ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਦਾ ਦਿਹਾਂਤ

By  Pardeep Singh May 11th 2022 07:47 AM

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਦਾ ਦੇਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਸੁਖ ਰਾਮ ਨੂੰ 7 ਮਈ ਨੂੰ ਨਵੀਂ ਦਿੱਲੀ ਦੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਨੇਤਾ ਸੁਖ ਰਾਮ ਦੇ ਪੋਤੇ ਆਸ਼ਰੇ ਸ਼ਰਮਾ ਨੇ ਬੁੱਧਵਾਰ ਦੇਰ ਰਾਤ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਆਦਿਯੂ ਦਾਦਾ ਜੀ ਅਬ ਫ਼ੋਨ ਨਹੀਂ ਬਜੇਗਾ (ਅਲਵਿਦਾ ਦਾਦਾ ਜੀ, ਹੁਣ ਫ਼ੋਨ ਦੀ ਘੰਟੀ ਨਹੀਂ ਵੱਜੇਗੀ)'। ਤੁਹਾਨੂੰ ਦੱਸ ਦੇਈਏ ਕਿ ਸੁਖਰਾਮ ਨੂੰ 4 ਮਈ ਨੂੰ ਮਨਾਲੀ 'ਚ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੰਡੀ ਦੇ ਖੇਤਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸੁਖਰਾਮ ਦੀ ਸਥਿਤੀ ਨੂੰ ਵੇਖਦੇ ਹੋਏ ਏਮਜ਼ 'ਚ ਬਿਹਤਰ ਇਲਾਜ ਲਈ ਸ਼ਨੀਵਾਰ ਨੂੰ ਏਅਰਲਿਫਟ ਦਿੱਲੀ ਲਿਆਂਦਾ ਗਿਆ। ਸੁਖਰਾਮ 1993 ਤੋਂ 1996 ਤੱਕ ਕੇਂਦਰੀ ਸੰਚਾਰ ਰਾਜ ਮੰਤਰੀ (ਸੁਤੰਤਰ ਚਾਰਜ) ਸੀ। ਉਹ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਸਨ। ਉਹ ਪੰਜ ਵਾਰ ਵਿਧਾਨ ਸਭਾ ਅਤੇ ਤਿੰਨ ਵਾਰ ਲੋਕ ਸਭਾ ਚੋਣ ਜਿੱਤੇ। ਇਹ ਵੀ ਪੜ੍ਹੋ:ਬਿਲ ਗੇਟਸ ਕੋਰੋਨਾ ਪੌਜ਼ੀਟਿਵ -PTC News

Related Post