ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਥੋਂ ਚੋਈ ਹੋਈ ਬੱਕਰੀ ਮਾਲਕ ਨੇ ਚਮਕੌਰ ਸਾਹਿਬ ਵਾਸੀਆਂ ਨੂੰ ਮੁਫ਼ਤ 'ਚ ਵੇਚੀ
ਸੰਗਰੂਰ, 23 ਅਪ੍ਰੈਲ 2022: ਸੰਧੂ ਕਲਾਂ ਨਿਵਾਸੀ ਪਾਲਾ ਖਾਨ ਨੇ ਸ਼ੁੱਕਰਵਾਰ ਨੂੰ ਚਮਕੌਰ ਸਾਹਿਬ ਨਿਵਾਸੀ ਨੂੰ ਆਪਣੀ ਕੀਮਤੀ ਬੱਕਰੀ 21,000 ਰੁਪਏ ਵਿੱਚ ਵੇਚ ਦਿੱਤੀ। ਬੱਕਰੀ ਖਰੀਦਣ ਆਏ ਵਿਅਕਤੀਆਂ ਨੇ ਖਾਨ ਨੂੰ ਦੱਸਿਆ ਵੀ ਉਹ ਇਸ ਬੱਕਰੀ ਦਾ ਦੁੱਧ ਮੁਫ਼ਤ 'ਚ ਲੋਕਾਂ ਵਿਚ ਵੰਡਿਆ ਕਰਨਗੇ ਜਿਸਤੇ ਪਾਲਾ ਖਾਨ ਨੇ ਵੀ ਬੱਕਰੀ ਨੂੰ ਮੁਫ਼ਤ ਲੈ ਜਾਣ ਦੀ ਪੇਸ਼ਕਸ਼ ਰੱਖੀ ਸੀ। ਇਹ ਵੀ ਪੜ੍ਹੋ: VIRAL VIDEO: ਫੋਨ 'ਤੇ ਗੱਲਾਂ ਕਰ ਰਹੀ ਮਹਿਲਾ ਸਿੱਧਾ ਜਾ ਕੇ ਮੈਨਹੋਲ 'ਚ ਡਿੱਗੀ 8 ਮਾਰਚ ਨੂੰ ਬੱਲੋ ਪਿੰਡ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬੱਕਰੀ ਦੀ ਧਾਰ ਕੱਢਣ ਦੀ ਵੀਡੀਓ ਵਾਇਰਲ ਹੋਈ ਸੀ। ਖਾਨ ਦਾ ਕਹਿਣਾ ਸੀ ਕਿ ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੀ ਬੱਕਰੀ ਨੂੰ 'ਸੇਲਿਬ੍ਰਿਟੀ' ਬੱਕਰੀ ਦੀ ਨਿਗ੍ਹਾ ਨਾਲ ਦੇਖਣਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਇਸਤੋਂ ਪਹਿਲਾਂ ਪਾਲਾ ਖਾਨ ਨੂੰ ਇਕ ਲੱਖ ਤੱਕ ਦੇ ਆਫ਼ਰ ਵੀ ਆ ਚੁੱਕੇ ਨੇ ਪਰ ਖਾਨ ਨੇ ਆਪਣੀ ਬੱਕਰੀ ਵੇਚਣੀ ਮੁਨਾਸਿਫ਼ ਨਹੀਂ ਸਮਝੀ ਪਰ ਹੁਣ ਜਦੋਂ ਚਮਕੌਰ ਸਾਹਿਬ ਤੋਂ ਆਏ ਵਿਅਕਤੀਆਂ ਨੇ ਮੁਫ਼ਤ 'ਚ ਦੁੱਧ ਪਿਲਾਉਣ ਦੀ ਗੱਲ ਆਖੀ ਤਾਂ ਖਾਨ ਨੇ ਵੀ ਮੁਫ਼ਤ 'ਚ ਹੀ ਬੱਕਰੀ ਸੇਵਾ ਵਜੋਂ ਦੇ ਦਿੱਤੀ ਪਰ ਖਰੀਦਦਾਰ ਨੇ ਉਸਦੇ ਹੱਥ 21000/- ਦੀ ਰਕਮ ਰੱਖ ਸਰਪੰਚ ਦੀ ਹਾਜ਼ਰੀ 'ਚ ਬੱਕਰੀ ਖਰੀਦ ਲਈ ਅਤੇ ਪਾਲਾ ਸਿੰਘ ਦਾ ਧੰਨਵਾਦ ਕੀਤਾ। ਖਰੀਦਦਾਰ ਨੇ ਬੱਕਰੀ ਖਰੀਦਣ ਤੋਂ ਪਹਿਲਾਂ ਉਸਦੀ ਹਾਰ-ਸ਼ਿੰਗਾਰ ਦੀ ਵੀ ਮੰਗ ਰੱਖੀ ਜਿਸਤੋਂ ਬਾਅਦ ਪਾਲਾ ਸਿੰਘ ਬਾਜ਼ਾਰ ਤੋਂ 400/- ਰੁਪਏ ਖ਼ਰਚ ਸਮਾਨ ਖਰੀਦ ਕੇ ਲਿਆਇਆ ਤੇ ਖੁਸ਼ੀ ਖੁਸ਼ੀ ਆਪਣੀ ਬੱਕਰੀ ਰਵਾਨਾ ਕਰ ਦਿੱਤੀ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਮਾਮੂਲੀ ਟੱਕਰ ਮਗਰੋਂ ਪੁਲਿਸ ਮੁਲਾਜ਼ਮ ਦੀ ਬੇਰਹਿਮੀ ਨਾਲ ਕੁੱਟਮਾਰ, ਦੋਸ਼ੀ ਪੁਲਿਸ ਹਿਰਾਸਤ 'ਚ ਪਾਲਾ ਖਾਨ ਨੇ ਇਸ ਬੱਕਰੀ ਨੂੰ 20,000/- ਰੁਪਏ 'ਚ ਖਰੀਦਿਆ ਸੀ। ਇਹ ਸਵਾਲ ਪੁੱਛੇ ਜਾਣ 'ਤੇ ਕੇ ਤੁਸੀਂ ਇਸ ਵਾਰਾਂ ਵੋਟ ਕਿਸਨੂੰ ਪਾਈ ਸੀ? ਪਾਲਾ ਖਾਨ ਦਾ ਕਹਿਣਾ ਸੀ ਵੀ ਮੈਂ ਖਾਨ ਹਾਂ ਜੂਠ ਨਹੀਂ ਬੋਲਾਂਗਾ ਕਿ ਮੈਂ ਤਾਂ ਕਾਂਗਰਸ ਦੇ ਚੰਨੀ ਨੂੰ ਛੱਡ ਕੇ 'ਆਪ' ਦੇ ਉਮੀਦਵਾਰ ਨੂੰ ਵੋਟ ਪਾਈ ਸੀ। -PTC News