ਕੈਨੇਡਾ: ਕੈਨੇਡਾ ਸਰਕਾਰ ਵਲੋਂ ਆਪਣੇ ਬਜਟ ਵਿੱਚ ਅਹਿਮ ਫੈਸਲਾ ਲੈਂਦਿਆਂ ਵਿਦੇਸ਼ੀਆਂ ‘ਤੇ ਕੈਨੇਡਾ ਵਿੱਚ ਰਿਹਾਇਸ਼ੀ ਘਰ ਖ੍ਰੀਦੇ ਜਾਣ ‘ਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਜੋ ਕਨੇਡਾ ਵਿੱਚ ਲਗਾਤਾਰ ਮਹਿੰਗੀ ਹੁੰਦੀ ਹਾਊਸਿੰਗ ਮਾਰਕੀਟ ਨੂੰ ਠੱਲ ਪਾਈ ਜਾ ਸਕੇ ਤੇ ਕੈਨੇਡਾ ਵਾਸੀਆਂ ਲਈ ਆਪਣੇ ਸੁਪਨਿਆਂ ਦੇ ਘਰ ਖ੍ਰੀਦਣਾ ਆਸਾਨ ਰਹੇ। ਕੈਨੇਡਾ ਸਰਕਾਰ ਦਾ ਇਹ ਫੈਸਲਾ ਆਉਂਦੇ ਅਗਲੇ 2 ਸਾਲ ਅਮਲ ਵਿੱਚ ਰਹੇਗਾ। ਇਨ੍ਹਾਂ ਹੀ ਨਹੀਂ ਸਰਕਾਰ ਵਲੋਂ 40 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਪਹਿਲਾ ਘਰ ਖ੍ਰੀਦਣ ਮੌਕੇ ਰਾਹਤ ਦੇਣ ਦਾ ਫੈਸਲਾ ਲਿਆ ਗਿਆ ਹੈ ਤੇ ਟੈਕਸ ਫਰੀ ਫਰਸਟ ਹੋਮ ਸੇਵਿੰਗ ਅਕਾਉਂਟ ਰਾਂਹੀ $40,000 ਤੱਕ ਦੀ ਬਚਤ ਕੀਤੀ ਜਾ ਸਕੇਗੀ। ਸਰਕਾਰ ਵਲੋਂ ਆਉਂਦੇ 5 ਸਾਲਾਂ ਵਿੱਚ ਹਾਊਸਿੰਗ ਪੈਕੇਜ ਤਹਿਤ $10 ਬਿਲੀਅਨ ਖਰਚੇ ਜਾਣ ਦਾ ਵਿਚਾਰ ਹੈ। ਇਸਤੋਂ ਇਲਾਵਾ ਅਗਲੇ ਹਫ਼ਤੇ ਅੱਧਾ ਪ੍ਰਤਿਸ਼ਤ ਵਿਆਜ ਦਰਾਂ ਵੀ ਵੱਧ ਸੱਕਦੀਆ ਹਨ। ਇਹ ਵੀ ਪੜ੍ਹੋ:ਚੰਡੀਗੜ੍ਹ ਨੂੰ ਯੂਟੀ ਹੀ ਬਣਾਏ ਰੱਖਣ ਦਾ ਪ੍ਰਸਤਾਵ ਹੋਇਆ ਪਾਸ -PTC News