ਨਵੀਂ ਦਿੱਲੀ: ਵਿਸ਼ਵ ਭਰ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਦਾ ਪ੍ਰਕੋਪ ਜਾਰੀ ਹੈ। ਮੌਜੂਦਾ ਸਮੇਂ ਵਿੱਚ ਓਮੀਕਰੋਨ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ ਪਰ ਵਾਇਰਸ ਦੇ ਇਸ ਰੂਪ ਵਿੱਚ ਮੌਤ ਦਰ ਘੱਟ ਹੈ।ਵਿਗਿਆਨੀਆਂ ਵੱਲੋਂ ਵਾਇਰਸਾਂ ਉੱਤੇ ਖੋਜਾਂ ਕੀਤੀਆਂ ਜਾ ਰਹੀਆਂ ਹਨ।ਚੀਨ ਦੇ ਖੋਜ ਕੇਂਦਰ ਨੇ NeoCoV ਬਾਰੇ ਚਿਤਾਵਨੀ ਜਾਰੀ ਕੀਤੀ ਹੈ। NeoCoV ਦਾ ਸੰਬੰਧ ਸਿੰਡਰੋਮ MERS-CoV ਨਾਲ ਸੰਬੰਧਿਤ ਹੈ।ਬਾਇਓਆਰਕਸੀਵ ਵੈੱਬਸਾਈਟ 'ਤੇ ਇਕ ਅਧਿਐਨ ਪ੍ਰਕਾਸ਼ਿਤ ਹੋਇਆ ਜੈ ਜਿਸ ਵਿੱਚ NeoCoV ਬਾਰੇ ਲਿਖਿਆ ਹੈ। ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਨਵਾਂ ਕੋਰੋਨਾ ਵਾਇਰਸ ACE2 ਰੀਸੈਪਟਰ ਨਾਲ ਕੋਵਿਡ-19 ਨਾਲੋਂ ਵੱਖਰੇ ਕਿਸਮ ਦਾ ਬਣ ਸਕਦਾ ਹੈ।ਰੂਸ ਦੀ ਇਕ ਵੈੱਬਸਾਈਟ ਸਪੂਤਨਿਕ ਉੱਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ MERS ਵਾਇਰਸ ਨਾਲ ਮੌਤ ਦਰ ਜ਼ਿਆਦਾ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤਿੰਨ ਵਿੱਚੋਂ ਇਕ ਪੀੜਤ ਵਿਅਕਤੀ ਦੀ ਮੌਤ ਹੋ ਸਕਦੀ ਹੈ। ਵੈਕਟਰ ਰਸ਼ੀਅਨ ਸਟੇਟ ਰਿਸਰਚ ਸੈਂਟਰ ਆਫ਼ ਵਾਇਰੋਲੋਜੀ ਐਂਡ ਬਾਇਓਟੈਕਨਾਲੋਜੀ ਦਾ ਕਹਿਣਾ ਹੈ ਕਿ ਵੈਕਟਰ ਰਿਸਰਚ ਸੈਂਟਰ ਦੇ ਮਾਹਰ ਚੀਨੀ ਖੋਜਕਾਰਾਂ ਨੇ ਨਿਓਕੋਵ ਕੋਰੋਨਾ ਵਾਇਰਸ ਬਾਰੇ ਪ੍ਰਾਪਤ ਕੀਤੇ ਡੇਟਾ ਤੋਂ ਜਾਣੂ ਹਨ। ਇਸ ਸਮੇਂ, ਇਹ ਮਨੁੱਖਾਂ ਵਿੱਚ ਤੇਜ਼ੀ ਨਾਲ ਫੈਲਣ ਦੇ ਸਮਰੱਥ ਇੱਕ ਨਵੇਂ ਕੋਰੋਨਾ ਵਾਇਰਸ ਦੇ ਉਭਾਰ ਬਾਰੇ ਨਹੀਂ ਹੈ। ਹੁਣ ਤੱਕ NeoCoV ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਵਿਗਿਆਨੀ ਇਹ ਸਥਾਪਿਤ ਕਰਨ ਲਈ ਹੋਰ ਖੋਜਾਂ ਦੀ ਮੰਗ ਕਰ ਰਹੇ ਹਨ ਕਿ ਕੀ ਇਹ ਮਨੁੱਖਾਂ ਨੂੰ ਸੰਕਰਮਣ ਕਰ ਸਕਦਾ ਹੈ ਜਾਂ ਨਹੀਂ। ਵਿਸ਼ਵ ਸਿਹਤ ਸੰਗਠਨ ਨੇ ਨਿਉਕੋਵ ਬਾਰੇ ਕੁਝ ਨਹੀਂ ਕਿਹਾ ਹੈ।ਇਹ ਵੀ ਪੜ੍ਹੋ:ਕਾਂਗਰਸ 'ਚ ਮੁੱਖ ਮੰਤਰੀ ਚਿਹਰੇ ਲਈ ਜੱਦੋ-ਜਹਿਦ, ਰਾਹੁਲ ਗਾਂਧੀ ਕਿਸਨੂੰ ਚੁਣੇਗਾ ਮੁੱਖ ਮੰਤਰੀ ਦਾ ਚਿਹਰਾ -PTC News