73ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਨੇ ਕੀ ਕਿਹਾ, ਜਾਣੋ

By  Pardeep Singh January 25th 2022 08:42 PM -- Updated: January 25th 2022 08:49 PM

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿੱਚ ਵੱਧ ਆਬਾਦੀ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਵਸੀਲਿਆਂ ਦੇ ਸੀਮਤ ਹੋਣ ਕਾਰਨ ਮਹਾਂਮਾਰੀ ਨਾਲ ਨਜਿੱਠਣਾ ਹੋਰ ਵੀ ਔਖਾ ਹੋਵੇਗਾ।ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨੇ ਕੋਰੋਨ ਵਾਇਰਸ ਦੇ ਵਿਰੁੱਧ ਬੇਮਿਸਾਲ ਸੰਕਲਪ ਦਿਖਾਇਆ ਹੈ। 73ਵੇਂ ਗਣਤੰਤਰ ਦਿਵਸ ਨੂੰ ਲੈ ਕੇ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਨੂੰ ਕਦੇ ਵੀ ਮਦਦ ਦੀ ਇੰਨੀ ਜ਼ਰੂਰਤ ਨਹੀਂ ਸੀ ਜਿੰਨੀ ਹੁਣ ਹੈ।ਰਾਸ਼ਟਰਪਤੀ ਰਾਮ ਨਾਥ ਦਾ ਕਹਿਣਾ ਹੈ ਕਿ ਹੁਣ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਮਨੁੱਖਤਾ ਅਜੇ ਵੀ ਕੋਰੋਨ ਵਾਇਰਸ ਨਾਲ ਜੂਝ ਰਹੀ ਹੈ। ਲੱਖਾਂ ਜਾਨਾਂ ਗਈਆਂ ਸਨ ਅਤੇ ਵਿਸ਼ਵ ਅਰਥਚਾਰੇ ਕੋਵਿਡ -19 ਦੇ ਪ੍ਰਭਾਵ ਹੇਠ ਹਨ। ਰਾਸ਼ਟਰਪਤੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਚੌਕਸ ਰਹਿਣ ਅਤੇ ਸਾਵਧਾਨੀਆਂ ਵਰਤਣ ਕਿਉਂਕਿ ਮਹਾਂਮਾਰੀ ਅਜੇ ਵੀ ਫੈਲੀ ਹੋਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੁਖਾਂਤ ਦਾ ਸਾਹਮਣਾ ਕਰ ਰਹੀ ਹੈ ਅਤੇ ਕੋਰੋਨ ਵਾਇਰਸ ਦੇ ਨਵੇਂ ਰੂਪਾਂ ਨਾਲ ਨਵੇਂ ਸੰਕਟ ਪੈਦਾ ਹੋ ਰਹੇ ਹਨ।   ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਵਿਰੁੱਧ ਟੀਕਾਕਰਨ ਮੁਹਿੰਮ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲੇ ਸਾਲ ਵਿੱਚ ਹੀ ਅਸੀਂ ਹੈਲਥ ਕੇਅਰ ਇਨਫਰਾਸਟ੍ਰਕਚਰ ਨੂੰ ਹੋਰ ਵਿਕਸਿਤ ਕੀਤਾ ਹੈ। ਦੂਜੇ ਸਾਲ ਤੱਕ ਅਸੀਂ ਸਵਦੇਸ਼ੀ ਟੀਕੇ ਵਿਕਸਿਤ ਕੀਤੇ ਅਤੇ ਇਤਿਹਾਸ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਮਹਾਂਮਾਰੀ ਦੇ ਦੌਰਾਨ, ਅਸੀਂ ਕਈ ਲੋਕਾਂ ਤੱਕ ਪਹੁੰਚ ਕੀਤੀ ਹੈ।ਉਨ੍ਹਾਂ ਨੇ ਭਾਰਤ ਦੇ ਇਸ ਯੋਗਦਾਨ ਦੀ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਸ਼ਲਾਘਾ ਕੀਤੀ ਗਈ ਹੈ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਅਣਗਿਣਤ ਪਰਿਵਾਰ ਇੱਕ ਦੁਖਦਾਈ ਸਮੇਂ ਵਿੱਚੋਂ ਲੰਘੇ ਹਨ ਅਤੇ ਸਮੂਹਿਕ ਸਦਮੇ ਨੂੰ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਡਾਕਟਰ, ਨਰਸਾਂ ਅਤੇ ਪੈਰਾਮੈਡੀਕਲ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਇਹ ਵੀ ਪੜ੍ਹੋ:ਸੂਬੇ 'ਚ ਪਹਿਲੇ ਦਿਨ 12 ਉਮੀਦਵਾਰਾਂ ਨੇ ਦਾਖ਼ਲ ਕੀਤੀਆਂ ਨਾਮਜ਼ਦਗੀਆਂ -PTC News

Related Post