ਚੰਡੀਗੜ੍ਹ : ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੈਂਗਸਟਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੋਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਚ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਮੁੱਖ ਅਫਸਰ ਥਾਣਾ ਘੜੂੰਆ ਦੀ ਟੀਮ ਵੱਲੋ ਬੰਬੀਹਾ ਗਰੁੱਪ ਦੇ ਗੈਂਗਸਟਰ ਗਿਫ਼ਤਾਰ ਕੀਤਾ ਹੈ ਅਤੇ ਹਥਿਆਰ ਵੀ ਬਰਾਮਦ ਕੀਤੇ ਹਨ।
ਗ੍ਰਿਫ਼ਤਾਰੀ ਕੀਤੇ ਗੈਂਗਸਟਰ ਦੀ ਪਛਾਣ ਗੁਰਜੰਟ ਸਿੰਘ ਉੱਰਫ ਜੰਟਾ ਪੁੱਤਰ ਰਣਧੀਰ ਸਿੰਘ ਵਾਸੀ ਨੰਗਲਗੜੀਆ, ਥਾਣਾ ਸਦਰ ਕੁਰਾਲੀ, ਜ਼ਿਲ੍ਹਾ ਐਸ.ਏ.ਐਸ ਨਗਰ ਵਜੋਂ ਹੋਈ ਹੈ। ਗੁਰਜੰਟ ਸਿੰਘ ਉੱਰਫ ਜੰਂਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਕਿ ਸਪੇਨ ਵਿੱਚ ਬੈਠੇ ਹੈ ਅਤੇ ਬੰਬੀਹਾ ਗੁਰੱਪ ਦਾ ਸਰਗਨਾ ਹੈ, ਦੇ ਕਹਿਣ ਉੱਤੇ ਘੜੂੰਆ ਯੂਨੀਵਰਸਿਟੀ ਦੇ ਸਾਹਮਣਿਓ ਇੱਕ ਬਰੀਜਾ ਕਾਰ ਖੋਹੀ ਸੀ। ਦੱਸ ਦੇਈਏ ਕਿ ਗੁਰਜੰਟ ਸਿੰਘ ਉੱਰਫ ਜੰਂਟਾ ਦੇ ਸਾਥੀ ਬਰੀਜਾ ਕਾਰ ਅਤੇ 07 ਪਿਸਟਲਾ ਸਮੇਤ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਗੁਰਜੰਟ ਸਿੰਘ ਉੱਰਫ ਜੰਂਟਾ ਉਸ ਵਿੱਚੋ ਭਗੋੜਾ ਚੱਲ ਰਿਹਾ ਸੀ।
ਗੁਰਜੰਟ ਸਿੰਘ ਉੱਰਫ ਜੰਂਟਾ ਨੇ ਆਪਣੇ ਇੱਕ ਹੋਰ ਸਾਥੀ ਪਰਗਟ ਸਿੰਘ ਨਾਲ ਮਿਲ ਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਭੁਪਿੰਦਰ ਸਿੰਘ ਭੂਪੀ ਰਾਣਾ ਦੇ ਕਹਿਣ ਤੇ ਹਿਮਾਚਲ ਪ੍ਰਦੇਸ ਦੇ ਨਾਲਾਗੜ੍ਹ ਕੋਰਟ ਕੰਪਲੈਂਕਸ ਵਿੱਚ ਬੰਬੀਹਾਂ ਗਰੁੱਪ ਨਾਲ ਸਬੰਧਿਤ, ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਛੁਡਾਉਣ ਲਈ ਫਾਂਇਰਿੰਗ ਕੀਤੀ ਸੀ ਅਤੇ ਉਥੋ ਭੱਜ ਗਏ ਸੀ।
ਹੇਠ ਲਿਖੇ ਹਥਿਆਰ ਬਰਾਮਦ ਕੀਤੇ ਹਨ-
ਦੋ ਪਿਸਟਲ 32 ਬੋਰ
ਇੱਕ ਪਿਸਟਲ 30 ਬੋਰ ਸਮੇਤ 2 ਰੋਦ ਜਿੰਦਾਂ
ਇੱਕ ਪਿਸਟਲ 30 ਬੋਰ
ਇੱਕ ਪਿਸਟਲ 30 ਬੋਰ ਸਮੇਤ 2 ਰੋਦ ਜਿੰਦਾਂ
2.ਮੁਕੱਦਮਾ ਨੰਬਰ 65 ਮਿਤੀ 15-10-2022 ਅ/ਧ 25-54-59 ਅਰਮਸ ਅਚਟ, ਥਾਣਾ ਸਦਰ ਕੁਰਾਲੀ
ਗ੍ਰਿਫਤਾਰ ਮੁਲਜ਼ਮ:
1. ਗੁਰਵਿੰਦਰ ਸਿੰਘ ਉੱਰਫ ਗੁਰੀ ਪੁੱਤਰ ਬਲਵਿੰਦਰ ਸਿੰਘ ਵਾਸੀ ਬਹਿਡਾਲੀ, ਥਾਣਾ ਸਿੰਘਭਗਵੰਤਪੁਰਾ, ਜ਼ਿਲ੍ਹਾ ਰੋਪੜ
2. ਗੋਤਮ ਕੁਮਾਰ ਪੁੱਤਰ ਰਾਮਦੇਵ ਵਾਸੀ ਨੇੜੇ ਸਬਜੀ ਮੰਡੀ ਕੁਰਾਲੀ, ਥਾਣਾ ਸਿਟੀ ਕੁਰਾਲੀ, ਐਸ.ਏ.ਐਸ ਨਗਰ
ਬ੍ਰਾਮਦਗੀ:-
ਇੱਕ ਪਿਸਟਲ 32 ਬੋਰ ਸਮੇਤ 2 ਰੋਦ ਜਿੰਦਾਂ
ਇੱਕ ਪਿਸਟਲ 30 ਬੋਰ ਸਮੇਤ 2 ਰੋਦ ਜਿੰਦਾਂ
ਗ੍ਰਿਫਤਾਰੀ ਦੀ ਜਗਾਂ :
ਪਿੰਡ ਗੋਸਲਾਂ, ਥਾਣਾ ਕੁਰਾਲੀ, ਐਸ.ਏ.ਐਸ ਨਗਰ
ਕ੍ਰਿਮੀਨਲ ਹਿਸਟਰੀ
ਗੁਰਵਿੰਦਰ ਸਿੰਘ ਉੱਰਫ ਗੁਰੀ ਅਤੇ ਗੋਤਮ ਕੁਮਾਰ ਇਹ ਦੋਨੋ ਗੁਰਜੰਟ ਸਿੰਘ ਉਰਫ ਜੰਟਾਂ ਦੇ ਸਾਥੀ ਹਨ ਅਤੇ ਇਹ ਸਾਰੇ ਬੰਬੀਹਾਂ ਗੁਰੱਪ ਦੇ ਲਈ ਕੰਮ ਕਰਦੇ ਹਨ ਜੋ ਇਹਨਾ ਦੇ ਖਿਲਾਫ ਪਹਿਲਾ ਵੀ ਖੋਹਾ ਦੇ ਮੁੱਕਦਮੇ ਦਰਜ ਹਨ।ਜਿਹਨਾ ਨੂੰ ਪਹਿਲਾ ਵੀ ਸੀ.ਆਈ.ਏ ਮੋਹਾਲੀ ਗ੍ਰਿਫਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ:ਮਨੀਸ਼ ਸਿਸੋਦੀਆ ਤੋਂ ਮੁੜ ਹੋਵੇਗੀ ਪੁੱਛਗਿੱਛ, CBI ਨੇ ਭੇਜਿਆ ਸੰਮਨ
-PTC News