ਫੋਰਟਿਸ ਹੈਲਥਕੇਅਰ ਭਰਾਵਾਂ 'ਤੇ 3 ਸਾਲ ਦੀ ਪਾਬੰਦੀ, 5-5 ਕਰੋੜ ਰੁਪਏ ਜੁਰਮਾਨਾ
ਨਵੀਂ ਦਿੱਲੀ : ਫੋਰਟਿਸ ਹੈਲਥਕੇਅਰ ਦੇ ਮਾਮਲੇ ਵਿੱਚ ਸੇਬੀ (Securities and Exchange Board of India)ਨੇ ਦੋਵੇਂ ਭਰਾਵਾਂ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ। ਸੇਬੀ ਨੇ ਸਖ਼ਤ ਕਾਰਵਾਈ ਕਰਦੇ ਹੋਏ ਦੋਵਾਂ ਭਰਾਵਾਂ ਨੂੰ 3 ਸਾਲਾਂ ਲਈ ਸੇਬੀ ਦੇ ਦਾਇਰੇ ਅਧੀਨ ਕਿਸੇ ਵੀ ਸੂਚੀਬੱਧ ਕੰਪਨੀ ਜਾਂ ਵਿਚੋਲੇ ਵਿੱਚ ਮੁੱਖ ਪ੍ਰਬੰਧਕੀ ਕਰਮਚਾਰੀ ਵਜੋਂ ਕੰਮ ਕਰਨ ਤੋਂ ਰੋਕ ਦਿੱਤਾ ਹੈ। ਦੋਵਾਂ ਭਰਾਵਾਂ ਉਤੇ 5 ਕਰੋੜ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਸੇਬੀ ਦੇ ਇੱਕ ਆਦੇਸ਼ ਵਿੱਚ ਕਿਹਾ ਕਿ ਨੋਟਿਸ ਨੰਬਰ 2 (ਮਾਲਵਿੰਦਰ) ਅਤੇ 3 (ਸ਼ਵਿੰਦਰ) ਜਾਣਬੁੱਝ ਕੇ ਆਪਣੀ ਡਿਊਟੀ ਨੂੰ ਉਸ ਤਰੀਕੇ ਨਾਲ ਨਿਭਾਉਣ ਵਿੱਚ ਅਸਫਲ ਰਹੇ ਜੋ ਸੂਚੀਬੱਧ ਕੰਪਨੀ ਅਤੇ ਇਸਦੇ ਸ਼ੇਅਰਧਾਰਕਾਂ ਦੇ ਸਰਵੋਤਮ ਹਿੱਤ ਵਿੱਚ ਲੋੜੀਂਦਾ ਸੀ। ਇਸ ਲਈ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। 109 ਪੰਨਿਆਂ ਦੇ ਹੁਕਮ ਵਿੱਚ ਸਿੰਘ ਬ੍ਰਦਰਜ਼ ਤੋਂ ਇਲਾਵਾ, ਫੋਰਟਿਸ ਹੈਲਥਕੇਅਰ, ਫੋਰਟਿਸ ਹਸਪਤਾਲ, ਮਾਲਵ ਹੋਲਡਿੰਗਜ਼, ਸ਼ਿਵ ਹੋਲਡਿੰਗਜ਼, ਭਵਦੀਪ ਸਿੰਘ, ਗਗਨਦੀਪ ਸਿੰਘ ਅਤੇ ਆਰਐਚਸੀ ਹੋਲਡਿੰਗ ਸਮੇਤ 9 ਸੰਸਥਾਵਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਕੁੱਲ 24 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਹ ਕਾਰਵਾਈ 2018 ਦੇ ਮਾਮਲੇ 'ਚ ਕੀਤੀ ਗਈ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਫੋਰਟਿਸ ਹੈਲਥਕੇਅਰ 'ਚੋਂ 500 ਕਰੋੜ ਰੁਪਏ ਗੈਰ-ਕਾਨੂੰਨੀ ਤਰੀਕੇ ਨਾਲ ਕੱਢੇ ਗਏ ਸਨ। ਇਸ ਕਾਰਨ ਸੇਬੀ ਨੇ ਵੱਡੀ ਕਾਰਵਾਈ ਕੀਤੀ ਹੈ। ਆਡਿਟ ਫਰਮ, ਡੇਲੋਇਟ ਨੇ ਵੀ ਸੇਬੀ ਨੂੰ ਦੱਸਿਆ ਕਿ ਫੋਰਟਿਸ ਹੈਲਥਕੇਅਰ ਨੇ ਆਪਣੀ ਸਹਾਇਕ ਕੰਪਨੀ ਦੁਆਰਾ 2013-14 ਤੋਂ ਤਿੰਨ ਭਾਰਤੀ ਕੰਪਨੀਆਂ ਨੂੰ ਕੁੱਲ 473 ਕਰੋੜ ਰੁਪਏ ਦੇ ਆਈਸੀਡੀ ਦਿੱਤੇ ਹਨ ਤੇ ਇਨ੍ਹਾਂ ਲੈਣ-ਦੇਣ ਨੂੰ ਪਾਰਟੀ ਟ੍ਰਾਂਜੈਕਸ਼ਨਾਂ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਗਿਆ ਸੀ। ਇਹ ਕਰਜ਼ੇ ਹਰ ਤਿਮਾਹੀ ਦੇ ਸ਼ੁਰੂ ਵਿੱਚ ਦਿੱਤੇ ਜਾਂਦੇ ਸਨ ਤੇ ਕੰਪਨੀਆਂ ਨੇ ਉਨ੍ਹਾਂ ਨੂੰ ਤਿਮਾਹੀ ਦੇ ਅੰਤ ਤੱਕ ਵਾਪਸ ਕਰ ਦਿੱਤਾ ਸੀ। ਇਸ ਤਰ੍ਹਾਂ ਇਹ ਕਦੇ ਵੀ ਬੈਲੇਂਸ ਸ਼ੀਟ 'ਚ ਦਰਜ ਨਹੀਂ ਕੀਤੇ ਗਏ ਸਨ ਤੇ ਬਕਾਇਆ ਸਿਫ਼ਰ ਹੀ ਰਿਹਾ। ਫੋਰਟਿਸ ਹੈਲਥਕੇਅਰ ਖਿਲਾਫ਼ ਦੋਸ਼ਾਂ ਦੀ ਜਾਂਚ 'ਚ ਸੇਬੀ ਨੇ ਪਾਇਆ ਕਿ ਫੋਰਟਿਸ ਹੈਲਥਕੇਅਰ ਦੁਆਰਾ ਫੋਰਟਿਸ ਹੈਲਥਕੇਅਰ ਨੇ ਦਸੰਬਰ 2011 'ਚ ਇੰਟਰ ਕਾਰਪੋਰੇਟ ਡਿਪਾਜ਼ਿਟ ਜਾਂ ਆਈਸੀਡੀ ਦੇ ਰੂਪ ਵਿੱਚ ਬੈਸਟ ਹੈਲਥਕੇਅਰ, ਫਰਨ ਹੈਲਥਕੇਅਰ ਤੇ ਮੋਡਲੈਂਡ ਵੇਅਰਜ਼ ਨੂੰ ਕੁੱਲ 576 ਕਰੋੜ ਰੁਪਏ ਦਾ ਐਡਵਾਂਸ ਲੋਨ ਦਿੱਤਾ ਸੀ। ਇਨ੍ਹਾਂ ਤਿੰਨਾਂ ਕੰਪਨੀਆਂ ਦੇ ਬੈਂਕ ਖਾਤਿਆਂ ਦੀ ਜਾਂਚ ਕਰਨ ਉਤੇ ਇਹ ਪਾਇਆ ਗਿਆ ਕਿ ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰਾਂ/ਪ੍ਰਮੋਟਰਾਂ ਨਾਲ ਜੁੜੀਆਂ ਇਕਾਈਆਂ ਨੂੰ ਪੈਸੇ ਦਿੱਤੇ ਗਏ ਸਨ। ਇੰਨਾ ਹੀ ਨਹੀਂ ਇਹ ਆਈਸੀਡੀਜ਼ ਫੋਰਟਿਸ ਹਸਪਤਾਲ ਦੀ ਪ੍ਰਮੋਟਰ ਇਕਾਈ ਕੰਪਨੀ ਆਰਐਚਸੀ ਹੋਲਡਿੰਗ ਨੂੰ ਜ਼ਮੀਨ ਦਾ ਇੱਕ ਪਲਾਟ ਟ੍ਰਾਂਸਫਰ ਕਰਨ ਲਈ ਵੀ ਜਾਰੀ ਕੀਤੀਆਂ ਗਈਆਂ ਸਨ। ਇਹ ਵੀ ਪੜ੍ਹੋ : ਹੁਣ ਅਕਸ਼ੈ ਕੁਮਾਰ ਤੰਬਾਕੂ ਦੇ ਇਸ਼ਤਿਹਾਰ 'ਚ ਨਹੀਂ ਆਉਣਗੇ ਨਜ਼ਰ, ਲੋਕਾਂ ਤੋਂ ਮੰਗੀ ਮੁਆਫੀ