ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਚਰਨਜੀਤ ਸਿੰਘ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ

By  Pardeep Singh January 27th 2022 03:01 PM -- Updated: January 27th 2022 03:07 PM

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਚਰਨਜੀਤ ਸਿੰਘ 92 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਚਰਨਜੀਤ ਸਿੰਘ ਨੇ ਊਨਾ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਦੱਸ ਦੇਈਏ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਚਰਨਜੀਤ ਸਿੰਘ 1964 ਸਮਰ ਓਲੰਪਿਕ ਹਾਕੀ ਟੀਮ ਦਾ ਕਪਤਾਨ ਸਨ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ 1964 ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਿਆ ਸੀ। ਚਰਨਜੀਤ ਸਿੰਘ ਨੂੰ ਭਾਰਤ ਸਰਕਾਰ ਨੇ ਸਾਲ 1963 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ। ਓਲੰਪਿਕ ਜਿੱਤ ਨਾਲ ਸੰਨ 1964 ਵਿੱਚ ਪਦਮ ਸ਼੍ਰੀ ਨਾਲ ਨਿਵਾਜਿਆਂ ਗਿਆ। ਹਿਮਾਚਲ ਪ੍ਰਦੇਸ਼ ਸਪੋਰਟਸ ਜਰਨਲਿਸਟਸ ਅਵਾਰਡ, ਚੰਡੀਗੜ੍ਹ ਸਪੋਰਟਸ ਜਰਨਲਿਸਟਸ ਅਵਾਰਡ, ਹਿਮਾਚਲ ਸਟੇਟ ਸਪੋਰਟਸ ਕਾਉਂਸਿਲ ਅਵਾਰਡ ਅਤੇ ਪੰਜਾਬ ਸਟੇਟ ਕਾਉਂਸਿਲ ਅਵਾਰਡ, ਇਹ ਪੁਰਸਕਾਰ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਚਰਨਜੀਤ ਸਿੰਘ ਦਾ ਜਨਮ 22 ਨਵੰਬਰ 1930 ਨੂੰ ਊਨਾ ਦੇ ਪਿੰਡ ਮਾਈਰੀ ਹਿਮਾਚਲ ਪ੍ਰਦੇਸ਼ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਗੁਰਦਾਸਪੁਰ ਤੋਂ ਸਕੂਲੀ ਪੜ੍ਹਾਈ ਕੀਤੀ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਵਿੱਚ ਬੀਐਸੀ ਕੀਤੀ। ਚਰਨਜੀਤ ਸਿੰਘ ਸੰਨ 1949 ਵਿੱਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲਈ ਖੇਡਿਆ ਅਤੇ ਅਗਲੇ ਸਾਲ 1950 ਵਿੱਚ ਯੂਨੀਵਰਸਿਟੀ ਦੀ ਟੀਮ ਦੇ ਕਪਤਾਨ ਸਨ। ਚਰਨਜੀਤ ਸਿੰਘ ਨੇ ਪੂਰਬੀ ਅਫਰੀਕਾ ਅਤੇ ਯੂਰਪ ਦੇ ਦੌਰੇ 'ਤੇ ਭਾਰਤੀ ਟੀਮ ਦੀ ਕਪਤਾਨੀ ਕੀਤੀ। ਇਸ ਤੋਂ ਬਾਅਦ ਅਹਿਮਦਾਬਾਦ ਵਿੱਚ ਹੋਏ 1962 ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਜਿੱਤਿਆ। ਫਰਾਂਸ ਵਿੱਚ 1963 ਦੇ ਲਿਓਨ ਹਾਕੀ ਫੈਸਟੀਵਲ ਵਿੱਚ ਵੀ ਉਹ ਭਾਰਤ ਨੂੰ ਜਿੱਤ ਵੱਲ ਲੈ ਕੇ ਗਏ। ਚਰਨਜੀਤ ਸਿੰਘ ਨੇ ਸਾਲ 1964 ਵਿਚ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਕਪਤਾਨ ਵਜੋਂ ਟੋਕੀਓ ਵਿਚ ਪਾਕਿਸਤਾਨ ਤੋਂ ਓਲੰਪਿਕ ਖਿਤਾਬ ਜਿੱਤਿਆ। ਇਹ ਵੀ ਪੜ੍ਹੋ:ਸੁਖਪਾਲ ਖਹਿਰਾ 31 ਜਨਵਰੀ ਨੂੰ ਦਾਖ਼ਲ ਕਰਨਗੇ ਨਾਮਜ਼ਦਗੀ -PTC News

Related Post