ਏਲਾਂਤੇ ਮਾਲ ਪ੍ਰਬੰਧਨ ਦੇ ਮੁਲਾਜ਼ਮਾਂ 'ਤੇ ਪਰਚਾ ਦਰਜ

By  Ravinder Singh April 3rd 2022 06:24 PM

ਚੰਡੀਗੜ੍ਹ : ਇੰਡਸਟ੍ਰੀਅਲ ਸਥਿਤ ਏਲਾਂਤੇ ਮਾਲ ਦੇ ਮਸ਼ਹੂਰ ਫੂਡ ਕੋਰਟ ਨੂੰ ਚਲਾਉਣ ਵਾਲੀ ਕੰਪਨੀ ਆਇਆਨ ਫੂਡਸ ਦੇ ਭਾਈਵਾਲ ਪੁਨੀਤ ਗੁਪਤਾ ਨੇ ਮਾਲ ਮੈਨੇਜਮੈਂਟ ਖ਼ਿਲਾਫ਼ ਸਵੇਰੇ 5 ਵਜੇ ਪੁਲਿਸ ਬੁਲਾਈ ਕਿਉਂਕਿ ਮਾਲ ਪ੍ਰਬੰਧਨ ਦੇ ਅਧਿਕਾਰੀ ਅਣਅਧਿਕਾਰਤ ਰੂਪ ਨਾਲ ਫੂਡ ਕੋਰਟ ਦਾ ਰਸਤਾ ਬੰਦ ਕਰਨ ਲਈ ਬੈਰੀਕੇਡ ਲਗਾਉਂਦੇ ਹੋਏ ਪਾਏ ਗਏ। ਇਸ ਉਤੇ ਪੁਲਿਸ ਨੇ ਨੈਕਸਸ ਮਾਲ ਦੇ ਐਗਜੂਕੇਟਿਵ ਡਾਇਰੈਕਟਰ ਅਨਿਲ ਮਲਹੋਤਰਾ ਤੇ ਹੋਰ ਮਾਲ ਮੁਲਾਜ਼ਮ ਅਭਿਸ਼ੇਕ ਸ਼ਰਮਾ, ਨਿਤਿਨ ਚਤੁਰਵੇਦੀ ਤੇ ਵੈਂਕਟ ਉਤੇ ਮਾਮਲਾ ਦਰਜ ਕਰ ਲਿਆ ਹੈ ਤੇ ਬੈਰੀਕੇਡ ਵੀ ਖੁੱਲ੍ਹਵਾ ਦਿੱਤੇ ਗਏ ਹਨ। ਏਲਾਂਤੇ ਮਾਲ ਪ੍ਰਬੰਧਨ ਦੇ ਮੁਲਾਜ਼ਮਾਂ 'ਤੇ ਪਰਚਾ ਦਰਜਆਇਆਨ ਫੂਡਸ ਵੱਲੋਂ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਮੋਹਿਤ ਸਰੀਨ ਨੇ ਦੱਸਿਆ ਕਿ ਉਨ੍ਹਾਂ ਤੇ ਅਤੇ ਏਲਾਂਤੇ ਮਾਲ ਚਲਾਉਣ ਵਾਲੀ ਕੰਪਨੀ ਸੀਐਸਜੇ ਇਨਫ੍ਰਾਸਟਕਚਰ ਦੇ ਵਿਚਕਾਰ 2011 ਵਿੱਚ ਇਕਰਾਰਨਾਮਾ ਹੋਇਆ ਸੀ। ਇਸ ਇਕਰਾਰਨਾਮੇ ਮੁਤਾਬਕ ਉਨ੍ਹਾਂ ਨੇ ਮਾਲ ਤੋਂ 23 ਹਜ਼ਾਰ 6500 ਸੁਕਾਇਰ ਫੁੱਟ ਦੇ ਦੋ ਅਲੱਗ-ਅਲੱਗ ਯੂਨਿਟ ਲੀਜ਼ ਉਤੇ ਲਏ ਸਨ। ਇਹ ਏਰੀਆ ਏਲਾਂਤੇ ਮਾਲ ਦੀ ਤੀਜੀ ਮੰਜ਼ਿਲ ਉਤੇ ਹੈ ਜਿਥੇ ਕੰਪਨੀ ਨੇ ਫੂਡ ਕੋਰਟ ਤਿਆਰ ਕੀਤੇ। ਕੰਪਨੀ ਨੇ ਏਲਾਂਤੇ ਤੋਂ ਜਗ੍ਹਾ ਲੀਜ ਉਪਰ ਲੈ ਕੇ ਅੱਗੇ ਫੂਡ ਜੁਆਇੰਟਸ ਚਲਾਉਣ ਵਾਲੀ ਕੰਪਨੀ ਨੂੰ ਆਊਟਲੇਟ ਕਿਰਾਏ ਉਤੇ ਦੇ ਦਿੱਤੀ। ਏਲਾਂਤੇ ਮਾਲ ਪ੍ਰਬੰਧਨ ਦੇ ਮੁਲਾਜ਼ਮਾਂ 'ਤੇ ਪਰਚਾ ਦਰਜਆਇਆਨ ਫੂਡਸ ਦਾ ਲੀਜ਼ ਮਿਆਦ 31 ਮਾਰਚ 2022 ਨੂੰ ਖ਼ਤਮ ਹੋ ਗਿਆ ਹੈ ਪਰ ਕੰਪਨੀ ਨੇ ਮਾਲ ਤੋਂ ਤਾਜ਼ੇ ਇਕਰਾਰਨਾਮੇ ਲਈ ਮੰਗ ਕੀਤੀ ਪਰ ਮਾਲ ਮੈਨੇਜਮੈਂਟ ਨੇ ਅੱਗੇ ਤੋਂ ਕਿਰਾਇਆ ਵਧਾਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਐਡਵੋਕੇਟ ਸਰੀਨ ਨੇ ਕਿਹਾ ਕਿ ਮਾਲ ਵੱਲੋਂ ਡਬਲ ਕਿਰਾਏ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਪਹਿਲਾਂ ਉਹ ਹੀ ਕਰੀਬ 30 ਲੱਖ ਰੁਪਏ ਮਹੀਨੇ ਦਾ ਕਿਰਾਇਆ ਦੇ ਰਹੇ ਹਨ ਜਦਕਿ ਲਾਕਡਾਊਨ ਦੇ ਸਮੇਂ ਵੀ ਉਨ੍ਹਾਂ ਨੇ ਕਿਰਾਇਆ ਨਹੀਂ ਰੋਕਿਆ ਅਤੇ ਹਰ ਸਾਲ 15 ਫ਼ੀਸਦੀ ਕਿਰਾਇਆ ਵੀ ਵਧਾਇਆ ਜਾ ਰਿਹਾ ਹੈ। ਏਲਾਂਤੇ ਮਾਲ ਪ੍ਰਬੰਧਨ ਦੇ ਮੁਲਾਜ਼ਮਾਂ 'ਤੇ ਪਰਚਾ ਦਰਜਇਸ ਲਈ ਉਨ੍ਹਾਂ ਨੇ ਹੁਣ ਕੋਰਟ ਦੀ ਸ਼ਰਣ ਲਈ ਹੈ ਅਤੇ ਉਨ੍ਹਾਂ ਤੋਂ ਜਗ੍ਹਾ ਖ਼ਾਲੀ ਨਾ ਕਰਵਾਏ ਜਾਣ ਦੀ ਮੰਗ ਕੀਤੀ ਹੈ। ਐਡਵੋਕੇਟ ਸਰੀਨ ਨੇ ਕਿਹਾ ਕਿ ਮਾਲ ਹੁਣ ਗ਼ੈਰਕਾਨੂੰਨੀ ਤਰੀਕਿਆਂ ਉਤੇ ਉਤਰ ਆਇਆ ਹੈ। ਉਨ੍ਹਾਂ ਨੇ ਜਿਨ੍ਹਾਂ ਕੰਪਨੀਆਂ ਨੂੰ ਅੱਗੇ ਜਗ੍ਹਾ ਕਿਰਾਏ ਉਤੇ ਦਿੱਤੀ ਹੈ, ਉਨ੍ਹਾਂ ਨੂੰ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਨੂੰ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਥੋਂ ਤੱਕ ਕਿ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇ ਜਗ੍ਹਾ ਖਾਲੀ ਨਹੀਂ ਕੀਤੀ ਤਾਂ ਧੱਕੇ ਨਾਲ ਸਾਮਾਨ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਵੇਗਾ। ਇਹ ਵੀ ਪੜ੍ਹੋ : ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਖਾਰਜ, ਸੰਸਦ ਭੰਗ

Related Post