ਥੋਕ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ 25 ਰੁਪਏ ਪ੍ਰਤੀ ਲੀਟਰ ਵਧੀਆਂ

By  Ravinder Singh March 20th 2022 04:04 PM

ਨਵੀਂ ਦਿੱਲੀ : ਥੋਕ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ ਵਿੱਚ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਥੋਕ ਗਾਹਕਾਂ ਨੂੰ ਵੇਚਿਆ ਜਾਣ ਵਾਲਾ ਡੀਜ਼ਲ 25 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਹ ਕਦਮ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ 40 ਫ਼ੀਸਦੀ ਦੇ ਉਛਾਲ ਤੋਂ ਪਿਛੋਂ ਆਇਆ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਪੈਟਰੋਲ ਪੰਪਾਂ ਰਾਹੀਂ ਵੇਚੇ ਜਾਣ ਵਾਲੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਥੋਕ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ 25 ਰੁਪਏ ਪ੍ਰਤੀ ਲੀਟਰ ਵਧੀਆਂਇਸ ਮਹੀਨੇ ਪੈਟਰੋਲ ਪੰਪਾਂ ਦੀ ਵਿਕਰੀ ਵਿੱਚ 20 ਫ਼ੀਸਦੀ ਦਾ ਉਛਾਲ ਆਇਆ ਹੈ। ਬੱਸ ਫਲੀਟ ਆਪਰੇਟਰਾਂ ਤੇ ਮਾਲ ਵਰਗੇ ਥੋਕ ਖਪਤਕਾਰਾਂ ਨੇ ਪੈਟਰੋਲ ਪੰਪਾਂ ਤੋਂ ਈਂਧਨ ਖ਼ਰੀਦਿਆ ਹੈ। ਆਮ ਤੌਰ 'ਤੇ ਉਹ ਪੈਟਰੋਲੀਅਮ ਕੰਪਨੀਆਂ ਤੋਂ ਸਿੱਧੇ ਈਂਧਨ ਦੀ ਖ਼ਰੀਦ ਕਰਦੇ ਹਨ। ਇਸ ਨਾਲ ਫਿਊਲ ਰਿਟੇਲਿੰਗ ਕੰਪਨੀਆਂ ਦਾ ਘਾਟਾ ਵਧ ਗਿਆ ਹੈ। ਨਾਇਰਾ ਐਨਰਜੀ, ਜੀਓ-ਬੀਪੀ ਅਤੇ ਸ਼ੈੱਲ ਵਰਗੀਆਂ ਕੰਪਨੀਆਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ। ਵਿਕਰੀ ਵਧਣ ਦੇ ਬਾਵਜੂਦ ਇਨ੍ਹਾਂ ਕੰਪਨੀਆਂ ਨੇ ਅਜੇ ਤਕ ਮਾਤਰਾ ਘੱਟ ਨਹੀਂ ਕੀਤੀ ਹੈ ਪਰ ਹੁਣ ਪੰਪ ਚਲਾਉਣਾ ਆਰਥਿਕ ਤੌਰ 'ਤੇ ਸਮਰੱਥ ਨਹੀਂ ਰਹੇਗਾ। ਸੂਤਰਾਂ ਨੇ ਦੱਸਿਆ ਕਿ ਕਿਉਂਕਿ ਪਿਛਲੇ 136 ਦਿਨਾਂ ਤੋਂ ਈਂਧਨ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਇਆ ਹੈ। <a href=" height="390" />ਇਸ ਲਈ ਕੰਪਨੀਆਂ ਲਈ ਇਨ੍ਹਾਂ ਦਰਾਂ 'ਤੇ ਹੋਰ ਤੇਲ ਵੇਚਣ ਦੀ ਬਜਾਏ ਪੈਟਰੋਲ ਪੰਪਾਂ ਲਈ ਬੰਦ ਕਰਨਾ ਵਧੇਰੇ ਚੰਗਾ ਬਦਲ ਹੋਵੇਗਾ। ਸਾਲ 2008 'ਚ ਰਿਲਾਇੰਸ ਇੰਡਸਟਰੀਜ਼ ਨੇ ਵਿਕਰੀ 'ਜ਼ੀਰੋ' 'ਤੇ ਆਉਣ ਪਿਛੋਂ ਆਪਣੇ ਸਾਰੇ 1,432 ਪੈਟਰੋਲ ਪੰਪ ਬੰਦ ਕਰ ਦਿੱਤੇ ਸਨ। ਸੂਤਰਾਂ ਨੇ ਕਿਹਾ ਕਿ ਅੱਜ ਵੀ ਇਹੀ ਸਥਿਤੀ ਬਣੀ ਹੋਈ ਹੈ। ਥੋਕ ਖਪਤਕਾਰ ਪੈਟਰੋਲ ਪੰਪਾਂ ਤੋਂ ਖ਼ਰੀਦ ਰਹੇ ਹਨ। ਇਸ ਕਾਰਨ ਇਨ੍ਹਾਂ ਰਿਟੇਲਰਾਂ ਦਾ ਘਾਟਾ ਵਧਦਾ ਜਾ ਰਿਹਾ ਹੈ। ਮੁੰਬਈ 'ਚ ਥੋਕ ਖਪਤਕਾਰਾਂ ਲਈ ਡੀਜ਼ਲ ਦੀ ਕੀਮਤ 122.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲ ਪੰਪਾਂ 'ਤੇ ਡੀਜ਼ਲ 94.14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦਿੱਲੀ ਦੇ ਪੈਟਰੋਲ ਸਟੇਸ਼ਨਾਂ 'ਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ ਜਦਕਿ ਥੋਕ ਜਾਂ ਉਦਯੋਗਿਕ ਗਾਹਕਾਂ ਲਈ ਇਸ ਦੀ ਕੀਮਤ 115 ਰੁਪਏ ਪ੍ਰਤੀ ਲੀਟਰ ਹੈ। ਥੋਕ ਖਪਤਕਾਰਾਂ ਲਈ ਡੀਜ਼ਲ ਦੀਆਂ ਕੀਮਤਾਂ 25 ਰੁਪਏ ਪ੍ਰਤੀ ਲੀਟਰ ਵਧੀਆਂਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ 4 ਨਵੰਬਰ 2021 ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਕੀਤਾ ਹੈ। ਹਾਲਾਂਕਿ ਇਸ ਦੌਰਾਨ ਵਿਸ਼ਵ ਪੱਧਰ 'ਤੇ ਈਂਧਨ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆ ਚੁੱਕੇ ਹਨ ਪਰ ਉਸ ਤੋਂ ਬਾਅਦ ਵੀ ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਹੋਣ ਕਾਰਨ ਫਿਲਹਾਲ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ ਹੈ। ਥੋਕ ਖਪਤਕਾਰਾਂ ਦੀਆਂ ਦਰਾਂ ਤੇ ਪੈਟਰੋਲ ਪੰਪਾਂ ਦੀਆਂ ਕੀਮਤਾਂ 'ਚ 25 ਰੁਪਏ ਦੇ ਵੱਡੇ ਫਰਕ ਕਾਰਨ ਥੋਕ ਖਪਤਕਾਰ ਪੈਟਰੋਲ ਪੰਪਾਂ ਤੋਂ ਈਂਧਨ ਖਰੀਦ ਰਹੇ ਹਨ। ਉਹ ਪੈਟਰੋਲੀਅਮ ਕੰਪਨੀਆਂ ਤੋਂ ਸਿੱਧੇ ਟੈਂਕਰਾਂ ਦੀ ਬੁਕਿੰਗ ਨਹੀਂ ਕਰ ਰਹੇ। ਇਸ ਕਾਰਨ ਪੈਟਰੋਲੀਅਮ ਕੰਪਨੀਆਂ ਦਾ ਘਾਟਾ ਹੋਰ ਵਧ ਗਿਆ ਹੈ। ਇਹ ਵੀ ਪੜ੍ਹੋ : ਖੇਤ 'ਚ ਬਿਨ੍ਹਾਂ ਮਨਜ਼ੂਰੀ ਬੀਜੀ ਪੋਸਤ, 87 ਕਿਲੋ ਸਮੇਤ ਗ੍ਰਿਫ਼ਤਾਰ

Related Post