ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ ਪਨਬੱਸ ਤੇ ਪੀਆਰਟੀਸੀ ਮੁਲਾਜਮਾਂ ਵੱਲੋ ਕੀਤੀ ਗਈ ਗੇਟ ਰੈਲੀ

By  Jasmeet Singh May 10th 2022 02:29 PM

ਮੋਗਾ, 10 ਮਈ: ਅੱਜ ਪੰਜਾਬ ਰੋਡਵੇਜ਼ ਡਿੱਪੂ ਮੋਗਾ ਦੇ ਗੇਟ 'ਤੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਲਖਵੀਰ ਸਿੰਘ ਨੇ ਪੰਜਾਬ ਸਰਕਾਰ 'ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਮੰਗਾਂ ਦਾ ਹੱਲ ਕੱਢਣ ਦੀ ਥਾਂ 'ਤੇ ਪਨਬੱਸ ਵਿੱਚ ਆਊਟਸੋਰਸਿੰਗ 'ਤੇ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਦਾ ਯੂਨੀਅਨ ਸਖ਼ਤ ਵਿਰੋਧ ਕਰਦੀ ਹੈ ਅਤੇ ਜਿਨ੍ਹਾਂ ਸਮਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਸਾਰੀਆਂ ਮੰਗਾਂ ਦਾ ਹੱਲ ਨਹੀਂ ਨਿਕਲਦਾ ਅਤੇ ਨਵੀਂ ਭਰਤੀ ਨੂੰ ਲੈ ਕੇ ਸਰਕਾਰ ਕੋਈ ਪ੍ਰਕਿਰਿਆ ਜਾ ਕੋਈ ਕਾਨੂੰਨ ਨਹੀਂ ਬਣਾਉਂਦਾ ਉਦੋਂ ਤੱਕ ਯੂਨੀਅਨ ਕੋਈ ਭਰਤੀ ਨਹੀਂ ਹੋਣ ਦੇਵੇਗੀ। ਇਹ ਵੀ ਪੜ੍ਹੋ: ਮੁਹਾਲੀ ਧਮਾਕਾ ਕੇਸ ਜਲਦ ਸੁਲਝਾ ਲਿਆ ਜਾਵੇਗਾ: ਡੀਜੀਪੀ ਵੀਕੇ ਭਾਵੜਾ ਉਨ੍ਹਾਂ ਕਿਹਾ ਕਿ ਨੋਜਵਾਨਾਂ ਦਾ ਸ਼ੋਸ਼ਣ ਨਹੀ ਹੋਣ ਦਿੱਤਾ ਜਾਵੇਗਾ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਰਕਾਰੀ ਟਰਾਸਪੋਰਟ ਅਦਾਰੇ ਪੰਜਾਬ ਰੋਡਵੇਜ਼/ਪਨਬੱਸ/ਪੀਆਰਟੀਸੀ ਨੂੰ ਸਹੀ ਤਰੀਕੇ ਨਾਲ ਚਲਾਉਣ ਤੋਂ ਆਮ ਆਦਮੀ ਪਾਰਟੀ ਸਰਕਾਰ ਅਤੇ ਪੰਜਾਬ ਦੇ ਟਰਾਸਪੋਰਟ ਮੰਤਰੀ ਬਿਲਕੁਲ ਨਾਕਾਮ ਰਹੇ ਨੇ ਤੇ ਸਰਕਾਰ ਦੀ ਇਸ ਨਾਕਾਮੀ ਨੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਹਾਲਾਤ ਤਰਸਯੋਗ ਬਣਾ ਦਿੱਤੇ ਹਨ। ਵਿਭਾਗ ਕੋਲ ਨਾ ਤਾਂ ਮੁਲਾਜਮਾਂ ਨੂੰ ਤਨਖਾਹਾ ਦੇਣ ਲਈ ਪੈਸੇ ਹਨ ਅਤੇ ਨਾ ਹੀ ਡੀਜ਼ਲ ਤੇ ਸਪੇਅਰ ਪਾਰਟ ਲੈਣ ਲਈ। ਉਨ੍ਹਾਂ ਕਿਹਾ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਵੋਟਾਂ ਲੈਣ ਵਾਲੀ 'ਆਪ' ਸਰਕਾਰ ਆਪਣੇ ਉਸ ਵਾਅਦੇ ਤੋਂ ਕਿ ਨਾ ਤਾਂ ਕੋਈ ਕੱਚਾ ਘਰ ਰਹੇਗਾ ਤੇ ਨਾ ਹੀ ਕੱਚਾ ਮੁਲਾਜ਼ਮ, ਉਸ ਤੋਂ ਵੀ ਸਾਫ ਮੁੱਕਰਦੀ ਨਜ਼ਰ ਆ ਰਹੀ ਹੈ। ਪਨਬਸ ਵਿੱਚ 1,337 ਆਉਟਸੋਰਸ 'ਤੇ ਮੁਲਾਜਮਾਂ ਦੀ ਭਰਤੀ ਨੂੰ ਮੰਨਜ਼ੂਰੀ ਦੇ ਕੇ ਪੱਕੀਆਂ ਨੌਕਰੀਆਂ ਦੀ ਆਸ ਵਿੱਚ ਵੋਟਾਂ ਪਾਉਣ ਵਾਲੇ ਲੱਖਾਂ ਬੇਰੁਜ਼ਗਾਰਾਂ ਨੂੰ ਠੇਕੇਦਾਰਾ ਦੇ ਸ਼ੋਸ਼ਣ ਵਿੱਚ ਸੁੱਟਣ ਨੂੰ ਆਮ ਆਦਮੀ ਪਾਰਟੀ ਸਰਕਾਰ ਪੱਬਾਂ ਭਾਰ ਹੋ ਗਈ ਹੈ। ਇਸ ਸਬੰਧੀ ਗੇਟ ਰੈਲੀ 'ਤੇ ਬੋਲਦਿਆਂ ਡਿੱਪੂ ਪ੍ਰਧਾਨ ਟਹਿਲ ਸਿੰਘ ਨੇ ਕਿਹਾ ਕੇ ਜੇਕਰ ਸਰਕਾਰ ਨੇ ਆਉਟਸੋਰਸ ਭਰਤੀ ਸਬੰਧੀ ਫੈਸਲਾ ਵਾਪਸ ਨਾ ਲਿਆ ਤਾਂ ਜਥੇਬੰਦੀ ਵੱਲੋ ਪੂਰੇ ਪੰਜਾਬ ਦੇ ਬੱਸ ਸਟੈਡ ਬੰਦ ਕੀਤੇ ਜਾਣਗੇ ਅਤੇ ਸਰਕਾਰ ਦੀ ਇਸ ਗਲਤ ਨੀਤੀ ਦਾ ਪੰਜਾਬ ਦੀ ਜਨਤਾ ਵਿੱਚ ਭੰਡੀ ਪ੍ਰਚਾਰ ਕੀਤਾ ਜਾਵੇਗਾ। ਇਹ ਵੀ ਪੜ੍ਹੋ: ਹਾਈ ਕੋਰਟ ਨੇ ਤੇਜਿੰਦਰਪਾਲ ਬੱਗਾ ਦੀ ਗ੍ਰਿਫ਼ਤਾਰੀ 'ਤੇ 5 ਜੁਲਾਈ ਤੱਕ ਲਗਾਈ ਰੋਕ ਉਹਨਾਂ ਕਿਹ ਕਿ ਆਮ ਆਦਮੀ ਪਾਰਟੀ ਸਰਕਾਰ ਇੱਕ ਪਾਸੇ ਰਿਸ਼ਵਤ ਰੋਕਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਰਿਸ਼ਵਤ ਲੈ ਕੇ ਪਿੱਛਲੇ ਸਮੇਂ ਠੇਕੇਦਾਰਾ ਵੱਲੋ ਕੀਤੀ ਗਈ ਡਰਾਇਵਰ,ਕੰਡਕਟਰ ਤੇ ਵਰਕਸ਼ਾਪ ਸਟਾਫ ਦੀ ਭਰਤੀ ਨੂੰ ਸਹੀ ਕਰਾਰ ਦੇ ਕੇ ਰਿਸ਼ਵਤ ਨੂੰ ਟਰਾਸਪੋਰਟ ਵਿਭਾਗ ਵਿੱਚ ਆਪਣੇ ਆਪ ਵਧਾਵਾ ਦੇ ਰਹੀ ਹੈ। -PTC News

Related Post