Ludhiana Gangster Murder: ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਬਾੜੇਵਾਲਿਆ ਦੀ ਸੋਮਵਾਰ ਦੁਪਹਿਰ ਲੁਧਿਆਣਾ ਦੇ ਹੈਬੋਵਾਲ ਦੇ ਜੋਗਿੰਦਰ ਨਗਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਪੁਰਾਣੀ ਰੰਜ਼ਿਸ਼ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਹਮਲਾਵਰ ਵੱਲੋਂ ਗੈਂਗਸਟਰ ਸੁੱਖਾ ਬਾੜੇਵਾਲਿਆ ਦਾ ਕਤਲ ਕੀਤਾ ਗਿਆ ਹੈ ਉਹ ਖੁਦ ਵੀ ਗੈਂਗਸਟਰ ਅਤੇ ਉਹ ਵੀ ਇਸ ਵਾਰਦਾਤ ਦੌਰਾਨ ਜ਼ਖਮੀ ਹੋ ਗਿਆ ਹੈ। ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। <iframe src=https://www.facebook.com/plugins/video.php?height=314&href=https://www.facebook.com/ptcnewsonline/videos/529386272738849/&show_text=false&width=560&t=0 width=560 height=314 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਇੱਕ ਮੁਲਜ਼ਮ ਹੋਇਆ ਫਰਾਰਜੇਸੀਪੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬੱਬੂ ਨਾਂ ਦਾ ਨੌਜਵਾਨ ਫਰਾਰ ਹੈ, ਜਿਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਦੁਪਹਿਰ ਕਰੀਬ 3 ਵਜੇ ਦੀ ਹੈ। ਜੋ ਰੋਹਿਤ ਦੇ ਘਰ ਬੈਠੇ ਸਨ। ਇਸ ਦੌਰਾਨ ਆਪਸੀ ਝਗੜੇ ਕਾਰਨ ਗੋਲੀਬਾਰੀ ਹੋਈ ਅਤੇ ਇਸ ਵਿੱਚ ਸੁੱਖਾ ਨੂੰ 4 ਦੇ ਕਰੀਬ ਗੋਲੀਆਂ ਲੱਗੀਆਂ, ਜਦਕਿ ਰੋਹਿਤ ਦੀ ਅੱਖ ਨੇੜੇ ਗੋਲੀ ਲੱਗੀ। ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ। ਉਸ ਨੇ ਦੱਸਿਆ ਕਿ ਸੁੱਖਾ ਖ਼ਿਲਾਫ਼ 23 ਅਪਰਾਧਿਕ ਮਾਮਲੇ ਦਰਜ ਸਨ ਅਤੇ ਸਰਾਭਾ ਨਗਰ ਵਿੱਚ ਹੋਈ ਅਗਵਾ ਕਾਂਡ ਵਿੱਚ ਰੋਹਿਤ ਦੇ ਨਾਲ ਉਸਦਾ ਨਾਮ ਵੀ ਸ਼ਾਮਲ ਸੀ। ਹਾਲ ਹੀ ਵਿੱਚ ਹਾਈ ਕੋਰਟ ਵੱਲੋਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ ਅਤੇ ਉਸ ਨੂੰ ਭਗੌੜਾ ਐਲਾਨਿਆ ਜਾਣ ਵਾਲਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪਹਿਲਾਂ ਵੀ ਹੋ ਚੁੱਕਿਆ ਸੀ ਗੈਂਗਸਟਰ ’ਤੇ ਹਮਲਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾਂ 2016 'ਚ ਵੀ ਸੁੱਖ ਬਾੜੇਵਾਲਿਆ 'ਤੇ ਹਮਲਾ ਹੋਇਆ ਸੀ, ਜਦੋਂ ਕੁਝ ਬਦਮਾਸ਼ਾਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਸੀ। ਬਾਅਦ ਵਿਚ ਅਪ੍ਰੈਲ 2022 ਵਿਚ ਵੀ ਕੁਝ ਬਦਮਾਸ਼ਾਂ ਨੇ ਉਸ ਨੂੰ ਅਗਵਾ ਕਰ ਲਿਆ ਸੀ ਪਰ ਬਾੜੇਵਾਲਿਆ ਚੱਲਦੀ ਕਾਰ ਤੋਂ ਛਾਲ ਮਾਰ ਕੇ ਭੱਜਣ ਵਿਚ ਕਾਮਯਾਬ ਹੋ ਗਿਆ ਸੀ।ਗੈਂਗਸਟਰ ’ਤੇ ਦਰਜ ਸਨ ਕਈ ਮਾਮਲੇਸੁੱਖਾ ਬਾੜੇਵਾਲਿਆ ਇੱਕ ਬਦਨਾਮ ਗੈਂਗਸਟਰ ਸੀ ਜਿਸ 'ਤੇ ਲੁੱਟ-ਖੋਹ, ਅਸਲਾ ਐਕਟ, ਫਿਰੌਤੀ, ਕਤਲ ਆਦਿ ਦੇ ਕਈ ਕੇਸ ਦਰਜ ਸਨ।ਇਹ ਵੀ ਪੜ੍ਹੋ: Jalandhar Lok Sabha Bypoll: ਜਲੰਧਰ ਲੋਕਸਭਾ ਜ਼ਿਮਨੀ ਚੋਣ ਨੂੰ ਲੈ ਕੇ ਵੋਟਾਂ ਪੈਣ ਤੱਕ ਮੀਡੀਆ ਨੂੰ ਜਾਰੀ ਹੋਏ ਇਹ ਸਖ਼ਤ ਹੁਕਮ