ਹਰਚਰਨ ਸਿੰਘ ਬੈਂਸ ਨੇ ਕੇਜਰੀਵਾਲ ਨੂੰ ਲੈ ਕੇ ਕੀ ਕਿਹਾ, ਜਾਣੋ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐੱਚ ਐੱਸ ਬੈਂਸ ਮੀਡੀਆ ਦੇ ਮੁਖਾਤਿਬ ਹੋਏ। ਉਨ੍ਹਾਂ ਨੇ ਇਸ ਮੌਕੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਪੰਜਾਬ ਤੋਂ ਬਾਹਰ ਦਿੱਲੀ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੈ ਪਰ ਉੱਥੇ ਆਮ ਆਦਮੀ ਪਾਰਟੀ ਨੇ ਇਕ ਵੀ ਸਿੱਖ ਚਿਹਰੇ ਨੂੰ ਮੰਤਰੀ ਨਹੀਂ ਬਣਾਇਆ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਵਿੱਚ ਸਿੱਖ ਨਾ ਕੋਈ ਮੰਤਰੀ ਹੈ, ਨਾ ਹੀ ਕੋਈ ਸਿੱਖ ਅਧਿਕਾਰੀ ਲਗਾਇਆ ਅਤੇ ਨਾ ਹੀ ਕਿਸੇ ਸਿੱਖ ਨੂੰ ਚੇਅਰਮੈਨ ਲਗਾਇਆ ਹੈ। ਬੈਂਸ ਦਾ ਕਹਿਣਾ ਹੈ ਕਿ ਇਕ ਜਰਨੈਲ ਸਿੰਘ ਸੀ ਜਿਸ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਮਦਦ ਕੀਤੀ ਪਰ ਉਸ ਨੂੰ ਪੰਜਾਬ ਵਿੱਚ ਲਿਆ ਕੇ ਉਸਦੀ ਪਛਾਣ ਹੀ ਖ਼ਤਮ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜਰਨੈਲ ਨਾਲ ਅਜਿਹਾ ਧੋਖਾ ਕੀਤਾ ਜੋ ਜਰਨੈਲ ਸਿੰਘ ਸਹਿਣ ਨਾ ਕਰ ਸਕੇ। ਬੈਂਸ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਹਮੇਸ਼ਾ ਪੰਜਾਬੀਆਂ ਨਾਲ ਧੋਖਾ ਹੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਸੁੱਚਾ ਸਿੰਘ ਛੋਟੇਪੁਰ, ਐੱਚ.ਐੱਸ ਫੁਲਕਾ, ਸੁਖਪਾਲ ਖਹਿਰਾ ਅਤੇ ਜਰਨੈਲ ਸਿੰਘ ਨਾਲ ਜੋ ਧੋਖਾ ਕੀਤਾ ਹੈ ਉਹ ਤੁਹਾਡੇ ਸਾਹਮਣੇ ਹੈ। ਆਮ ਆਦਮੀ ਪਾਰਟੀ ਪੰਜਾਬ ਵਿੱਚ ਕਈ ਨਾਮਵਰ ਸਖਸ਼ੀਅਤਾਂ ਆਈਆਂ ਪਰ ਉਨ੍ਹਾਂ ਨਾਲ ਕੇਜਰੀਵਾਲ ਨੇ ਹਮੇਸ਼ਾ ਧੋਖਾ ਕੀਤਾ ਹੈ। ਬੈਂਸ ਨੇ ਕੇਜਰੀਵਾਲ ਉੱਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਕੇਜਰੀਵਾਲ ਨੇ ਅੰਨ੍ਹਾ ਹਜ਼ਾਰੇ, ਪ੍ਰਸ਼ਾਤ ਭੂਸ਼ਣ, ਯੋਗਿੰਦਰ ਯਾਦਵ ਅਤੇ ਕੁਮਾਰ ਵਿਸ਼ਵਾਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਪ੍ਰਭਾਰੀ ਵੀ ਸਿੱਖ ਚਿਹਰਾ ਨਹੀਂ ਲੱਭਿਆ ਹੈ। ਉਨ੍ਹਾਂ ਕਿਹਾ ਹੈ ਕਿ ਰਾਘਵ ਚੱਢਾ ਪੰਜਾਬੀ ਕਿਉਂ ਨਹੀਂ ਬੋਲਦੇ ਹਨ। ਪੱਤਰਕਾਰ ਨੇ ਸਵਾਲ ਕੀਤਾ ਹੈ ਕਿ ਰਾਘਵ ਚੱਢਾ ਤਾਂ ਕਹਿੰਦੇ ਹਨ ਕਿ ਉਹ ਪੰਜਾਬ ਦੇ ਹਨ। ਇਸ ਉੱਤੇ ਬੈਂਸ ਨੇ ਕਿਹਾ ਹੈ ਕਿ ਜੇਕਰ ਉਹ ਪੰਜਾਬ ਦੇ ਹਨ ਤਾਂ ਫਿਰ ਉਹ ਪੰਜਾਬੀ ਕਿਉਂ ਨਹੀਂ ਬੋਲਦਾ ਹੈ। ਬੈਂਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦੋ ਵਾਰ ਮੌਕੇ ਦਿੱਤੇ ਹਨ ਪਹਿਲਾਂ ਮੌਕਾ ਆਪ ਦੇ 4 ਉਮੀਦਵਾਰਾਂ ਨੂੰ ਮੈਂਬਰ ਆਫ਼ ਪਾਰਲੀਮੈਂਟ ਬਣਾਇਆ ਪਰ ਉਨ੍ਹਾਂ ਵਿਚੋਂ ਤਿੰਨ ਉਮੀਦਵਾਰ ਨਿਰਾਜ਼ ਹੋ ਕੇ ਪਾਰਟੀ ਛੱਡ ਗਏ।ਬੈਂਸ ਦਾ ਕਹਿਣਾ ਹੈ ਪੰਜਾਬ ਦੇ ਲੋਕ ਸਿਆਣੇ ਹਨ ਉਹ ਹੁਣ ਦੁਬਾਰਾ ਮੌਕਾ ਨਹੀਂ ਦੇਣਗੇ। ਇਹ ਵੀ ਪੜ੍ਹੋ:ਉੱਤਰਾਖੰਡ ਦੀ ਝਾਕੀ 'ਚ ਵਿਖਾਇਆ ਗਿਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ -PTC News