ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਅੱਜ ਟੀਐਮਸੀ ਨੂੰ ਕਹਿਣਗੇ ਅਲਵਿਦਾ

By  Ravinder Singh April 4th 2022 12:01 PM -- Updated: April 4th 2022 12:02 PM

ਨਵੀਂ ਦਿੱਲੀ : ਸਾਬਕਾ ਸੰਸਦ ਮੈਂਬਰ ਤੇ ਟੀਐਮਸੀ ਨੇਤਾ ਅਸ਼ੋਕ ਤੰਵਰ ਅੱਜ ਟੀਐਮਸੀ ਨੂੰ ਅਲਵਿਦਾ ਕਹਿ ਦੇਣਗੇ। ਅਸ਼ੋਕ ਤੰਵਰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ। ਅਸ਼ੋਕ ਤੰਵਰ ਸਿਰਸਾ ਤੋਂ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਵੀ ਰਹਿ ਚੁੱਕੇ ਹਨ। ਸਾਬਕਾ ਸੰਸਦ ਮੈਂਬਰ ਤੇ ਟੀਐਮਸੀ ਨੇਤਾ ਅਸ਼ੋਕ ਤੰਵਰ ਅੱਜ ਟੀਐਮਸੀ ਨੂੰ ਕਹਿਣਗੇ ਅਲਵਿਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਮਗਰੋਂ ਕਈ ਸਿਆਸੀ ਪਾਰਟੀਆਂ ਦੇ ਨੇਤਾ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ ਉਥੇ ਹੀ ਚਰਚਾਵਾਂ ਹਨ ਕਿ ਰਾਹੁਲ ਗਾਂਧੀ ਦੇ ਕਰੀਬੀ ਰਹਿ ਚੁੱਕੇ ਸਾਬਕਾ ਕਾਂਗਰਸ ਨੇਤਾ ਅਸ਼ੋਕ ਕੰਵਰ ਅੱਜ ਟੀਐਮਸੀ ਨੂੰ ਅਲਵਿਦਾ ਕਹਿਣਗੇ। ਜਾਣਕਾਰੀ ਮੁਤਾਬਕ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਸਾਬਕਾ ਸੰਸਦ ਮੈਂਬਰ ਤੇ ਟੀਐਮਸੀ ਨੇਤਾ ਅਸ਼ੋਕ ਤੰਵਰ ਅੱਜ ਟੀਐਮਸੀ ਨੂੰ ਕਹਿਣਗੇ ਅਲਵਿਦਾਅੱਜ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਅਸ਼ੋਕ ਤੰਵਰ 2021 ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਸਾਬਕਾ ਸੰਸਦ ਮੈਂਬਰ ਤੇ ਟੀਐਮਸੀ ਨੇਤਾ ਅਸ਼ੋਕ ਤੰਵਰ ਅੱਜ ਟੀਐਮਸੀ ਨੂੰ ਕਹਿਣਗੇ ਅਲਵਿਦਾਕਾਬਿਲੇਗੌਰ ਹੈ ਕਿ ਅਸ਼ੋਕ ਤੰਵਰ ਸਿਰਸਾ ਤੋਂ ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਵੀ ਰਹਿ ਚੁੱਕੇ ਹਨ। ਹਰਿਆਣਾ ਵਿਧਾਨ ਸਭਾ ਚੋਣ 2019 ਵਿੱਚ ਪਾਰਟੀ ਦੀ ਟਿਕਟ ਵੰਡ ਨੂੰ ਲੈ ਕੇ ਅਸ਼ੋਕ ਤੰਵਰ ਦੀ ਭੁਪਿੰਦ ਸਿੰਘ ਹੁੱਡਾ ਨਾਲ ਬਹਿਸ ਹੋ ਗਈ ਸੀ। ਤੰਵਰ ਆਪਣੇ ਹਮਾਇਤੀਆਂ ਦੀ ਟਿਕਟ ਕੱਟੇ ਜਾਣ ਨੂੰ ਲੈ ਕੇ ਨਾਰਾਜ਼ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਤੁਰੰਤ ਬਾਅਦ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਇਹ ਵੀ ਪੜ੍ਹੋ : ਐਸਆਈਟੀ ਨੇ SC 'ਚ ਕਿਹਾ- ਮਿਸ਼ਰਾ ਦੀ ਜ਼ਮਾਨਤ ਵਿਰੁੱਧ ਅਪੀਲ ਕਰਨ ਦੀ ਸਰਕਾਰ ਨੂੰ ਕੀਤੀ ਸੀ ਸਿਫਾਰਿਸ਼

Related Post