ਗੈਂਗਸਟਰ ਗੋਲਡੀ ਬਰਾੜ ਨੇ ਕੈਨੇਡਾ ਛੱਡ ਅਮਰੀਕਾ ਦੇ ਇਸ ਸ਼ਹਿਰ ਨੂੰ ਬਣਾਇਆ ਆਪਣਾ ਨਵਾਂ ਟਿਕਾਣਾ

By  Jasmeet Singh September 26th 2022 01:12 PM

Gangster Goldy Brar flees from Canada: ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਫ਼ਰਾਰ ਹੋ ਗਿਆ ਹੈ। ਉਸ ਨੇ ਕੈਨੇਡਾ ਛੱਡ ਕੇ ਅਮਰੀਕਾ ਦੇ ਕੈਲੇਫੋਰਨੀਆ ਦੇ ਫਰਿਜ਼ਨੋ ਸ਼ਹਿਰ 'ਚ ਆਪਣਾ ਨਵਾਂ ਟਿਕਾਣਾ ਬਣਾ ਲਿਆ ਹੈ। ਪੰਜਾਬ ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ ਗੋਲਡੀ ਬਰਾੜ ਬਾਰੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਕੈਨੇਡਾ 'ਚ ਮੁਸ਼ਕਲਾਂ ਵਧਣ ਤੋਂ ਬਾਅਦ ਗੋਲਡੀ ਬਰਾੜ ਨੇ ਆਪਣਾ ਠਿਕਾਣਾ ਬਦਲ ਲਿਆ ਹੈ। ਦੂਜੇ ਪਾਸੇ ਖ਼ੁਫ਼ੀਆ ਏਜੰਸੀਆਂ ਦੇ ਨਾਲ ਨਾਲ ਬੰਬੀਹਾ ਗੈਂਗ ਦੇ ਗੁਰਗੇ ਵੀ ਉਸ ਦੇ ਮਗਰ ਲੱਗੇ ਹੋਏ ਹਨ। ਦੱਸਣਾ ਬਣਦਾ ਹੈ ਕਿ ਗੋਲਡੀ ਬਰਾੜ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਬੰਬੀਹਾ ਗੈਂਗ ਦੀ ਹਿੱਟ ਲਿਸਟ 'ਤੇ ਹੈ। ਬੰਬੀਹਾ ਗੈਂਗ ਨਾਲ ਜੁੜੇ ਕਈ ਗੈਂਗਸਟਰ ਕੈਨੇਡਾ 'ਚ ਸਥਿਤ ਹਨ। ਜਿਸ ਕਾਰਨ ਗੋਲਡੀ ਦੇ ਠਿਕਾਣੇ ਦਾ ਪਰਦਾਫਾਸ਼ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ। ਗੋਲਡੀ ਬਰਾੜ ਨੇ ਮੂਸੇਵਾਲਾ ਕਤਲ ਦੀ ਸਾਜ਼ਿਸ਼ ਵੀ ਕੈਨੇਡਾ 'ਚ ਹੀ ਰਚੀ ਸੀ। ਕੈਨੇਡਾ 'ਚ ਬੈਠੇ ਗੋਲਡੀ ਦੇ ਇਸ਼ਾਰਿਆਂ 'ਤੇ ਹੀ ਭਾਰਤ 'ਚ ਸ਼ਾਰਪ ਸ਼ੂਟਰਾਂ ਨੇ ਮੂਸੇਵਾਲੇ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੰਜਾਬ ਪੁਲਿਸ ਤੇ ਭਾਰਤ ਸਰਕਾਰ ਦੇ ਇਤਲਾਹ ਮਗਰੋਂ ਇੰਟਰਪੋਲ ਪਹਿਲਾਂ ਹੀ ਗੋਲਡੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕੀ ਹੈ। ਗੋਲਡੀ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਸਰਗਰਮ ਮੈਂਬਰ ਹੈ। ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਗੋਲਡੀ ਨੇ ਉਸ ਵੇਲੇ ਤਿਹਾੜ ਜੇਲ੍ਹ 'ਚ ਬੰਦ ਲਾਰੈਂਸ ਦੇ ਕਹਿਣ 'ਤੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ 'ਤੇ ਚੁੱਕੇ ਸਵਾਲ ਇਨ੍ਹਾਂ ਹੀ ਨਹੀਂ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ। ਸਿੱਧੂ ਦੇ ਕਤਲ ਮਗਰੋਂ ਗੋਲਡੀ ਨੇ ਉਸ ਦੇ ਕਤਲ ਨੂੰ ਮੁਹਾਲੀ ਵਿੱਚ ਕਤਲ ਕੀਤੇ ਗਏ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਦੱਸਿਆ ਸੀ। -PTC News

Related Post