ਇਨਸਾਨੀਅਤ ਸ਼ਰਮਸਾਰ ! ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ

By  Shanker Badra April 15th 2021 09:12 PM

ਛੱਤੀਸਗੜ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਛੱਤੀਸਗੜ ਵਿਚ ਕੋਰੋਨਾ ਨੇ ਹਾਹਾਕਾਰ ਮਚਾ ਦਿੱਤੀ ਹੈ। ਇੱਥੇ ਰਾਜਨਾਂਦਗਾਂਵ ਜਿਲ੍ਹੇ ਦੇ ਡੋਂਗਰਗਾਂਵ ਬਲਾਕ ਵਿਚ ਅਜਿਹੀ ਤਸਵੀਰ ਸਾਹਮਣੇ ਆਈ ਹੈ ,ਜੋ ਦਿਲ ਦਹਿਲਾ ਦੇਵੇਗੀ। [caption id="attachment_489598" align="aligncenter"]Garbage Van Ferries Covid Patients' Bodies To Chhattisgarh Crematorium ਇਨਸਾਨੀਅਤ ਸ਼ਰਮਸਾਰ ! ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ[/caption] ਪੜ੍ਹੋ ਹੋਰ ਖ਼ਬਰਾਂ : IT ਸੈਕਟਰ 'ਚ ਨਿਕਲੀਆਂ ਨੌਕਰੀਆਂ , ਇਨਫੋਸਿਸ 'ਚ 26000 ਅਤੇ TCS 'ਚ 40,000 ਨੂੰ ਮਿਲਣਗੀਆਂ ਨੌਕਰੀਆਂ ਇਸ ਜਗ੍ਹਾ ਉਤੇ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ ਵਿਚ ਲੈ ਕੇ ਜਾਇਆ ਜਾ ਰਿਹਾ ਹੈ। ਦਰਅਸਲ 'ਚ ਰਾਜਨਾਂਦਗਾਂਵ ਜ਼ਿਲ੍ਹੇ ਦੇ ਡੋਂਗਰਗਾਂਵ ਵਿਚ 2 ਸਕੀਆਂ ਭੈਣਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਨਹੀਂ ਮਿਲ ਸਕੀ, ਜਿਸ ਕਾਰਨ ਇਹਨਾਂ ਦੀ ਮੌਤ ਹੋ ਗਈ ਹੈ। [caption id="attachment_489599" align="aligncenter"]Garbage Van Ferries Covid Patients' Bodies To Chhattisgarh Crematorium ਇਨਸਾਨੀਅਤ ਸ਼ਰਮਸਾਰ ! ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ[/caption] ਇਸ ਤਿੰਨ ਮੌਤਾਂ ਦੇ ਇਲਾਵਾ ਡੋਂਗਰਗਾਂਵ ਦੇ ਹੀ ਸਰਕਾਰੀ ਹਸਪਤਾਲ ਵਿਚ ਇਕ ਕੋਰੋਨਾ ਪੀੜਿਤ ਵਿਅਕਤੀ ਆਪਣੀ ਜਾਨ ਗਵਾ ਬੈਠਾ ਹੈ। ਰਾਜਨਾਂਦਗਾਂਵ ਜ਼ਿਲ੍ਹੇ 'ਚ ਚਾਰ ਮੌਤਾਂ ਨਾਲ ਹਾਹਾਕਾਰ ਮਚ ਗਿਆ ਪਰ ਇਸਦੇ ਬਾਅਦ ਜੋ ਹੋਇਆ ਉਸਨੇ ਸ਼ਰਮਨਾਕ ਕਰਕੇ ਰੱਖ ਦਿੱਤਾ ਹੈ। ਇੱਥੇ ਨਗਰ ਪੰਚਾਇਤ ਦੇ ਕੂੜਾ ਸੁੱਟਣ ਵਾਲੇ ਵਾਹਨ ਵਿਚ ਮ੍ਰਿਤਕ ਦੇਹਾਂ ਨੂੰ ਲੈ ਕੇ ਜਾਇਆ ਗਿਆ। [caption id="attachment_489597" align="aligncenter"]Garbage Van Ferries Covid Patients' Bodies To Chhattisgarh Crematorium ਇਨਸਾਨੀਅਤ ਸ਼ਰਮਸਾਰ ! ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ[/caption] ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਅੱਜ ਤੋਂ 15 ਦਿਨਾਂ ਲਈ ਲੱਗਿਆ ਲਾਕਡਾਊਨ ਵਰਗਾ ਕਰਫ਼ਿਊ ਡੋਂਗਰਗਾਂਵ ਦੇ ਸਮੁਦਾਇਕ ਸਿਹਤ ਕੇਂਦਰ ਦੀ ਬੀਐਮਓ ਨੇ ਵੀ ਇਸ ਮਾਮਲਿਆਂ ਦੇ ਬਾਅਦ ਆਪਣੇ ਆਪ ਨੂੰ ਘਰ ਵਿਚ ਆਇਸੋਲੇਟ ਕਰ ਲਿਆ ਹੈ ਅਤੇ ਜ਼ਿੰਮੇਦਾਰੀ ਤੋਂ ਪੱਲਾ ਝਾੜਾ ਦਿਤਾ। ਜਦੋਂ ਕਿ ਉਨ੍ਹਾਂ ਦੀ ਕੋਵਿਡ ਰਿਪੋਰਟ ਨੇਗੇਟਿਵ ਆਈ ਹੈ। ਇਸ ਵਿਵਾਦ ਨੂੰ ਲੈ ਕੇ ਮੁੱਖ ਚਿਕਿਤਸਾ ਅਤੇ ਸਿਹਤ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਕੋਵਿਡ ਦੇ ਮਰੀਜਾਂ ਦਾ ਆਕਸੀਜਨ ਲੇਵਲ ਬਹੁਤ ਘੱਟ ਸੀ, ਇਸ ਲਈ ਮੌਤ ਹੋ ਗਈ ਸੀ। -PTCNews

Related Post