ਪੀਜੀਆਈ ਵਿੱਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਹੁਣ ਤੋਂ ਇਲਾਜ ਹੋਇਆ ਮੁਫ਼ਤ

By  Jasmeet Singh June 25th 2022 01:49 PM -- Updated: June 25th 2022 01:52 PM

ਚੰਡੀਗੜ੍ਹ, 25 ਜੂਨ: ਸਿਟੀ ਬੀਊਟੀਫੁੱਲ ਚੰਡੀਗੜ੍ਹ ਸਥਿਤ ਪੋਸਟ-ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) 'ਚ ਹੁਣ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਦੱਸ ਦੇਈਏ ਕਿ ਹੁਣ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕਰਮ (ਜੇਐਸਐਸਕੇ) ਦੇ ਤਹਿਤ ਗਰਭਵਤੀ ਔਰਤਾਂ ਅਤੇ ਬਿਮਾਰ ਨਵਜੰਮੇ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਹ ਵੀ ਪੜ੍ਹੋ: ਬਜਟ ਸੈਸ਼ਨ ਦੇ ਦੂਜੇ ਦਿਨ: ਭਗਵੰਤ ਮਾਨ ਨੇ One MLA One Pension ਨੂੰ ਦੱਸਿਆ ਇਤਿਹਾਸਕ ਫੈਸਲਾ, Congress ਵੱਲੋਂ ਵਾਕਆਊਟ ਮਾਂ ਅਤੇ ਬੱਚੇ ਲਈ ਬਿਹਤਰ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇਹ ਇੱਕ ਸ਼ਲਾਘਾਯੋਗ ਪਹਿਲਕਦਮੀ ਦੱਸੀ ਜਾ ਰਹੀ ਹੈ। ਪੀਜੀਆਈ ਦੇ ਉੱਚ-ਅਧਿਆਕਰੀਆਂ ਨੇ ਜਾਣਕਾਰੀ ਦਿੱਤੀ ਕਿ ਇਸ ਪਹਿਲਕਦਮੀ ਦੇ ਤਹਿਤ ਗਰਭਵਤੀ ਔਰਤਾਂ ਨੂੰ ਡਿਲੀਵਰੀ ਤੋਂ 42 ਦਿਨਾਂ ਬਾਅਦ ਤੱਕ ਅਤੇ ਬਿਮਾਰ ਨਵਜੰਮੇ ਅਤੇ ਇੱਕ ਸਾਲ ਤੱਕ ਦੇ ਨਵਜੰਮੇ ਬੱਚਿਆਂ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਹੂਲਤ ਓਪੀਡੀ ਅਤੇ ਆਈਪੀਡੀ ਦੋਵਾਂ 'ਚ ਗਰਭਵਤੀ ਔਰਤਾਂ ਅਤੇ ਨਵਜੰਮੇ ਮਰੀਜ਼ਾਂ ਲਈ ਉਪਲਬਧ ਹੋਵੇਗੀ। ਇਹ ਵੀ ਦੱਸ ਦੇਈਏ ਕਿ ਜਨਮ ਤੋਂ ਪਹਿਲਾਂ ਦੀ ਦੇਖਭਾਲ ਜਾਂ ਜਣੇਪੇ ਲਈ ਪੀਜੀਆਈ ਆਉਣ ਵਾਲੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਜੇਐਸਐਸਕੇ ਸਕੀਮ ਤਹਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਰਤੀ ਕੀਤਾ ਜਾਵੇਗਾ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) PGIMER ਚੰਡੀਗੜ੍ਹ, ਭਾਰਤ ਵਿੱਚ ਇੱਕ ਜਨਤਕ ਮੈਡੀਕਲ ਯੂਨੀਵਰਸਿਟੀ ਹੈ। ਇਹ ਇੱਕ 'ਰਾਸ਼ਟਰੀ ਮਹੱਤਵ ਦਾ ਸੰਸਥਾਨ' ਹੈ। ਇਸ ਵਿੱਚ ਇਸਦੇ ਵਿਦਿਆਰਥੀਆਂ ਲਈ ਵਿਦਿਅਕ, ਡਾਕਟਰੀ ਖੋਜ ਅਤੇ ਸਿਖਲਾਈ ਦੀਆਂ ਸਹੂਲਤਾਂ ਹਨ, ਜਿਸ ਵਿੱਚ ਸਾਰੀਆਂ ਵਿਸ਼ੇਸ਼ਤਾਵਾਂ, ਸੁਪਰ ਸਪੈਸ਼ਲਟੀਜ਼, ਅਤੇ ਉਪ-ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਹ ਵੀ ਪੜ੍ਹੋ: ਕਤਰ 'ਚ ਰੋਮਾਂਸ ਕਰਨ 'ਤੇ ਹੋ ਸਕਦੀ ਹੈ 7 ਸਾਲ ਦੀ ਜੇਲ, ਪਤੀ-ਪਤਨੀ ਨੂੰ ਮਿਲੀ ਛੋਟ ਕਲੀਨਿਕਲ ਸੇਵਾਵਾਂ ਤੋਂ ਇਲਾਵਾ, ਪੀਜੀਆਈ ਪੋਸਟ-ਗ੍ਰੈਜੂਏਟ ਅਤੇ ਪੋਸਟ-ਡਾਕਟੋਰਲ ਡਿਗਰੀਆਂ, ਡਿਪਲੋਮੇ ਅਤੇ ਫੈਲੋਸ਼ਿਪਾਂ ਸਮੇਤ ਮੈਡੀਸਨ ਦੇ ਲਗਭਗ ਸਾਰੇ ਵਿਸ਼ਿਆਂ ਵਿੱਚ ਸਿਖਲਾਈ ਪ੍ਰਦਾਨ ਕਰਦਾ ਹੈ। ਸੰਸਥਾ ਵਿੱਚ ਅਜਿਹੇ 50 ਤੋਂ ਵੱਧ ਸਿਖਲਾਈ ਕੋਰਸ ਚੱਲ ਰਹੇ ਹਨ। ਕਿਉਂਕਿ ਇਹ ਇੱਕ ਪੋਸਟ-ਗ੍ਰੈਜੂਏਟ ਸੰਸਥਾ ਹੈ, ਇਸ ਵਿੱਚ ਅੰਡਰਗਰੈਜੂਏਟ MBBS ਕੋਰਸਾਂ ਲਈ ਸਹੂਲਤਾਂ ਨਹੀਂ ਹਨ। -PTC News

Related Post