ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੁੜ ਨਿਆਇਕ ਹਿਰਾਸਤ 'ਚ ਭੇਜਿਆ

By  Pardeep Singh June 24th 2022 06:52 PM -- Updated: June 24th 2022 06:53 PM

ਚੰਡੀਗੜ੍ਹ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ 14 ਦਿਨ ਦੀ ਨਿਆਇਕ ਹਿਰਸਾਤ ਖਤਮ ਹੋਣ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਵਿਜੇ ਸਿੰਗਲਾ ਨੂੰ ਮੁੜ ਨਿਆਇਕ ਹਿਰਾਸਤ ਉੱਤੇ ਭੇਜ ਦਿੱਤਾ ਹੈ। ਕੋਰਟ ਨੇ ਹੁਣ ਵਿਜੇ ਸਿੰਗਲਾ ਨੂੰ 10 ਜੁਲਾਈ ਤੱਕ ਨਿਆਇਕ ਹਿਰਾਸਤ ਉੱਤੇ ਭੇਜਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭ੍ਰਿਸ਼ਟਾਚਾਰ  ਦੇ ਇਲਜ਼ਾਮਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖਾਸਤ ਕੀਤੇ ਗਏ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦਰਜ ਕੀਤੀ ਗਈ ਐਫਆਈਆਰ ਵਿੱਚ ਕਈ ਗੰਭੀਰ ਇਲਜ਼ਾਮ ਲਗਾਏ ਗਏ ਸਨ। ਮੰਤਰੀ ਵਿਜੇ ਸਿੰਗਲਾ ਉਤੇ ਓਐਸਡੀ ਪ੍ਰਦੀਪ ਕੁਮਾਰ ਰਾਹੀਂ ਰਿਸ਼ਵਤ ਲੈਣ ਦੇ ਦੋਸ਼ ਲਗਾਏ ਗਏ ਹਨ। ਸਿੰਗਲਾ ਵਿਰੁੱਧ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮੋਹਾਲੀ ਵਿੱਚ ਤਾਇਨਾਤ ਸੁਪਰਡੈਂਟ ਇੰਜੀਨੀਅਰ (ਐਸਈ) ਰਜਿੰਦਰ ਸਿੰਘ ਵੱਲੋਂ ਕਮਿਸ਼ਨ ਅਤੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਕੀਤੀ ਗਈ। ਉਨ੍ਹਾਂ ਦੀ ਸ਼ਿਕਾਇਤ ਉਤੇ ਵਿਜੈ ਸਿੰਗਲਾ ਖਿਲਾਫ ਮੋਹਾਲੀ ਦੇ ਫੇਜ 8 ਦੇ ਥਾਣੇ ਵਿੱਚ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।   ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੀਤਾ ਬਰਖਾਸਤ ਜ਼ਿਕਰਯੋਗ ਹੈ ਕਿ ਐਸ.ਈ ਰਜਿੰਦਰ ਸਿੰਘ ਅਨੁਸਾਰ ਸਿਹਤ ਮੰਤਰੀ ਸਿੰਗਲਾ ਨੇ ਇੱਕ ਮਹੀਨਾ ਪਹਿਲਾਂ ਉਸਨੂੰ ਪੰਜਾਬ ਭਵਨ ਦੇ ਕਮਰਾ ਨੰਬਰ 203 ਵਿੱਚ ਬੁਲਾਇਆ ਅਤੇ ਕਿਹਾ ਕਿ ਮੈਂ ਜਲਦੀ ਵਿੱਚ ਹਾਂ ਇਸ ਲਈ ਮੈਂ ਕਿਤੇ ਜਾ ਰਿਹਾ ਹਾਂ। ਇਸ ਦੌਰਾਨ ਮੰਤਰੀ ਦਾ ਓਐਸਡੀ ਪ੍ਰਦੀਪ ਕੁਮਾਰ ਵੀ ਉਸੇ ਕਮਰੇ ਵਿੱਚ ਮੌਜੂਦ ਸੀ। ਜਾਣ ਤੋਂ ਪਹਿਲਾਂ ਮੰਤਰੀ ਸਿੰਗਲਾ ਨੇ ਕਿਹਾ ਕਿ ਜੋ ਕੁੱਝ ਵੀ ਪ੍ਰਦੀਪ ਕਹੇਗਾ, ਸਮਝੋ ਮੈਂ ਹੀ ਕਹਿ ਰਿਹਾ ਹਾਂ, ਇਹ ਕਹਿੰਦੇ ਹੋਏ ਕਮਰੇ ‘ਚ ਮੌਜੂਦ ਓ.ਐੱਸ.ਡੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਤੁਹਾਡੇ ਦਫ਼ਤਰ ਨੂੰ 41 ਕਰੋੜ ਦੀ ਕੰਸਟ੍ਰਕਸ਼ਨ ਅਲਾਟਮੈਂਟ ਜਾਰੀ ਹੋ ਚੁੱਕੀ ਹੈ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੀਤਾ ਬਰਖਾਸਤ ਕੁੱਲ ਮਿਲਾ ਕੇ ਇਹ 58 ਕਰੋੜ ਬਣਦਾ ਹੈ, ਜਿਸ ਦਾ 2 ਫੀਸਦੀ ਭਾਵ ਇੱਕ ਕਰੋੜ 16 ਲੱਖ ਰੁਪਏ ਕਮਿਸ਼ਨ ਉਹਨਾਂ ਨੂੰ ਯਾਨਿ ਕਿ ਮੰਤਰੀ ਅਤੇ ਓਐਸਡੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਜਿਸ ਲਈ  ਐਸ.ਈ ਰਜਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ.. ਨਾਲ ਹੀ ਕਿਹਾ ਕਿ ਬੇਸ਼ੱਕ ਮੈਨੂੰ ਮੇਰੇ ਪੁਰਾਣੇ ਵਿਭਾਗ ਵਿੱਚ ਭੇਜ ਦਿੱਤਾ ਜਾਵੇ.. ਜਿਸ ਤੋਂ ਬਾਅਦ ਓਐਸਡੀ ਵੱਲਂ ਵਾਰ ਵਾਰ ਵਟਸਐਪ ਕਾਲਾਂ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਜਾਣ ਲੱਗੀ ਅਤੇ  ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਐਸ.ਈ ਰਜਿੰਦਰ ਸਿੰਘ ਦਾ ਕੈਰੀਅਰ ਖਰਾਬ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਲੱਗੀਆਂ ।  ਐਫਆਈਆਰ ਅਨੁਸਾਰ 20 ਮਈ ਨੂੰ ਐਸਈ ਰਜਿੰਦਰ ਸਿੰਘ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਉਸ ਨੂੰ ਹੋਰ ਅਲਾਟਮੈਂਟ ਦਾ 1 ਫੀਸਦੀ ਕਮਿਸ਼ਨ ਦੇਣ ਲਈ ਕਿਹਾ ਗਿਆ ਸੀ। ਦੱਸ ਦਈਏ ਕਿ ਰਾਜਿੰਦਰ ਸਿੰਘ ਇਸ ਸਾਲ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ। ਇਹ ਵੀ ਪੜ੍ਹੋ:ਮਨਾਲੀ ਦੇ ਹੋਟਲ 'ਚ ਪਤਨੀ ਦੇ ਦੋਸਤ ਦੀ ਹੱਤਿਆ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ -PTC News

Related Post