਜੀਤ ਵਾਲੀਆ, ਸੰਯੁਕਤ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨੇ ਕਿਹਾ ਕਿ ਹੈਡਕੁਆਰਟਰ ਉਤੇ ਤਿੰਨ ਵਿਅਕਤੀ ਹਨ ਜਿਨ੍ਹਾਂ ਦੀ ਉਮਰ 58 ਸਾਲ ਤੋਂ ਵੱਧ ਹੈ। ਫੀਲਡ ਤੋਂ ਰਿਪੋਰਟਾਂ ਅਜੇ ਵੀ ਇਕੱਠੀ ਕੀਤੀਆਂ ਜਾ ਰਹੀਆਂ ਹਨ। ਇਹ ਵੀ ਪੜ੍ਹੋ : ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਨ ਦੀ ਹੋ ਰਹੀ ਤਿਆਰੀ : ਸੰਯੁਕਤ ਸਮਾਜ ਮੋਰਚਾ

Related Post