ਨਵੇਂ ਸਾਲ 'ਚ ਪਹਿਲੀ ਵਾਰ PM ਨਰਿੰਦਰ ਮੋਦੀ ਦੇਸ਼ ਨਾਲ ਕਰਨਗੇ 'ਮਨ ਕੀ ਬਾਤ'

By  Riya Bawa January 30th 2022 08:41 AM

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 85ਵੇਂ ਐਪੀਸੋਡ ਰਾਹੀਂ ਐਤਵਾਰ ਨੂੰ ਸਵੇਰੇ 11:30 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਕਿਹਾ, "ਮਨ ਕੀ ਬਾਤ ਇਸ ਮਹੀਨੇ ਦੀ 30 ਤਰੀਕ ਨੂੰ ਸਵੇਰੇ 11:30 ਵਜੇ ਗਾਂਧੀ ਜੀ ਦੀ ਬਰਸੀ 'ਤੇ ਯਾਦ ਕਰਨ ਤੋਂ ਬਾਅਦ ਸ਼ੁਰੂ ਹੋਵੇਗੀ।" ਇਸ ਸਾਲ ਮਨ ਕੀ ਬਾਤ ਦਾ ਪਹਿਲਾ ਐਪੀਸੋਡ ਅੱਜ ਪ੍ਰਸਾਰਿਤ ਕੀਤਾ ਜਾਵੇਗਾ। ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਲੋਕਾਂ ਨੂੰ ਇਸ ਨੂੰ ਸੁਣਾਉਣ ਲਈ ਭਾਜਪਾ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਗਾਂਧੀ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਨਗੇ। ਇਸ ਤੋਂ ਬਾਅਦ 'ਮਨ ਕੀ ਬਾਤ' ਸ਼ੁਰੂ ਹੋਵੇਗੀ। ਪਹਿਲੀ ਵਾਰ ਪ੍ਰੋਗਰਾਮ ਦਾ ਸਮਾਂ ਬਦਲਿਆ ਗਿਆ ਹੈ। ਇਸ ਦੇ ਨਾਲ ਹੀ ਦੂਰਦਰਸ਼ਨ ਇਸ ਦਾ ਸਿੱਧਾ ਪ੍ਰਸਾਰਣ ਵੀ ਕਰੇਗਾ। 'ਮਨ ਕੀ ਬਾਤ' ਪ੍ਰਧਾਨ ਮੰਤਰੀ ਦਾ ਮਾਸਿਕ ਰੇਡੀਓ ਪ੍ਰੋਗਰਾਮ ਹੈ, ਜੋ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ। ਇਹ ਵੀ ਪੜ੍ਹੋ: ਹੁਣ ਤੱਕ ਜ਼ਿਲ੍ਹੇ ਵਿੱਚ 28 ਨਾਮਜ਼ਦਗੀਆ ਹੋ ਚੁੱਕੀਆਂ ਹਨ ਦਾਖਲ: ਜ਼ਿਲ੍ਹਾ ਚੋਣ ਅਫ਼ਸਰ ਪੀਐਮ ਮੋਦੀ ਦਾ ਸੰਬੋਧਨ, ਸ਼ਹੀਦੀ ਦਿਵਸ 'ਤੇ ਆ ਰਿਹਾ ਹੈ ਤੇ ਦੇਸ਼ ਦੀ ਆਜ਼ਾਦੀ ਲਈ ਮਹਾਤਮਾ ਗਾਂਧੀ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਉਨ੍ਹਾਂ ਦੀ ਬਰਸੀ 'ਤੇ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ। ਪਿਛਲੇ ਸਾਲ ਪੀਐਮ ਮੋਦੀ ਨੇ 26 ਦਸੰਬਰ ਨੂੰ ਮਨ ਕੀ ਬਾਤ ਨੂੰ ਸੰਬੋਧਿਤ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕੋਰੋਨਾ ਵਾਇਰਸ ਸਮੇਤ ਕਈ ਵਿਸ਼ਿਆਂ 'ਤੇ ਗੱਲ ਕੀਤੀ ਸੀ। ਗੌਰਤਲਬ ਹੈ ਪ੍ਰੋਗਰਾਮ ਦਾ ਪਹਿਲਾ ਐਪੀਸੋਡ 3 ਅਕਤੂਬਰ 2014 ਨੂੰ ਪ੍ਰਸਾਰਿਤ ਕੀਤਾ ਗਿਆ ਸੀ। 26 ਦਸੰਬਰ ਨੂੰ ਪ੍ਰਸਾਰਿਤ ਹੋਏ ਮਨ ਕੀ ਬਾਤ ਦੇ ਆਪਣੇ ਆਖਰੀ ਐਪੀਸੋਡ ਵਿੱਚ, ਪੀਐਮ ਮੋਦੀ ਨੇ ਕਿਹਾ ਸੀ ਕਿ ਲੋਕਾਂ ਨੂੰ 'ਸਵੱਛ ਭਾਰਤ' ਪਹਿਲਕਦਮੀ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਸਵੱਛਤਾ ਦੇ ਸੰਕਲਪ ਨੂੰ ਅਨੁਸ਼ਾਸਨ, ਜਾਗਰੂਕਤਾ ਅਤੇ ਸਮਰਪਣ ਨਾਲ ਪੂਰਾ ਕੀਤਾ ਜਾਵੇਗਾ। ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:   -PTC News

Related Post